ਪੰਜਾਬੀ ਇਨਫਲੂਐਂਸਰ ਦੀ ਮੌਤ ਦੇ ਮਾਮਲੇ ’ਚ ਨਵਾਂ ਖੁਲਾਸਾ, ਘਟਨਾ ਵਾਲੀ ਰਾਤ ਸੈਕਟਰ-34 ’ਚ ਦੋਸਤ ਨਾਲ ਪੁੱਜੀ ਸੀ ਮਨਜੀਤ ਕੌਰ
ਉਸ ਸਮੇਂ ਉਸ ਦੇ ਨਾਲ ਉਸ ਦੀ ਇੱਕ ਲੜਕੀ ਦੋਸਤ ਵੀ ਸੀ, ਜਿਸ ਨੂੰ ਮਨਜੀਤ ਦੀ ਬੈਸਟ ਫਰੈਂਡ ਦੱਸਿਆ ਜਾ ਰਿਹਾ ਹੈ। ਮਨਜੀਤ ਕੋਲ ਥਾਰ ਗੱਡੀ ਸੀ। ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਘਟਨਾ ਵਾਲੀ ਰਾਤ ਉਹ ਥਾਰ ਵਿੱਚ ਸੈਕਟਰ-34 ਪਹੁੰਚੀ ਸੀ ਜਾਂ ਫਿਰ ਕੈਬ ਵਿੱਚ।
Publish Date: Tue, 01 Sep 2026 10:46 AM (IST)
Updated Date: Tue, 01 Sep 2026 10:50 AM (IST)
ਸੰਦੀਪ ਖਤਰੀ, ਮੋਹਾਲੀ। ਪੰਜਾਬੀ ਇਨਫਲੂਐਂਸਰ ਮਨਜੀਤ ਕੌਰ ਦੀ ਮੌਤ ਦੇ ਮਾਮਲੇ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵਧ ਰਹੀ ਹੈ, ਘਟਨਾ ਨੂੰ ਲੈ ਕੇ ਕਈ ਅਹਿਮ ਸਵਾਲ ਸਾਹਮਣੇ ਆ ਰਹੇ ਹਨ। ਮਨਜੀਤ ਤਿੰਨ ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਆਈ ਸੀ।
ਉਸ ਸਮੇਂ ਉਸ ਦੇ ਨਾਲ ਉਸ ਦੀ ਇੱਕ ਲੜਕੀ ਦੋਸਤ ਵੀ ਸੀ, ਜਿਸ ਨੂੰ ਮਨਜੀਤ ਦੀ ਬੈਸਟ ਫਰੈਂਡ ਦੱਸਿਆ ਜਾ ਰਿਹਾ ਹੈ। ਮਨਜੀਤ ਕੋਲ ਥਾਰ ਗੱਡੀ ਸੀ। ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਘਟਨਾ ਵਾਲੀ ਰਾਤ ਉਹ ਥਾਰ ਵਿੱਚ ਸੈਕਟਰ-34 ਪਹੁੰਚੀ ਸੀ ਜਾਂ ਫਿਰ ਕੈਬ ਵਿੱਚ।
ਮਨਜੀਤ ਦੀ ਬੈਸਟ ਫਰੈਂਡ ਨੇਹਾ ਨੂੰ ਲੈ ਕੇ ਵੀ ਪੁਲਿਸ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ, ਤਿੰਨ ਜੁਲਾਈ ਨੂੰ ਘਟਨਾ ਵਾਪਰੀ ਸੀ ਅਤੇ ਚਾਰ ਜੁਲਾਈ ਨੂੰ ਨੇਹਾ ਮੋਹਾਲੀ ਦੇ ਸ਼ੋਕੋ ਅਤੇ ਮਾਸਕ ਕਲੱਬ ਗਈ ਸੀ। ਉਸ ਦੇ ਮੋਬਾਈਲ ਫੋਨ ਵਿੱਚ ਉਸ ਸਮੇਂ ਮਨਜੀਤ ਦੀ ਫੋਟੋ ਸੀ।
ਮਨਜੀਤ ਦੀ ਮਾਂ ਕਾਂਤਾ ਦੇਵੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਾਇਆ ਹੈ ਕਿ ਸ਼ੁਭੀ ਅਤੇ ਪਿੰਦਾ ਨੇ ਮਨਜੀਤ ਨੂੰ ਸੈਕਟਰ-34 ਸਥਿਤ ਸ਼ਰਾਬ ਦੇ ਠਾਕੇ ਕੋਲ ਬੁਲਾਇਆ ਸੀ।
ਇਸ ਤੋਂ ਬਾਅਦ ਉਸ ਨਾਲ ਮਾਰਕੁੱਟ ਕਰਕੇ ਉਸ ਨੂੰ ਗੱਡੀ ਵਿੱਚ ਅਗਵਾ ਕੀਤਾ ਗਿਆ ਅਤੇ ਮੋਰਿੰਡਾ ਦੇ ਜੰਗਲੀ ਖੇਤਰ ’ਚ ਲਿਜਾ ਕੇ ਰੁੱਖ ਨਾਲ ਬੰਨ੍ਹ ਕੇ ਅੱਗ ਲਾ ਦਿੱਤੀ ਗਈ। ਪੁਲਿਸ ਹੁਣ ਇਸ ਬਿਆਨ ਅਤੇ ਜਾਂਚ ਵਿੱਚ ਸਾਹਮਣੇ ਆ ਰਹੀ ਸੈਕਟਰ-34 ਵਿੱਚ ਪਹੁੰਚਣ ਦੀ ਗੱਲ ਨੂੰ ਲੈ ਕੇ ਜਾਂਚ ਕਰ ਰਹੀ ਹੈ।