- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਕਾਰਨ ਵਾਪਰੇ ਹਾਦਸੇ ਵਿਚ ਉਸਦੇ ਪਿਤਾ ਅਤੇ ਦਾਦੀ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਖਰੜ ਪਹੁੰਚਾਇਆ ਗਿਆ। ਜਿੱਥੇ ਡਿਊਟੀ ’ਤੇ ਤਾਇਨਾਤ ਡਾਕਟਰਾਂ ਵੱਲੋਂ ਉਸਦੀ ਦਾਦੀ ਦਿਆਵੰਤੀ (82) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸਦੇ ਪਿਤਾ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਬੀਤੀ ਦੇਰ ਰਾਤ ਭਾਰਤ ਮਾਲਾ ਹਾਈਵੇ ’ਤੇ ਪਿੰਡ ਮੱਛਲੀ ਕਲਾਂ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਰੋਪੜ ਨਿਵਾਸੀ ਮਾਂ ਤੇ ਪੁੱਤਰ ਦੀ ਮੌਤ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਪੁਲਿਸ ਚੌਕੀ ਮਜਾਤ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮੋਹਿਤ ਕੁਮਾਰ ਆਹੂਜਾ ਪੁੱਤਰ ਰਵੀ ਕੁਮਾਰ ਅਹੂਜਾ ਵਾਸੀ ਮਲਹੋਤਰਾ ਕਾਲੋਨੀ ਖਰੜ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਦੋ ਅਕਤੂਬਰ ਨੂੰ ਹੀ ਨਾਰਵੇ ਦੇਸ਼ ਤੋਂ ਆਇਆ ਹੈ ਅਤੇ ਕੱਲ੍ਹ ਰਾਤ 10 ਵਜੇ ਦੇ ਕਰੀਬ ਉਸਦੇ ਪਿਤਾ ਰਵੀ ਕੁਮਾਰ ਅਹੂਜਾ ਆਪਣੀ ਗੱਡੀ ਵਿਚ ਉਸਦੀ ਦਾਦੀ ਦਿਆਵੰਤੀ ਪਤਨੀ ਸਵ. ਤਰਲੋਚਨ ਦਾਸ ਨਾਲ ਕਰਨਾਲ ਤੋਂ ਵਾਪਸ ਆ ਰਹੇ ਸਨ, ਜਦੋਂ ਉਹ ਨਵੇਂ ਬਣੇ ਭਾਰਤ ਮਾਲਾ ਹਾਈਵੇ ’ਤੇ ਪਿੰਡ ਮੱਛਲੀ ਕਲਾਂ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਨੂੰ ਇਕ ਟਰਾਲੇ ਨੇ ਫੇਟ ਮਾਰ ਦਿੱਤੀ।
ਇਸ ਕਾਰਨ ਵਾਪਰੇ ਹਾਦਸੇ ਵਿਚ ਉਸਦੇ ਪਿਤਾ ਅਤੇ ਦਾਦੀ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਖਰੜ ਪਹੁੰਚਾਇਆ ਗਿਆ। ਜਿੱਥੇ ਡਿਊਟੀ ’ਤੇ ਤਾਇਨਾਤ ਡਾਕਟਰਾਂ ਵੱਲੋਂ ਉਸਦੀ ਦਾਦੀ ਦਿਆਵੰਤੀ (82) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸਦੇ ਪਿਤਾ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਿੱਥੇ ਸ਼ਨਿਚਰਵਾਰ ਨੂੰ ਉਸਦੇ ਪਿਤਾ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਇਸ ਮਾਮਲੇ ਵਿਚ ਪੁਲਿਸ ਨੇ ਮੋਹਿਤ ਕੁਮਾਰ ਆਹੂਜਾ ਦੇ ਬਿਆਨਾਂ ’ਤੇ ਨਾ-ਮਾਲੂਮ ਟਰਾਲਾ ਚਾਲਕ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਖਰੜ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।