- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਤਵਾਰ ਸ਼ਾਮ ਨੂੰ ਸ਼ੁਰੂ ਹੋਈ ਇਸ ਬੋਲੀ ਵਿੱਚ ਸ਼ੁਭਮਨ ਗਿੱਲ ਦੀ ਫਾਜ਼ਿਲਕਾ ਫਾਲਕਨਜ ਨੇ ਸਭ ਤੋਂ ਵੱਧ ਰੇਟ ਤੇ ਸਨਵੀਰ ਸਿੰਘ ਨੂੰ 13.20 ਲੱਖ ਰੁਪਏ 'ਚ ਖਰੀਦਿਆ ਗਿਆ।ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡਣ ਵਾਲੇ ਮਨਪ੍ਰੀਤ ਬਰਾੜ ਨੂੰ ਮੁਹਾਲੀ ਕਿੰਗਜ਼ ਨੇ 4 ਲੱਖ ਰੁਪਏ ਵਿੱਚ ਖਰੀਦਿਆ।ਨਮਨ ਧੀਰ ਨੂੰ ਸੂਰਮਾ ਵਾਰੀਅਰਜ਼ ਨੇ 10 80 ਲੱਖ ਰੁਪਏ ਵਿੱਚ ਖਰੀਦਿਆ। ਅਮੋਲ ਪ੍ਰੀਤ ਨੂੰ ਮੁਹਾਲੀ ਕਿੰਗਸ ਨੇ 8.20 ਲੱਖ ਰੁਪਏ ਵਿੱਚ ਖਰੀਦਿਆ 21 ਸਾਲਾ ਅਮਨਜੋਤ ਸਿੰਘ ਨੂੰ ਜਲੰਧਰ ਵਾਰੀਅਰਜ਼ ਨੇ 1.50 ਲੱਖ ਰੁਪਏ ਦੇ ਮੁੱਲ 'ਤੇ ਖਰੀਦਿਆ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਤਰਜ਼ 'ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੁਆਰਾ ਆਯੋਜਿਤ ਕੀਤੀ ਜਾ ਰਹੀ ਸ਼ੇਰ-ਏ-ਪੰਜਾਬ ਟੀ-20 ਲੀਗ ਲਈ ਖਿਡਾਰੀਆਂ ਦੀ ਨਿਲਾਮੀ ਸ਼ੁਰੂ ਹੋ ਗਈ ਹੈ। ਪੀਸੀਏ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਇਹ ਬੋਲੀ ਸ਼ੁਰੂ ਕਰਵਾਈ ਇਸ ਲੀਗ ਦੀਆਂ ਟੀਮਾਂ ਆਈਪੀਐਲ ਵਿੱਚ ਖੇਡਣ ਵਾਲੇ ਖਿਡਾਰੀਆਂ 'ਤੇ ਵੀ ਬੋਲੀ ਲਗਾਉਂਦੀਆਂ ਹਨ। ਸ਼ੇਰੇ ਪੰਜਾਬ ਟੀ-20 ਲੀਗ ਲਈ ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਵੀ ਮੁਹਾਲੀ ਕਿੰਗਸ ਵੱਲੋਂ ਹਿੱਸਾ ਲਿਆ।
ਇਸ ਲੀਗ ਵਿੱਚ ਸ਼ੁਭਮਨ ਗਿੱਲ ਫਾਜ਼ਿਲਕਾ ਫਾਲਕਨਜ਼ ਲਈ, ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਸੂਰਮਾਜ਼ ਲਈ, ਅਰਸ਼ਦੀਪ ਸਿੰਘ ਲੁਧਿਆਣਾ ਲਾਇਨਜ਼ ਲਈ, ਪ੍ਰਭਸਿਮ੍ਰਨ ਸਿੰਘ ਜਲੰਧਰ ਵਾਰੀਅਰਜ਼ ਲਈ, ਰਮਨਦੀਪ ਸਿੰਘ ਮੁਹਾਲੀ ਕਿੰਗਜ਼ ਲਈ ਅਤੇ ਗੁਰਨੂਰ ਬਰਾਰ ਬਠਿੰਡਾ ਰਾਇਲਜ਼ ਲਈ ਖੇਡਣਗੇ।
