- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਸਾਲਾਲਾ ਚੋਣਾਂ ਦੌਰਾਨ ਸਰਬ ਸਾਂਝਾ ਰਾਣੂ ਗਰੁੱਪ (ਨੀਲਾ ਰੰਗ) ਨੇ ਵੱਡੀ ਜਿੱਤ ਹਾਸਲ ਕੀਤੀ। ਇਨ੍ਹਾਂ ਚੋਣਾਂ ਵਿਚ ਕੁੱਲ 786 ਵੋਟਾਂ ’ਚੋਂ 731 ਵੋਟਾਂ ਭੁਗਤੀਆਂ। ਮੁਲਾਜ਼ਮ ਭਲਾਈ-ਖੰਗੂੜਾ ਗਰੁੱਪ ਦੇ ਦੋਫਾੜ ਹੋਣ ਨਾਲ ਇਸ ਵਾਰ ਮੁਲਾਜ਼ਮ ਭਲਾਈ ਗਰੁੱਪ, ਗੁਰਚਰਨ ਸਿੰਘ ਤਰਮਾਲਾ ਅਤੇ ਪਰਮਜੀਤ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਵੱਖਰੇ ਤੌਰ ’ਤੇ ਚੋਣ ਲੜੀ ਜਦੋਂਕਿ ਸੋਢੀ-ਖੰਗੂੜਾ ਗਰੁੱਪ ਨੇ ਅਲੱਗ ਤੋਂ ਚੋਣ ਲੜੀ।

-ਸਾਬਕਾ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਵੀ ਦੋ ਵੋਟਾਂ ਨਾਲ ਜੇਤੂ ਰਹੇ
-ਮੀਤ ਪ੍ਰਧਾਨ ਲਈ ਪ੍ਰਭਦੀਪ ਬੋਪਾਰਾਏ ਤੇ ਗੁਰਜੀਤ ਬੀਦੋਵਾਲੀ ਨੂੰ 246- 246 ਬਰਾਬਰ ਵੋਟਾਂ ਪਈਆਂ, ਦੋਵੇਂ ਜੇਤੂ ਐਲਾਨੇ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਸਾਲਾਲਾ ਚੋਣਾਂ ਦੌਰਾਨ ਸਰਬ ਸਾਂਝਾ ਰਾਣੂ ਗਰੁੱਪ (ਨੀਲਾ ਰੰਗ) ਨੇ ਵੱਡੀ ਜਿੱਤ ਹਾਸਲ ਕੀਤੀ। ਇਨ੍ਹਾਂ ਚੋਣਾਂ ਵਿਚ ਕੁੱਲ 786 ਵੋਟਾਂ ’ਚੋਂ 731 ਵੋਟਾਂ ਭੁਗਤੀਆਂ। ਮੁਲਾਜ਼ਮ ਭਲਾਈ-ਖੰਗੂੜਾ ਗਰੁੱਪ ਦੇ ਦੋਫਾੜ ਹੋਣ ਨਾਲ ਇਸ ਵਾਰ ਮੁਲਾਜ਼ਮ ਭਲਾਈ ਗਰੁੱਪ, ਗੁਰਚਰਨ ਸਿੰਘ ਤਰਮਾਲਾ ਅਤੇ ਪਰਮਜੀਤ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਵੱਖਰੇ ਤੌਰ ’ਤੇ ਚੋਣ ਲੜੀ ਜਦੋਂਕਿ ਸੋਢੀ-ਖੰਗੂੜਾ ਗਰੁੱਪ ਨੇ ਅਲੱਗ ਤੋਂ ਚੋਣ ਲੜੀ। ਇੰਜ ਹੀ ਸਰਬ-ਸਾਂਝਾ ਰਾਣੂ ਗਰੁੱਪ ਆਪਣੇ ਪੁਰਾਣੇ ਸਾਥੀਆਂ ਸਮੇਤ ਚੋਣ ਮੈਦਾਨ ’ਚ ਸੀ। ਇਸ ਤਰ੍ਹਾਂ ਉਮੀਦਵਾਰਾਂ ’ਚ ਫਸਵਾਂ ਤਿਕੌਣਾ ਮੁਕਾਬਲਾ ਹੋਇਆ। ਬੋਰਡ ਮੁਲਾਜ਼ਮ ਧੜਿਆਂ ’ਚ ਵੰਡੇ ਜਾਣ ਦਾ ਸਿੱਧਾ ਫਾਇਦਾ ਸਰਬ ਸਾਂਝਾ ਰਾਣੂ ਗਰੁੱਪ ਨੂੰ ਹੋਇਆ। ਹਾਲਾਂਕਿ ਨੀਲਾ ਗਰੁੱਪ ਖੇਤਰੀ ਦਫ਼ਤਰਾਂ ਅਤੇ ਬੁੱਕ ਡਿੱਪੂਆਂ ਦੀਆਂ ਵੋਟਾਂ ਘੱਟ ਪੈਣ ਕਾਰਨ 28 ਵੋਟਾਂ ਨਾਲ ਪਛੜ ਰਿਹਾ ਸੀ ਪ੍ਰੰਤੂ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਦੇ ਮੁਲਾਜ਼ਮਾਂ ਦੀਆਂ ਵੋਟਾਂ ਨਾਲ ਗਰੁੱਪ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਉਂਜ ਜੇਤੂ ਗਰੁੱਪ ਦਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ 2 ਵੋਟਾਂ ਨਾਲ ਚੋਣ ਹਾਰ ਗਿਆ ਜਦੋਂਕਿ ਸੋਢੀ-ਖੰਗੂੜਾ ਗਰੁੱਪ ਦੇ ਸੀਨੀਅਰ ਮੀਤ ਪ੍ਰਧਾਨ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੂੜਾ ਨੂੰ ਜਿੱਤ ਨਸੀਬ ਹੋਈ।
ਮੁੱਖ ਚੋਣ ਅਧਿਕਾਰੀ ਅਮਰਜੀਤ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਅਤੇ ਗੁਰਪ੍ਰੀਤ ਸਿੰਘ ਨੇ ਚੋਣ ਨਤੀਜੇ ਐਲਾਨਦਿਆਂ ਜੇਤੂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਸਰਬ ਸਾਂਝਾ ਰਾਣੂ ਗਰੁੱਪ ਦੀ ਪ੍ਰਧਾਨ ਲਈ ਰਮਨਦੀਪ ਕੌਰ ਗਿੱਲ 243 ਵੋਟਾਂ ਲੈ ਕੇ ਜੇਤੂ ਰਹੀ, ਜਦੋਂਕਿ ਵਿਰੋਧੀ ਉਮੀਦਵਾਰਾਂ ਗੁਰਚਰਨ ਸਿੰਘ ਤਸਰਮਾਲਾ ਨੂੰ 232 ਵੋਟਾਂ ਅਤੇ ਹਰਦੀਪ ਸਿੰਘ ਗਿੱਲ ਨੂੰ 230 ਵੋਟਾਂ ਮਿਲੀਆਂ। ਸੀਨੀਅਰ ਮੀਤ ਪ੍ਰਧਾਨ ਲਈ ਸੋਢੀ-ਖੰਗੂੜਾ ਗਰੁੱਪ ਦੇ ਉਮੀਦਵਾਰ ਪਰਵਿੰਦਰਿ ਸਿੰਘ ਖੰਗੂੜਾ 243 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਸਰਬਸਾਝਾਂ ਰਾਣੂ ਗਰੁੱਪ ਦੇ ਉਮੀਦਵਾਰ ਬਲਜਿੰਦਰ ਸਿੰਘ ਬਰਾੜ ਨੂੰ 241 ਵੋਟਾਂ ਅਤੇ ਮੁਲਾਜ਼ਮ ਭਲਾਈ ਗਰੁੱਪ ਦੇ ਮਨੋਜ ਰਾਣਾ ਨੂੰ 215 ਵੋਟਾਂ ਪਈਆਂ।
ਮੀਤ ਪ੍ਰਧਾਨ-1 ਲਈ ਸਰਬ ਸਾਂਝਾ ਰਾਣੂ ਗਰੁੱਪ ਦੇ ਉਮੀਦਵਾਰ ਪ੍ਰਭਦੀਪ ਸਿੰਘ ਬੋਪਾਰਾਏ ਅਤੇ ਸੋਢੀ-ਖੰਗੂੜਾ ਗਰੁੱਪ ਦੇ ਉਮੀਦਵਾਰ ਗੁਰਜੀਤ ਸਿੰਘ ਬੀਦੋਵਾਲੀ ਨੂੰ 246- 246 ਬਰਾਬਰ ਵੋਟਾਂ ਪਈਆਂ। ਚੋਣ ਕਮਿਸ਼ਨ ਨੇ ਇਨ੍ਹਾਂ ਦੋਵੇਂ ਉਮੀਦਵਾਰਾਂ ਨੂੰ ਜੇਤੂ ਐਲਾਨਿਆ ਗਿਆ। ਮੀਤ ਪ੍ਰਧਾਨ-2 ਲਈ ਸਰਬ ਸਾਂਝਾ ਰਾਣੂ ਗਰੁੱਪ ਦੇ ਉਮੀਦਵਾਰ ਜਸਵੀਰ ਸਿੰਘ ਚੋਟੀਆਂ 240 ਵੋਟਾਂ ਲੈ ਕੇ ਜੇਤੂ ਰਹੇ, ਜਦੋਂਕਿ ਮੁਲਾਜ਼ਮ ਭਲਾਈ ਗਰੁੱਪ ਦੇ ਅਵਿਨਾਸ਼ ਸੰਧੂ 239 ਵੋਟਾਂ ਅਤੇ ਸੋਢੀ-ਖੰਗੂੜਾ ਗਰੁੱਪ ਦੇ ਉਮੀਦਵਾਰ ਰਾਜੀਵ ਕੁਮਾਰ ਨੂੰ 214 ਮਿਲੀਆਂ। ਜੂਨੀਅਰ ਮੀਤ ਪ੍ਰਧਾਨ ਲਈ ਸਰਬ ਸਾਝਾਂ ਰਾਣੂ ਗਰੁੱਪ ਦੇ ਉਮੀਦਵਾਰ ਜਸਕਰਨ ਸਿੰਘ ਸਿੱਧੂ 239 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਵਿਰੋਧੀ ਉਮੀਦਵਾਰਾਂ ਸੁਖਦੇਵ ਸਿੰਘ ਨੂੰ 235 ਵੋਟਾਂ ਅਤੇ ਰਜਨੀਸ਼ ਕੁਮਾਰ ਨੂੰ 213 ਵੋਟਾਂ ਪ੍ਰਾਪਤ ਹੋਈਆਂ।
ਜਨਰਲ ਸਕੱਤਰ ਲਈ ਸਰਬ ਸਾਂਝਾ ਰਾਣੂ ਗਰੁੱਪ ਦੇ ਉਮੀਦਵਾਰ ਸੁਖਚੈਨ ਸਿੰਘ ਸੈਣੀ 243 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਵਿਰੋਧੀ ਉਮੀਦਵਾਰਾਂ ਪਰਮਜੀਤ ਸਿੰਘ ਬੈਨੀਪਾਲ ਨੂੰ 238 ਵੋਟਾਂ ਅਤੇ ਗੁਰਇਕਬਾਲ ਸਿੰਘ ਨੂੰ 219 ਵੋਟਾਂ ਪਈਆਂ। ਸਕੱਤਰ ਲਈ ਸਰਬ ਸਾਂਝਾ ਗਰੁੱਪ ਦੇ ਉਮੀਦਵਾਰ ਬਲਜਿੰਦਰ ਸਿੰਘ ਮਾਂਗਟ 252 ਵੋਟਾਂ ਲੈ ਕੇ ਜੇਤੂ ਰਹੇ, ਜਦੋਂਕਿ ਵਿਰੋਧੀ ਉਮੀਦਵਾਰਾਂ ਲਖਵਿੰਦਰ ਸਿੰਘ ਘੜੂੰਆਂ ਨੂੰ 230 ਅਤੇ ਸੀਮਾ ਸੂਦ ਨੂੰ 218 ਵੋਟਾਂ ਪਈਆਂ। ਵਿੱਤ ਸਕੱਤਰ ਲਈ ਸਰਬ ਸਾਂਝਾ ਰਾਣੂ ਗਰੁੱਪ ਦੇ ਉਮੀਦਵਾਰ ਹਰਦੇਵ ਸਿੰਘ 245 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਮਲਕੀਤ ਸਿੰਘ ਗੱਗੜ ਨੂੰ 240 ਵੋਟਾਂ ਅਤੇ ਭੁਪਿੰਦਰ ਸਿੰਘ ਨੂੰ 211 ਵੋਟਾਂ ਪਈਆਂ। ਦਫ਼ਤਰ ਸਕੱਤਰ ਲਈ ਜਗਤਾਰ ਸਿੰਘ 248 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਸੁਖਵਿੰਦਰ ਸਿੰਘ ਨੂੰ 232 ਵੋਟਾਂ ਅਤੇ ਭੂਸ਼ਨ ਕੁਮਾਰ ਨੂੰ 219 ਵੋਟਾਂ ਮਿਲੀਆਂ। ਸੰਗਠਨ ਸਕੱਤਰ ਲਈ ਹਰਮਿੰਦਰ ਕਾਕਾ 251 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਹਰਮਨਦੀਪ ਸਿੰਘ ਨੂੰ 234 ਵੋਟਾਂ ਅਤੇ ਰਾਕੇਸ਼ ਕੁਮਾਰ ਨੂੰ 212 ਵੋਟਾਂ ਪਈਆਂ। ਪ੍ਰੈੱਸ ਸਕੱਤਰ ਲਈ ਗੌਰਵ ਸਾਂਪਲਾ 250 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਮਨਜਿੰਦਰ ਸਿੰਘ ਹੁਲਕਾ ਨੂੰ 232 ਵੋਟਾਂ ਅਤੇ ਪਰਮਿੰਦਰ ਸਿੰਘ ਨੂੰ 216 ਵੋਟਾਂ ਮਿਲੀਆਂ।