ਮੁਹਾਲੀ ਦੀ ਮੁਟਿਆਰ ਨੇ ਨੈਸ਼ਨਲ ਪੱਧਰ 'ਤੇ ਚਮਕਾਇਆ ਪੰਜਾਬ ਦਾ ਨਾਂ, ਨਿਸ਼ਾਨੇਬਾਜ਼ੀ 'ਚ ਜਿੱਤਿਆ ਗੋਲਡ; ਪਿੰਡ ਪਹੁੰਚਣ 'ਤੇ ਢੋਲ-ਧਮੱਕੇ ਨਾਲ ਹੋਇਆ ਨਿੱਘਾ ਸਵਾਗਤ ਮੁਹਾਲੀ ਦੇ ਪਿੰਡ ਮਟੌਰ ਦੀ ਰਹਿਣ ਵਾਲੀ ਸਹਿਜਪ੍ਰੀਤ ਕੌਰ ਨੇ ਦੇਹਰਾਦੂਨ ਵਿੱਚ ਹੋਈ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਟੀਮ ਵਿੱਚ ਪ੍ਰਵੇਸ਼ ਕਰ ਲਿਆ ਹੈ ਜਿਸ ਤੇ ਮੁਹਾਲੀ ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਣ ਨੇ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਤੇਰੇ ਪਿੰਡ ਪਹੁੰਚਣ ਤੇ ਸਹਿਜਪ੍ਰੀਤ ਦਾ ਨਿੱਘਾ ਸਵਾਗਤ ਕੀਤਾ ਉਥੇ ਉਸਦੇ ਪਿਤਾ ਦਰਸ਼ਨ ਸਿੰਘ ਮਟੌਰ ਨੇ ਦੱਸਿਆ ਕਿ ਕੌਂਸਲਰ ਕੁਲਵਿੰਦਰ ਕੌਰ ਦੀ ਸਪੁੱਤਰੀ ਸਹਿਜਪ੍ਰੀਤ ਕੌਰ ਦੀ ਇਹ ਪ੍ਰਾਪਤੀ ਪੂਰੇ ਇਲਾਕੇ, ਮੁਹਾਲੀ ਹਲਕੇ ਅਤੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ।
Publish Date: Fri, 04 Sep 2026 02:01 PM (IST)
Updated Date: Fri, 04 Sep 2026 02:03 PM (IST)
ਰਣਜੀਤ ਸਿੰਘ ਰਾਣਾ ਪੰਜਾਬੀ ਜਾਗਰਣ, ਮੁਹਾਲੀ; ਮੁਹਾਲੀ ਦੇ ਪਿੰਡ ਮਟੌਰ ਦੀ ਰਹਿਣ ਵਾਲੀ ਸਹਿਜਪ੍ਰੀਤ ਕੌਰ ਨੇ ਦੇਹਰਾਦੂਨ ਵਿੱਚ ਹੋਈ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਟੀਮ ਵਿੱਚ ਪ੍ਰਵੇਸ਼ ਕਰ ਲਿਆ ਹੈ ਜਿਸ ਤੇ ਮੁਹਾਲੀ ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਣ ਨੇ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਤੇਰੇ ਪਿੰਡ ਪਹੁੰਚਣ ਤੇ ਸਹਿਜਪ੍ਰੀਤ ਦਾ ਨਿੱਘਾ ਸਵਾਗਤ ਕੀਤਾ ਉਥੇ ਉਸਦੇ ਪਿਤਾ ਦਰਸ਼ਨ ਸਿੰਘ ਮਟੌਰ ਨੇ ਦੱਸਿਆ ਕਿ ਕੌਂਸਲਰ ਕੁਲਵਿੰਦਰ ਕੌਰ ਦੀ ਸਪੁੱਤਰੀ ਸਹਿਜਪ੍ਰੀਤ ਕੌਰ ਦੀ ਇਹ ਪ੍ਰਾਪਤੀ ਪੂਰੇ ਇਲਾਕੇ, ਮੁਹਾਲੀ ਹਲਕੇ ਅਤੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ।
ਚਾਰ ਸਾਲ ਪਹਿਲਾਂ ਐਥਲੈਟਿਕਸ (ਸ਼ਾਟ ਪੁੱਟ ਅਤੇ ਜੈਵਲਿਨ ਥਰੋ) ਤੋਂ ਸ਼ੁਰੂਆਤ ਕਰਕੇ ਸ਼ੂਟਿੰਗ ਦੇ ਖੇਤਰ ਵਿੱਚ ਕਦਮ ਰੱਖਣਾ ਅਤੇ ਫਿਰ ਬਹੁਤ ਘੱਟ ਸਮੇਂ ਵਿੱਚ ਤਿੰਨਾਂ ਮੁੱਖ ਈਵੈਂਟਾਂ ਵਿੱਚ ਨੈਸ਼ਨਲ ਪੱਧਰ 'ਤੇ ਆਪਣੀ ਜਗ੍ਹਾ ਬਣਾਉਣਾ ਇੱਕ ਸ਼ਾਨਦਾਰ ਸਫ਼ਰ ਹੈ। ਉਹਨਾਂ ਦੱਸਿਆ ਕਿ ਸਹਿਜਪ੍ਰੀਤ ਨੇ 10 ਮੀਟਰ ਏਅਰ ਪਿਸਟਲ, ਜ਼ਿਲ੍ਹਾ ਅਤੇ ਸਟੇਟ ਤੋਂ ਹੁੰਦੇ ਹੋਏ ਪ੍ਰੀ-ਨੈਸ਼ਨਲ ਤੱਕ ਦਾ ਸਫ਼ਰ ਕੀਤਾ ਉਹਨਾਂ ਇਹ ਵੀ ਦੱਸਿਆ ਕਿ ਸਹਿਜ ਪ੍ਰੀਤ ਨੇ 22. 25 ਮੀਟਰ ਪਿਸਟਲ ਸਟੇਟ ਅਤੇ ਪ੍ਰੀ-ਨੈਸ਼ਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੋਥੇ ਨੰ ਤੇ ਕੁਆਲੀਫਿਕੇਸ਼ਨ ਕੀਤਾ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਸਹਿਜਪ੍ਰੀਤ ਨੇ 50 ਮੀਟਰ ਫ੍ਰੀ ਪਿਸਟਲ ਪ੍ਰੀ-ਨੈਸ਼ਨਲ ਵਿੱਚ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਲਈ ਪੱਕੀ ਜਗ੍ਹਾ ਬਣਾ ਲਈਏ ਹੈ ਜਿਸ ਤੇ ਪਿੰਡ ਮਟੌਰ ਵਿੱਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਬਣਨਾ ਸੁਭਾਵਿਕ ਹੈ, ਕਿਉਂਕਿ ਇੱਕੋ ਖਿਡਾਰਨ ਦਾ ਇੱਕੋ ਸਮੇਂ ਤਿੰਨ ਵੱਖ-ਵੱਖ ਈਵੈਂਟਾਂ ਵਿੱਚ ਨੈਸ਼ਨਲ ਪੱਧਰ 'ਤੇ ਖੇਡਣਾ ਬਹੁਤ ਚਰਚਾ ਦਾ ਵਿਸ਼ਾ ਹੈ