ਸਫ਼ਾਈ ਕਰਮਚਾਰੀ ਯੂਨੀਅਨ ਨੇ ਘੇਰਿਆ ਨਗਰ ਨਿਗਮ ਦਫ਼ਤਰ, ਪੰਜਾਬ ਸਰਕਾਰ ਤੇ ਸਫ਼ਾਈ ਕਾਮਿਆਂ ਦੀ ਮੰਗਾਂ ਮੰਨਣ ਬਾਰੇ ਗੁਮਰਾਹ ਕਰਨ ਦਾ ਦੋਸ਼
ਮੁਹਾਲੀ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਵੀਰਵਾਰ ਨੂੰ ਸਵੇਰੇ ਹੀ ਦਫ਼ਤਰ ਨੂੰ ਘੇਰ ਲਿਆ। ਸਫ਼ਾਈ ਕਾਮਿਆਂ ਦੀ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਅੱਜ ਪੰਜਵੇਂ ਦਿਨ ’ਚ ਦਾਖਲ ਹੋ ਗਈ। ਜਥੇਬੰਦੀ ਨੇ 30 ਜੁਲਾਈ ਨੂੰ ਪ੍ਰਸਤਾਵਿਤ ‘ਪੰਜਾਬ ਬੰਦ’ ਦਾ ਸਮਰਥਨ ਕੀਤਾ ਹੈ।
Publish Date: Thu, 30 Jul 2026 12:29 PM (IST)
Updated Date: Thu, 30 Jul 2026 12:35 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਵੀਰਵਾਰ ਨੂੰ ਸਵੇਰੇ ਹੀ ਦਫ਼ਤਰ ਨੂੰ ਘੇਰ ਲਿਆ। ਸਫ਼ਾਈ ਕਾਮਿਆਂ ਦੀ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਅੱਜ ਪੰਜਵੇਂ ਦਿਨ ’ਚ ਦਾਖਲ ਹੋ ਗਈ। ਜਥੇਬੰਦੀ ਨੇ 30 ਜੁਲਾਈ ਨੂੰ ਪ੍ਰਸਤਾਵਿਤ ‘ਪੰਜਾਬ ਬੰਦ’ ਦਾ ਸਮਰਥਨ ਕੀਤਾ ਹੈ।
ਪ੍ਰਧਾਨ ਅਜੀਤ ਸਿੰਘ ਅਤੇ ਜਨਰਲ ਸਕੱਤਰ ਤੁਸ਼ਾਰ ਬੇਨੀਵਾਲ ਨੇ ਸਾਰੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਠੇਕੇਦਾਰੀ ਪ੍ਰਥਾ ਖ਼ਤਮ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ 20,500 ਰੁਪਏ ਤਨਖਾਹ ਦਾ ਪ੍ਰਸਤਾਵ ਕਰਮਚਾਰੀਆਂ ਨੂੰ ਮਨਜ਼ੂਰ ਨਹੀਂ ਹੈ। ਯੂਨੀਅਨ ਅਨੁਸਾਰ, ਇਹ ਉਨ੍ਹਾਂ ਦੀਆਂ ਮੂਲ ਮੰਗਾਂ ਦਾ ਹੱਲ ਨਹੀਂ ਕਰਦਾ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਫ਼ਾਈ ਕਾਮਿਆਂ ਨੂੰ ਪੱਕੇ ਕਰਨ ਬਾਰੇ ਗੁਮਰਾਹ ਕਰ ਰਹੀ ਹੈ, ਦਰਅਸਲ ਸਰਕਾਰ ਸਿਰਫ਼ ਤਨਖਾਹ ਵਧਾ ਕੇ ਠੇਕਾ ਪ੍ਰਣਾਲੀ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਫ਼ਾਈ ਕਾਮਿਆਂ ਅਤੇ ਬਾਕੀ ਕਰਮਚਾਰੀਆਂ ਨੂੰ ਪੱਕੇ ਕਰਨ ਸਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਮੰਗਾਂ ਪੂਰੀਆਂ ਨਾ ਹੋਣ ’ਤੇ ਅੰਦੋਲਨ ਤੇਜ਼ ਕੀਤਾ ਜਾਵੇਗਾ।