- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਦਸੇ ਦੌਰਾਨ ਪੰਜੇ ਜਣੇ ਗੱਡੀ ਵਿਚ ਹੀ ਫਸ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਨੇੜਲੇ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਸਚਿਨ ਮੱਗੂ ਉਰਫ਼ ਮਿੱਠੂ ਉਮਰ 35 ਸਾਲ ਵਾਸੀ ਅਨਾਜ ਮੰਡੀ ਡੇਰਾਬੱਸੀ ਅਤੇ ਦੂਜੇ ਦੀ ਪਛਾਣ 40 ਸਾਲਾ ਦਾ ਚੰਦਰਭਾਨ ਉਰਫ਼ ਰਾਜੂ ਵਾਸੀ ਹਾਲ ਵਾਸੀ ਅਨਾਜ ਮੰਡੀ ਡੇਰਾਬੱਸੀ ਅਤੇ ਮੂਲ ਰੂਪ ਵਾਸੀ ਮੱਧ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਇੱਥੋਂ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪੰਜੇ ਨੌਜਵਾਨ ਇਨੋਵਾ ਗੱਡੀ ਵਿਚ ਲੰਘੀਂ ਦੇਰ ਸ਼ਾਮ ਖਾਟੂ ਸ਼ਾਮ ਮੱਥਾ ਟੇਕਣ ਲਈ ਗਏ ਹੋਏ ਸੀ। ਰਾਹ ਵਿਚ ਸੀਕਰ ਅਧੀਨ ਆਉਂਦੇ ਰਾਨੌਲੀ ਥਾਣੇ ਦੀ ਹੱਦ ਕੋਲ ਉਨ੍ਹਾਂ ਦੀ ਇਨੋਵਾ ਦੀ ਟੱਕਰ ਅੱਗੇ ਜਾ ਰਹੀ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਦੋ ਦੀ ਮੌਤ ਹੋ ਗਈ, ਜਦਕਿ ਤਿੰਨ ਵਾਲ-ਵਾਲ ਬਚ ਗਏ। ਹਾਦਸੇ ਦੌਰਾਨ ਇਨੋਵਾ ਗੱਡੀ ਟਰੈਕਟਰ-ਟਰਾਲੀ ਦੇ ਪਿੱਛੇ ਵੜ ਗਈ ਅਤੇ ਕਾਫ਼ੀ ਦੂਰ ਤੱਕ ਗੱਡੀ ਨੂੰ ਨਾਲ ਹੀ ਖਿੱਚ ਕੇ ਲੈ ਗਈ।
ਹਾਦਸੇ ਦੌਰਾਨ ਪੰਜੇ ਜਣੇ ਗੱਡੀ ਵਿਚ ਹੀ ਫਸ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਨੇੜਲੇ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਸਚਿਨ ਮੱਗੂ ਉਰਫ਼ ਮਿੱਠੂ ਉਮਰ 35 ਸਾਲ ਵਾਸੀ ਅਨਾਜ ਮੰਡੀ ਡੇਰਾਬੱਸੀ ਅਤੇ ਦੂਜੇ ਦੀ ਪਛਾਣ 40 ਸਾਲਾ ਦਾ ਚੰਦਰਭਾਨ ਉਰਫ਼ ਰਾਜੂ ਵਾਸੀ ਹਾਲ ਵਾਸੀ ਅਨਾਜ ਮੰਡੀ ਡੇਰਾਬੱਸੀ ਅਤੇ ਮੂਲ ਰੂਪ ਵਾਸੀ ਮੱਧ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ।
ਮ੍ਰਿਤਕ ਸਚਿਨ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਅਤੇ ਹੁਣ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਿਹਾ ਸੀ, ਜੋ ਆਪਣੇ ਪਿੱਛੇ ਪਤਨੀ ਅਤੇ ਛੋਟੀ ਬੇਟੀ ਨੂੰ ਛੱਡ ਗਿਆ ਹੈ। ਇਸੇ ਤਰਾਂ ਦੂਜਾ ਮ੍ਰਿਤਕ ਚੰਦਰਭਾਨ ਉਰਫ਼ ਰਾਜੂ ਡੇਰਾਬੱਸੀ ਪੁਰਾਣੀ ਅਨਾਜ ਮੰਡੀ ਵਿਚ ਕਾਫ਼ੀ ਮਸ਼ਹੂਰ ਝਾਂਸੀ ਗੋਲ ਗੱਪੇ ਦੀ ਰੇਹੜੀ ਲਾਉਂਦਾ ਸੀ। ਉਹ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ, ਜਿਸ ’ਚ ਇਕ ਮੁੰਡਾ ਅਤੇ ਇਕ ਕੁੜੀ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਹਾਦਸੇ ਵਿਚ ਅਨਮੋਲ ਅਤੇ ਰਾਜੇਸ਼ ਨੂੰ ਵੀ ਸੱਟਾਂ ਲੱਗੀਆਂ ਹਨ, ਜਦਕਿ ਨਿਖਿਲ ਬਿਲਕੁਲ ਠੀਕ ਹੈ। ਹਾਦਸੇ ਦੀ ਖ਼ਬਰ ਸੁਣਨ ਤੋਂ ਬਾਅਦ ਡੇਰਾਬੱਸੀ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ। ਮ੍ਰਿਤਕ ਸਚਿਨ ਆਪ ਵੀ ਡੇਰਾਬੱਸੀ ਦੀ ਸਭ ਤੋਂ ਪੁਰਾਣੀ ਰਾਮਲੀਲਾ ਵਿਚ ਰੋਲ ਕਰਦਾ ਸੀ, ਜਦਕਿ ਉਸਦੇ ਪਿਤਾ ਅਤੇ ਭਰਾ ਵੀ ਰਾਮਲੀਲਾ ਵਿਚ ਲੰਮੇ ਸਮੇਂ ਤੋਂ ਰੋਲ ਕਰਦੇ ਆ ਰਹੇ ਹਨ।