- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਸਾਪੁਰ ਸੜਕ ’ਤੇ ਰੇਲਵੇ ਕਰੋਸਿੰਗ ਤੇ ਲਗੇ ਫਾਟਕ ਦਾ ਪੋਲ ਜੀਪ ਦੀ ਟੱਕਰ ਨਾਲ ਟੁੱਟ ਗਿਆ। ਹਾਦਸੇ ਤੋਂ ਬਾਅਦ ਜੀਪ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਹਾਲਾਂਕਿ ਜੀਪ ਦਾ ਨੰਬਰ ਨੋਟ ਕਰ ਲਿਆ ਗਿਆ ਹੈ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਈਸਾਪੁਰ ਸੜਕ ’ਤੇ ਰੇਲਵੇ ਕਰੋਸਿੰਗ ਤੇ ਲਗੇ ਫਾਟਕ ਦਾ ਪੋਲ ਜੀਪ ਦੀ ਟੱਕਰ ਨਾਲ ਟੁੱਟ ਗਿਆ। ਹਾਦਸੇ ਤੋਂ ਬਾਅਦ ਜੀਪ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਹਾਲਾਂਕਿ ਜੀਪ ਦਾ ਨੰਬਰ ਨੋਟ ਕਰ ਲਿਆ ਗਿਆ ਹੈ। ਪੋਲ ਟੁੱਟਣ ਕਾਰਨ ਰੇਲਵੇ ਵਿਭਾਗ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਸਾਵਧਾਨੀ ਵਰਤੀ ਗਈ ਅਤੇ ਫਾਟਕ ਤੋਂ ਲੰਘਣ ਵਾਲੀਆਂ ਰੇਲ ਗੱਡੀਆਂ ਨੂੰ ਹੌਲੀ ਰਫ਼ਤਾਰ ਨਾਲ ਲੰਘਾਇਆ ਗਿਆ।
ਜਾਣਕਾਰੀ ਅਨੁਸਾਰ ਫਾਟਕ ਦਾ ਇੱਕ ਪਾਸੇ ਵਾਲਾ ਪੋਲ ਟੁੱਟਣ ਤੋਂ ਬਾਅਦ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਰੇਲਵੇ ਪੁਲਿਸ ਨੂੰ ਮੌਕੇ ’ਤੇ ਤਾਇਨਾਤ ਕੀਤਾ ਗਿਆ। ਇਸ ਦੌਰਾਨ ਰੇਲ ਗੱਡੀਆਂ ਦੇ ਲੰਘਣ ਸਮੇਂ ਵਿਸ਼ੇਸ਼ ਸਾਵਧਾਨੀ ਵਰਤੀ ਜਾਂਦੀ ਰਹੀ।
ਫਾਟਕ ਲੰਬਾ ਸਮਾਂ ਬੰਦ ਰਹਿਣ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਫਾਟਕ ਤੋਂ ਅੱਗੇ ਦਰਜਨਾਂ ਪਿੰਡ ਅਤੇ ਕਲੋਨੀਆਂ ਸਥਿਤ ਹਨ। ਸ਼ਾਮ ਸਮੇਂ ਲੋਕਾਂ ਦੀ ਘਰਾਂ ਨੂੰ ਵਾਪਸੀ ਦੌਰਾਨ ਇੱਥੇ ਪਹਿਲਾਂ ਹੀ ਆਵਾਜਾਈ ਦਾ ਦਬਾਅ ਰਹਿੰਦਾ ਹੈ।
ਰੇਲਵੇ ਵਿਭਾਗ ਵੱਲੋਂ ਜੀਪ ਚਾਲਕ ਖ਼ਿਲਾਫ਼ ਬਣਦੀ ਕਾਰਵਾਈ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।