ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ, ਚਿਤਾਵਨੀ ਦਿੰਦਿਆਂ ਕਿਹਾ- 'ਅੱਜਕੱਲ੍ਹ ਬਹੁਤ ਬਕਵਾਸ ਕਰ ਰਿਹੈ, ਆਪਣੀ ਔਕਾਤ 'ਚ ਰਹਿ...' ਧਮਕੀ ਦੇਣ ਵਾਲੇ ਨੇ ਰਵਨੀਤ ਬਿੱਟੂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀ 'ਔਕਾਤ' 'ਚ ਰਹਿਣ ਅਤੇ ਜ਼ਿਆਦਾ ਬਿਆਨਬਾਜ਼ੀ ਨਾ ਕਰਨ। ਜਾਣਕਾਰੀ ਅਨੁਸਾਰ, ਜਿਸ ਨੰਬਰ ਤੋਂ ਵਟਸਐਪ ਵੌਇਸ ਮੈਸੇਜ ਆਇਆ ਹੈ, ਉਸ 'ਚ ਕਿਹਾ ਗਿਆ ਕਿ, "ਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਰਵਨੀਤ ਬਿੱਟੂ ਤੇਰੇ ਲਈ ਮੈਸੇਜ ਹੈ। ਕੰਨ ਖੋਲ੍ਹ ਕੇ ਸੁਣ ਲੈ, ਤੂੰ ਅੱਜਕੱਲ੍ਹ ਬਹੁਤ ਬਕਵਾਸ ਕਰ ਰਿਹਾ ਹੈ। ਔਕਾਤ ਤੋਂ ਬਾਹਰ ਜਾ ਰਿਹਾ ਹੈਂ। ਆਪਣੀ ਔਕਾਤ 'ਚ ਰਹੋ, ਆਪਣੀ ਔਕਾਤ ਨਹੀਂ ਭੁੱਲਿਆ ਕਰਦੇ।"
Publish Date: Sun, 27 Sep 2026 12:56 PM (IST)
Updated Date: Sun, 27 Sep 2026 01:00 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਵਨੀਤ ਸਿੰਘ ਬਿੱਟੂ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੋਸ਼ ਹੈ ਕਿ ਪਾਕਿਸਤਾਨ ਦੇ ਇੱਕ ਵਟਸਐਪ ਨੰਬਰ ਤੋਂ ਵੌਇਸ ਮੈਸੇਜ ਭੇਜ ਕੇ ਬਿੱਟੂ ਨੂੰ ਧਮਕਾਇਆ ਗਿਆ ਹੈ। ਮੈਸੇਜ ਭੇਜਣ ਵਾਲੇ ਨੇ ਅਪਣਾ ਨਾਂ 'ਮਲਿਕ ਐਲੇਕਸ' ਦੱਸਿਆ ਹੈ।
ਆਪਣੀ ਔਕਾਤ 'ਚ ਰਹਿਣ ਦੀ ਦਿੱਤੀ ਚਿਤਾਵਨੀ ਧਮਕੀ ਦੇਣ ਵਾਲੇ ਨੇ ਰਵਨੀਤ ਬਿੱਟੂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀ 'ਔਕਾਤ' 'ਚ ਰਹਿਣ ਅਤੇ ਜ਼ਿਆਦਾ ਬਿਆਨਬਾਜ਼ੀ ਨਾ ਕਰਨ। ਜਾਣਕਾਰੀ ਅਨੁਸਾਰ, ਜਿਸ ਨੰਬਰ ਤੋਂ ਵਟਸਐਪ ਵੌਇਸ ਮੈਸੇਜ ਆਇਆ ਹੈ, ਉਸ 'ਚ ਕਿਹਾ ਗਿਆ ਕਿ, "ਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਰਵਨੀਤ ਬਿੱਟੂ ਤੇਰੇ ਲਈ ਮੈਸੇਜ ਹੈ। ਕੰਨ ਖੋਲ੍ਹ ਕੇ ਸੁਣ ਲੈ, ਤੂੰ ਅੱਜਕੱਲ੍ਹ ਬਹੁਤ ਬਕਵਾਸ ਕਰ ਰਿਹਾ ਹੈ। ਔਕਾਤ ਤੋਂ ਬਾਹਰ ਜਾ ਰਿਹਾ ਹੈਂ। ਆਪਣੀ ਔਕਾਤ 'ਚ ਰਹੋ, ਆਪਣੀ ਔਕਾਤ ਨਹੀਂ ਭੁੱਲਿਆ ਕਰਦੇ।"
5, ਜਾਂ 15 ਦਿਨਾਂ 'ਚ ਹਮਲੇ ਦੀ ਧਮਕੀ ਇਸ ਤੋਂ ਬਾਅਦ ਮੈਸੇਜ ਭੇਜਣ ਵਾਲੇ ਨੇ ਖ਼ੁਦ ਨੂੰ ਮਲਿਕ ਐਲੇਕਸ ਦੱਸਦਿਆਂ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਲਈ "ਕਿਲੋ ਦਾ ਡੱਬਾ" (ਬੰਬ/ਧਮਾਕਾਖੇਜ਼ ਸਮੱਗਰੀ) ਤਿਆਰ ਕਰਕੇ ਰੱਖਿਆ ਗਿਆ ਹੈ। ਨਾਲ ਹੀ ਇਹ ਵੀ ਧਮਕੀ ਦਿੱਤੀ ਗਈ ਕਿ ਹਮਲਾ ਕਰਨ ਲਈ ਉਹ 5, 10 ਜਾਂ 15 ਦਿਨਾਂ 'ਚ ਆ ਸਕਦੇ ਹਨ ਅਤੇ ਉਸ ਦੌਰਾਨ ਬਿੱਟੂ ਦੇ ਨਾਲ ਰਹਿਣ ਵਾਲੇ ਲੋਕ ਵੀ ਮਾਰੇ ਜਾਣਗੇ ਦਾ ਦਾਅਵਾ ਕੀਤਾ ਗਿਆ ਹੈ। ਵੌਇਸ ਮੈਸੇਜ ਦੇ ਅੰਤ 'ਚ ਉਸ ਨੇ ਬਿੱਟੂ ਨੂੰ ਆਪਣੀ "ਤਿਆਰੀ" ਰੱਖਣ ਲਈ ਕਹਿੰਦਿਆਂ ਦੋਬਾਰਾ ਧਮਕਾਇਆ।
ਅੱਤਵਾਦੀ ਸੰਗਠਨ ਨਾਲ ਸਬੰਧ ਹੋਣ ਦਾ ਖਦਸ਼ਾ ਮੈਸੇਜ ਨੂੰ ਲੈ ਕੇ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਧਮਕੀ ਦੇਣ ਵਾਲਾ ਅੱਤਵਾਦੀ ਸੰਗਠਨ 'ਲਸ਼ਕਰ-ਏ-ਝਾਂਗਵੀ' ਦੇ ਨੇਤਾ ਮਲਿਕ ਇਸਹਾਕ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਇਸ ਦਾਅਵੇ ਅਤੇ ਧਮਕੀ ਭੇਜਣ ਵਾਲੇ ਦੀ ਅਸਲ ਪਛਾਣ ਦੀ ਅਜੇ ਤੱਕ ਕੋਈ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਸ ਧਮਕੀ ਦੇ ਪਿੱਛੇ ਅਸਲ 'ਚ ਕੌਣ ਹੈ।
ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਸ਼ੁਰੂ ਪਾਕਿਸਤਾਨੀ ਨੰਬਰ ਤੋਂ ਆਈ ਇਸ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਹਰਕਤ 'ਚ ਆ ਗਈਆਂ ਹਨ। ਵੌਇਸ ਮੈਸੇਜ ਅਤੇ ਵਟਸਐਪ ਨੰਬਰ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਧਮਕੀ 'ਚ ਵਰਤੀ ਗਈ ਭਾਸ਼ਾ ਅਤੇ ਸੰਭਾਵਿਤ ਹਮਲੇ ਦੇ ਸਮੇਂ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।