- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 10ਵੀਂ ਜਮਾਤ ਵਿਚ ਪੜ੍ਹਦੀ ਧੀ 6 ਅਗਸਤ ਦੀ ਸਵੇਰ ਕਰੀਬ 7:30 ਵਜੇ ਸਕੂਲ ਲਈ ਨਿਕਲੀ ਸੀ। ਰਸਤੇ ਵਿਚ ਚਿੱਟੇ ਰੰਗ ਦੀ ਕਾਰ ’ਚ ਆਏ ਇਕ ਵਿਅਕਤੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਵਿਦਿਆਰਥਣ ਦੇ ਮੂੰਹ 'ਤੇ ਨਸ਼ੀਲਾ ਪਦਾਰਥ ਲਗਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਅਗਵਾ ਕਰਕੇ ਕਿਸੇ ਅਣਪਛਾਤੀ ਥਾਂ 'ਤੇ ਲਿਜਾ ਕੇ ਉਸ ਨਾਲ ਜਬਰ-ਜਨਾਹ ਕੀਤਾ।

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ। ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿਚ ਇਕ 16 ਸਾਲਾ ਨਾਬਾਲਿਗ ਵਿਦਿਆਰਥਣ ਨੂੰ ਸਕੂਲ ਜਾਂਦੇ ਸਮੇਂ ਕਾਰ ਵਿਚ ਅਗਵਾ ਕਰਕੇ ਉਸ ਨਾਲ ਦੋ ਵਾਰ ਜਬਰ-ਜਨਾਹ ਕਰਨ ਦਾ ਅਤਿ-ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਬਲਟਾਣਾ ਪੁਲਿਸ ਨੇ ਤਿੰਨ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 10ਵੀਂ ਜਮਾਤ ਵਿਚ ਪੜ੍ਹਦੀ ਧੀ 6 ਅਗਸਤ ਦੀ ਸਵੇਰ ਕਰੀਬ 7:30 ਵਜੇ ਸਕੂਲ ਲਈ ਨਿਕਲੀ ਸੀ। ਰਸਤੇ ਵਿਚ ਚਿੱਟੇ ਰੰਗ ਦੀ ਕਾਰ ’ਚ ਆਏ ਇਕ ਵਿਅਕਤੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਵਿਦਿਆਰਥਣ ਦੇ ਮੂੰਹ 'ਤੇ ਨਸ਼ੀਲਾ ਪਦਾਰਥ ਲਗਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਅਗਵਾ ਕਰਕੇ ਕਿਸੇ ਅਣਪਛਾਤੀ ਥਾਂ 'ਤੇ ਲਿਜਾ ਕੇ ਉਸ ਨਾਲ ਜਬਰ-ਜਨਾਹ ਕੀਤਾ।
ਮੁਲਜ਼ਮ ਉਸ ਨੂੰ ਬਿਗ ਬਾਜ਼ਾਰ ਨੇੜੇ ਬੇਹੋਸ਼ੀ ਦੀ ਹਾਲਤ ਵਿਚ ਛੱਡ ਕੇ ਫ਼ਰਾਰ ਹੋ ਗਏ। ਧਮਕੀਆਂ ਦੇ ਡਰੋਂ ਵਿਦਿਆਰਥਣ ਨੇ ਘਰ ਕੁਝ ਨਹੀਂ ਦੱਸਿਆ।
ਸ਼ਿਕਾਇਤਕਰਤਾ ਅਨੁਸਾਰ 7 ਅਗਸਤ ਨੂੰ ਸਵੇਰੇ ਜਦੋਂ ਵਿਦਿਆਰਥਣ ਮੁੜ ਸਕੂਲ ਜਾ ਰਹੀ ਸੀ ਤਾਂ ਉਹੀ ਮੁਲਜ਼ਮ ਉਸ ਨੂੰ ਦੁਬਾਰਾ ਜ਼ਬਰਦਸਤੀ ਕਾਰ ਵਿਚ ਚੁੱਕ ਕੇ ਲੈ ਗਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਵਿਰੋਧ ਕਰਨ 'ਤੇ ਉਸ ਨੂੰ ਮੁੜ ਬੇਹੋਸ਼ ਕਰ ਦਿੱਤਾ ਗਿਆ ਅਤੇ ਸ਼ਾਮ ਕਰੀਬ 5 ਵਜੇ ਇਕ ਦੁਕਾਨ ਨੇੜੇ ਛੱਡ ਦਿੱਤਾ, ਜਿੱਥੋਂ ਰਾਹਗੀਰਾਂ ਦੀ ਮਦਦ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।
ਪੀੜਤਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਕ ਵਿਅਕਤੀ ਉਸ ਨੂੰ ਪਰੇਸ਼ਾਨ ਕਰਦਾ ਸੀ ਅਤੇ ਦੋਸਤੀ ਲਈ ਦਬਾਅ ਪਾਉਂਦਾ ਸੀ, ਜਿਸ ਨੇ ਉਸ ਦੀ ਜੇਬ ਵਿਚ ਇਕ ਪਰਚੀ ਪਾਈ ਸੀ। ਇਸ ਚਿੱਟ 'ਤੇ ਇਕ ਨਾਮ ਅਤੇ ਮੋਬਾਈਲ ਨੰਬਰ ਲਿਖਿਆ ਹੋਇਆ ਹੈ। ਪੁਲਿਸ ਨੇ ਪਰਚੀ ਨੂੰ ਕਬਜ਼ੇ ਵਿਚ ਲੈ ਕੇ ਮੋਬਾਈਲ ਨੰਬਰ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।