ਬਿਜਲੀ ਖਪਤਕਾਰਾਂ ਲਈ ਰਾਹਤ ਭਰੀ ਖ਼ਬਰ : ਔਸਤ ਬਿੱਲਾਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਪਾਵਰਕਾਮ ਦਾ ਅਹਿਮ ਕਦਮ
ਐਨ-ਕੋਡ/ਔਸਤ ਆਧਾਰ ’ਤੇ ਜਾਰੀ ਬਿਜਲੀ ਬਿੱਲਾਂ ਨੂੰ ਲੈ ਕੇ ਪਾਵਰਕਾਮ ਸਬ-ਡਿਵੀਜ਼ਨ ਜ਼ੀਰਕਪੁਰ ਦੀ ਕਮਰਸ਼ੀਅਲ ਨੇ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਘਬਰਾਉਣ ਦੀ ਲੋੜ ਨਾ ਹੋਣ ਦੀ ਗੱਲ ਕਹੀ ਹੈ। ਵਿਭਾਗ ਮੁਤਾਬਕ ਕੁਝ ਖਪਤਕਾਰਾਂ ਦੇ ਨਿਰਧਾਰਤ ਬਿਲਿੰਗ ਸਾਈਕਲ ਅਨੁਸਾਰ ਅਸਲ ਮੀਟਰ ਰੀਡਿੰਗ ਦਰਜ ਨਾ ਹੋ ਸਕਣ ਕਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੀ ਖਪਤ ਦੇ ਆਧਾਰ ’ਤੇ ਔਸਤ ਬਿੱਲ ਜਾਰੀ ਕੀਤੇ ਗਏ ਸਨ। ਹੁਣ ਮੀਟਰ ਰੀਡਿੰਗ ਸਟਾਫ਼ ਵੱਲੋਂ ਅਸਲ ਰੀਡਿੰਗ ਦਰਜ ਕੀਤੀ ਜਾ ਰਹੀ ਹੈ।
Publish Date: Sun, 09 Aug 2026 11:37 AM (IST)
Updated Date: Sun, 09 Aug 2026 11:38 AM (IST)
ਜੇਐੱਸ ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ : ਐਨ-ਕੋਡ/ਔਸਤ ਆਧਾਰ ’ਤੇ ਜਾਰੀ ਬਿਜਲੀ ਬਿੱਲਾਂ ਨੂੰ ਲੈ ਕੇ ਪਾਵਰਕਾਮ ਸਬ-ਡਿਵੀਜ਼ਨ ਜ਼ੀਰਕਪੁਰ ਦੀ ਕਮਰਸ਼ੀਅਲ ਨੇ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਘਬਰਾਉਣ ਦੀ ਲੋੜ ਨਾ ਹੋਣ ਦੀ ਗੱਲ ਕਹੀ ਹੈ। ਵਿਭਾਗ ਮੁਤਾਬਕ ਕੁਝ ਖਪਤਕਾਰਾਂ ਦੇ ਨਿਰਧਾਰਤ ਬਿਲਿੰਗ ਸਾਈਕਲ ਅਨੁਸਾਰ ਅਸਲ ਮੀਟਰ ਰੀਡਿੰਗ ਦਰਜ ਨਾ ਹੋ ਸਕਣ ਕਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੀ ਖਪਤ ਦੇ ਆਧਾਰ ’ਤੇ ਔਸਤ ਬਿੱਲ ਜਾਰੀ ਕੀਤੇ ਗਏ ਸਨ। ਹੁਣ ਮੀਟਰ ਰੀਡਿੰਗ ਸਟਾਫ਼ ਵੱਲੋਂ ਅਸਲ ਰੀਡਿੰਗ ਦਰਜ ਕੀਤੀ ਜਾ ਰਹੀ ਹੈ।
ਇਸ ਤੋਂ ਬਾਅਦ ਅਸਲ ਖਪਤ ਦੇ ਆਧਾਰ ’ਤੇ ਬਿੱਲ ਜਾਰੀ ਹੋਣਗੇ ਅਤੇ ਔਸਤ ਬਿੱਲਾਂ ਦੀ ਲੋੜੀਂਦੀ ਐਡਜਸਟਮੈਂਟ ਵਿਭਾਗੀ ਨਿਯਮਾਂ ਮੁਤਾਬਕ ਆਪਣੇ ਆਪ ਹੋ ਜਾਵੇਗੀ। ਜਿਹੜੇ ਖਪਤਕਾਰ ਤੁਰੰਤ ਬਿੱਲ ਸੋਧਵਾਉਣਾ ਚਾਹੁੰਦੇ ਹਨ, ਉਹ ਮੀਟਰ ਦੀ ਕੇਡਬਲਯੂਐੱਚ/ਕੇਵੀਏਐੱਚ/ਐੱਮਡੀਆਈ ਰੀਡਿੰਗ ਦੀ ਸਾਫ਼ ਫੋਟੋ ਜਾਂ ਵੀਡੀਓ ਵਟਸਐਪ ਕਰ ਸਕਦੇ ਹਨ। ਢਕੌਲੀ, ਬਲਟਾਣਾ, ਗਾਜ਼ੀਪੁਰ, ਸਨੌਲੀ ਤੇ ਪੀਰਮੁਛੱਲਾ ਲਈ 9781171891 ਅਤੇ ਲੋਹਗੜ੍ਹ, ਰਾਮਗੜ੍ਹ ਭੁੱਡਾ, ਭਬਾਤ, ਦਿਆਲਪੁਰਾ ਤੇ ਛੱਤ ਲਈ 9466333233 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਵਿਭਾਗ ਨੇ ਕਿਹਾ ਕਿ ਦਫ਼ਤਰ ਆਉਣ ਦੀ ਲੋੜ ਨਹੀਂ। ਬਕਾਇਆ ਬਿੱਲ ਤੁਰੰਤ ਜਮ੍ਹਾਂ ਕਰਵਾਉਣ ਦੀ ਅਪੀਲ ਕਰਦਿਆਂ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਭੁਗਤਾਨ ਨਾ ਹੋਣ ’ਤੇ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ।