ਪੰਜਾਬ 'ਚ ਸਿਆਸੀ ਪਾਰਾ ਗਰਮਾਇਆ, ਅਕਾਲੀ ਦਲ ਨੇ ਫੂਕਿਆ ਕੇਜਰੀਵਾਲ ਤੇ CM ਮਾਨ ਦਾ ਪੁਤਲਾ
ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਅੱਜ ਖਰੜ ਵਿਖੇ ਐਸਡੀਐਮ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਦੀ ਅਗਵਾਈ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਕੀਤੀ।ਅਕਾਲੀ ਦਲ ਵੱਲੋਂ ਇਹ ਰੋਸ ਪ੍ਰਦਰਸ਼ਨ ਹੁਕਮਰਾਨ ਪਾਰਟੀ ਵੱਲੋਂ ਬੀਤੇ ਦਿਨੀਂ ਅਚਾਨਕ ਆਪਣਾ ਹਲਕਾ ਇੰਚਾਰਜ ਬਦਲਣ ਦੇ ਰੋਸ ਵਿਚ ਕੀਤਾ ਗਿਆ ਹੈ।
Publish Date: Thu, 03 Sep 2026 01:42 PM (IST)
Updated Date: Thu, 03 Sep 2026 01:44 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਅੱਜ ਖਰੜ ਵਿਖੇ ਐਸਡੀਐਮ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਦੀ ਅਗਵਾਈ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਕੀਤੀ।ਅਕਾਲੀ ਦਲ ਵੱਲੋਂ ਇਹ ਰੋਸ ਪ੍ਰਦਰਸ਼ਨ ਹੁਕਮਰਾਨ ਪਾਰਟੀ ਵੱਲੋਂ ਬੀਤੇ ਦਿਨੀਂ ਅਚਾਨਕ ਆਪਣਾ ਹਲਕਾ ਇੰਚਾਰਜ ਬਦਲਣ ਦੇ ਰੋਸ ਵਿਚ ਕੀਤਾ ਗਿਆ ਹੈ।
ਅਕਾਲੀ ਆਗੂ ਖੇੜਾ ਨੇ ਖਰੜ ਹਲਕੇ ਵਿਚ ਵਿਕਾਸ ਦੇ ਨਾਮ 'ਤੇ ਮੌਜੂਦਾ ਵਿਧਾਇਕ ਬੀਬੀ ਅਨਮੋਲ ਗਗਨ ਮਾਨ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕਥਿਤ ਤੌਰ 'ਤੇ ਕੇਈ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ਤੋਂ ਖਰੜ ਹਲਕੇ ਵੱਲੋਂ ਸਵਾਲ ਪੁੱਛਦਿਆ ਕਿਹਾ ਕਿ ਅਜਿਹਾ ਕੀ ਹੋ ਗਿਆ ਕਿ ਅਚਾਨਕ ਮੌਜੂਦਾ ਹਲਕਾ ਵਿਧਾਇਕਾ ਜਿਸ ਦਾ ਕਿ ਸਮਾਂ ਰਹਿੰਦਾ ਸੀ, ਉਸ ਨੂੰ ਬਦਲਣਾ ਪੈ ਗਿਆ। ਕੀ ਉਨ੍ਹਾਂ ਦਾ ਕੰਮ ਠੀਕ ਨਹੀਂ ਸੀ ਜਾਂ ਕੋਈ ਹੋਰ ਨਵੀਂ ਸ਼ਿਕਾਇਤ ਵਰੈਗਾ ਪਾਰਟੀ ਹਾਈ ਕਮਾਂਡ ਨੂੰ ਮਿਲੀ ਹੈ। ਜਿਸ ਕਾਰਨ ਅਚਾਨਕ ਤਾਜ਼ਾ ਘਟਨਾਕ੍ਰਮ ਵਾਪਰਿਆਂ ਹੈ। ਜੇਕਰ ਕੁਝ ਹੈ ਤਾਂ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।