ਐਤਵਾਰ ਸ਼ਾਮ ਨੂੰ ਸ਼ੁਰੂ ਹੋਈ ਇਸ ਬੋਲੀ ਵਿੱਚ ਸ਼ੁਭਮਨ ਗਿੱਲ ਦੀ ਫਾਜ਼ਿਲਕਾ ਫਾਲਕਨਜ ਨੇ ਸਭ ਤੋਂ ਵੱਧ ਰੇਟ ਤੇ ਸਨਵੀਰ ਸਿੰਘ ਨੂੰ 13.20 ਲੱਖ ਰੁਪਏ 'ਚ ਖਰੀਦਿਆ ਗਿਆ।ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡਣ ਵਾਲੇ ਮਨਪ੍ਰੀਤ ਬਰਾੜ ਨੂੰ ਮੁਹਾਲੀ ਕਿੰਗਜ਼ ਨੇ 4 ਲੱਖ ਰੁਪਏ ਵਿੱਚ ਖਰੀਦਿਆ।ਨਮਨ ਧੀਰ ਨੂੰ ਸੂਰਮਾ ਵਾਰੀਅਰਜ਼ ਨੇ 10 80 ਲੱਖ ਰੁਪਏ ਵਿੱਚ ਖਰੀਦਿਆ। ਅਮੋਲ ਪ੍ਰੀਤ ਨੂੰ ਮੁਹਾਲੀ ਕਿੰਗਸ ਨੇ 8.20 ਲੱਖ ਰੁਪਏ ਵਿੱਚ ਖਰੀਦਿਆ 21 ਸਾਲਾ ਅਮਨਜੋਤ ਸਿੰਘ ਨੂੰ ਜਲੰਧਰ ਵਾਰੀਅਰਜ਼ ਨੇ 1.50 ਲੱਖ ਰੁਪਏ ਦੇ ਮੁੱਲ 'ਤੇ ਖਰੀਦਿਆ। ਉੱਥੇ ਹੀ ਵੀਹਾਨ ਮਲਹੋਤਰਾ ਨੂੰ ਫਾਜ਼ਿਲਕਾ ਫਾਲਕਨਜ਼ ਨੇ 1.50 ਲੱਖ ਰੁਪਏ ਵਿੱਚ ਟੀਮ ਵਿੱਚ ਸ਼ਾਮਲ ਕੀਤਾ ਸੀ।ਪੀਸੀਏ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਕਿਹਾ ਕਿ ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ ਅਤੇ ਅਰਸ਼ਦੀਪ ਸਿੰਘ ਵਰਗੇ ਭਾਰਤੀ ਕ੍ਰਿਕਟ ਸਿਤਾਰਿਆਂ ਦੀ ਮੌਜੂਦਗੀ ਨਾਲ ਲੀਗ ਦਾ ਉਤਸ਼ਾਹ ਵਧਣ ਦੀ ਉਮੀਦ ਹੈ। ਇਸ ਦੇ ਨਾਲ ਹੀ ਪੰਜਾਬ ਦੇ ਉਭਰਦੇ ਖਿਡਾਰੀਆਂ ਨੂੰ ਸਥਾਪਤ ਅਤੇ ਅੰਤਰਰਾਸ਼ਟਰੀ ਪੱਧਰ ਦੇ ਕ੍ਰਿਕਟਰਾਂ ਨਾਲ ਡਰੈਸਿੰਗ ਰੂਮ ਸਾਂਝਾ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਮਿਲੇਗਾ।ਉਹਨਾਂ ਕਿਹਾ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਉਦੇਸ਼ ਪੰਜਾਬ ਦੀ ਸਥਾਨਕ ਕ੍ਰਿਕਟ ਪ੍ਰਤਿਭਾ ਨੂੰ ਪੇਸ਼ੇਵਰ ਕ੍ਰਿਕਟ ਲਈ ਇੱਕ ਮੰਚ ਪ੍ਰਦਾਨ ਕਰਨਾ ਅਤੇ ਰਾਜ ਦੇ ਕ੍ਰਿਕਟ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਹੈ।