ਗ਼ੈਰ-ਕਾਨੂੰਨੀ ਬੱਸਾਂ 'ਤੇ ਆਰਟੀਓ ਦਾ ਵੱਡਾ ਐਕਸ਼ਨ: 20 ਤੋਂ ਵੱਧ ਪ੍ਰਾਈਵੇਟ ਤੇ ਟੂਰਿਸਟ ਬੱਸਾਂ ਦੀ ਅਚਨਚੇਤ ਚੈਕਿੰਗ, 60 ਹਜ਼ਾਰ ਦੇ ਕੱਟੇ ਚਾਲਾਨ ਟਰਾਂਸਪੋਰਟ ਵਿਭਾਗ ਵੱਲੋਂ ਜ਼ੀਰਕਪੁਰ ਖੇਤਰ 'ਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੱਲ ਰਹੀਆਂ ਪ੍ਰਾਈਵੇਟ ਅਤੇ ਟੂਰਿਸਟ ਬੱਸਾਂ ਵਿਰੁੱਧ ਸਖ਼ਤ ਮੁਹਿੰਮ ਚਲਾਈ ਗਈ। ਆਰਟੀਓ ਮੁਹਾਲੀ ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਸਹਾਇਕ ਆਰਟੀਓ ਗਗਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਵੱਖ-ਵੱਖ ਮਾਰਗਾਂ 'ਤੇ 20 ਤੋਂ ਵੱਧ ਬੱਸਾਂ ਦੀ ਚੈਕਿੰਗ ਕੀਤੀ ਅਤੇ ਮੌਕੇ 'ਤੇ ਹੀ ਕਰੀਬ 60 ਹਜ਼ਾਰ ਰੁਪਏ ਦੇ ਚਾਲਾਨ ਕੱਟੇ।
Publish Date: Tue, 08 Sep 2026 10:50 AM (IST)
Updated Date: Tue, 08 Sep 2026 10:51 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਟਰਾਂਸਪੋਰਟ ਵਿਭਾਗ ਵੱਲੋਂ ਜ਼ੀਰਕਪੁਰ ਖੇਤਰ 'ਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੱਲ ਰਹੀਆਂ ਪ੍ਰਾਈਵੇਟ ਅਤੇ ਟੂਰਿਸਟ ਬੱਸਾਂ ਵਿਰੁੱਧ ਸਖ਼ਤ ਮੁਹਿੰਮ ਚਲਾਈ ਗਈ। ਆਰਟੀਓ ਮੁਹਾਲੀ ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਸਹਾਇਕ ਆਰਟੀਓ ਗਗਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਵੱਖ-ਵੱਖ ਮਾਰਗਾਂ 'ਤੇ 20 ਤੋਂ ਵੱਧ ਬੱਸਾਂ ਦੀ ਚੈਕਿੰਗ ਕੀਤੀ ਅਤੇ ਮੌਕੇ 'ਤੇ ਹੀ ਕਰੀਬ 60 ਹਜ਼ਾਰ ਰੁਪਏ ਦੇ ਚਾਲਾਨ ਕੱਟੇ।
ਟੈਕਸ ਚੋਰੀ ਅਤੇ ਓਵਰਲੋਡਿੰਗ 'ਤੇ ਸ਼ਿਕੰਜਾ ਵਿਭਾਗ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਈ ਬੱਸ ਚਾਲਕ ਟੂਰਿਸਟ ਪਰਮਿਟ ਦੀ ਆੜ 'ਚ ਗ਼ੈਰ-ਕਾਨੂੰਨੀ ਢੰਗ ਨਾਲ ਬੱਸਾਂ ਚਲਾ ਰਹੇ ਹਨ।
ਟੈਕਸ ਦੀ ਅਦਾਇਗੀ ਨਾ ਕਰਨਾ : ਕਈ ਬੱਸਾਂ ਵੱਲੋਂ ਬਣਦਾ ਟੈਕਸ ਨਹੀਂ ਭਰਿਆ ਜਾ ਰਿਹਾ ਸੀ।
ਸਵਾਰੀਆਂ ਦੀ ਓਵਰਲੋਡਿੰਗ : ਨਿਯਮਾਂ ਨੂੰ ਛਿੱਕੇ ਟੰਗ ਕੇ ਬੱਸਾਂ ਵਿਚ ਸਮਰੱਥਾ ਤੋਂ ਵੱਧ ਮੁਸਾਫਰਾਂ ਨੂੰ ਬਿਠਾਇਆ ਜਾ ਰਿਹਾ ਸੀ।
ਟੂਰਿਸਟ ਬੱਸਾਂ ਲਈ ਨਿਯਮ ਅਤੇ ਪਰਮਿਟ ਦੀਆਂ ਸ਼ਰਤਾਂ :- ਤਿਮਾਹੀ ਟੈਕਸ : ਆਲ ਇੰਡੀਆ ਟੂਰਿਸਟ ਪਰਮਿਟ 'ਤੇ ਚੱਲਣ ਵਾਲੀਆਂ ਬੱਸਾਂ ਲਈ ਲਗਭਗ 90 ਹਜ਼ਾਰ ਰੁਪਏ ਤਿਮਾਹੀ ਟੈਕਸ ਦੇਣਾ ਹੁੰਦਾ ਹੈ।
ਨਿਸ਼ਚਿਤ ਸਥਾਨ : ਪਰਮਿਟ ਦੀਆਂ ਸ਼ਰਤਾਂ ਅਨੁਸਾਰ ਹੀ ਨਿਸ਼ਚਿਤ ਥਾਵਾਂ ਤੋਂ ਸਵਾਰੀਆਂ ਬਿਠਾਈਆਂ ਅਤੇ ਉਤਾਰੀਆਂ ਜਾ ਸਕਦੀਆਂ ਹਨ।
ਸਖ਼ਤ ਕਾਰਵਾਈ : ਪੰਜਾਬ ਮੋਟਰ ਵਹੀਕਲ ਟੈਕਸ ਨਾ ਭਰਨ ਵਾਲੀਆਂ ਬੱਸਾਂ ਵਿਰੁੱਧ ਵਿਭਾਗ ਵੱਲੋਂ ਮੁਹਾਲੀ, ਜ਼ੀਰਕਪੁਰ ਅਤੇ ਕੁਰਾਲੀ ਵਿਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਢਾਬਿਆਂ ਜਾਂ ਹੋਟਲਾਂ ਤੋਂ ਸਵਾਰੀਆਂ ਚੁੱਕਣ 'ਤੇ ਮੁਕੰਮਲ ਰੋਕ ਟਰਾਂਸਪੋਰਟ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਟੂਰਿਸਟ ਪਰਮਿਟ ਵਾਲੀਆਂ ਬੱਸਾਂ ਨੂੰ ਰਸਤੇ ਵਿਚ ਹੋਟਲਾਂ ਜਾਂ ਢਾਬਿਆਂ ਤੋਂ ਸਵਾਰੀਆਂ ਚੜ੍ਹਾਉਣ ਦੀ ਇਜਾਜ਼ਤ ਨਹੀਂ ਹੈ।
ਅਨਫਿੱਟ ਬੱਸਾਂ 'ਤੇ ਰੋਕ
ਸਹਾਇਕ ਆਰਟੀਓ ਅਧਿਕਾਰੀ ਅਨੁਸਾਰ ਪੁਰਾਣੀਆਂ ਅਤੇ ਅਨਫਿੱਟ ਬੱਸਾਂ ਨੂੰ ਪਰਮਿਟ ਜਾਰੀ ਨਹੀਂ ਕੀਤਾ ਜਾਂਦਾ, ਕਿਉਂਕਿ ਪਰਮਿਟ ਆਨਲਾਈਨ ਸੈਂਟਰਲ ਸਿਸਟਮ ਰਾਹੀਂ ਜਾਰੀ ਹੁੰਦੇ ਹਨ।
ਮੁਸਾਫਰਾਂ ਦੀ ਜਾਨ ਨਾਲ ਖਿਲਵਾੜ ਬਰਦਾਸ਼ਤ ਨਹੀਂ: ਅਧਿਕਾਰੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਦੀ ਸੁਰੱਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਵਿਭਾਗ ਦੀਆਂ ਟੀਮਾਂ ਪੂਰੇ ਜ਼ਿਲ੍ਹੇ 'ਚ ਸਰਗਰਮ ਹਨ ਅਤੇ ਗ਼ੈਰ-ਕਾਨੂੰਨੀ ਤੌਰ 'ਤੇ ਚੱਲਣ ਵਾਲੀਆਂ ਬੱਸਾਂ ਵਿਰੁੱਧ ਇਹ ਅਭਿਆਨ ਆਉਣ ਵਾਲੇ ਦਿਨਾਂ 'ਚ ਵੀ ਲਗਾਤਾਰ ਜਾਰੀ ਰਹੇਗਾ।