- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੰਸਰਾਜ ਰਘੂਵੰਸ਼ੀ ਨੇ ਆਪਣੀ ਸੁਰੀਲੀ ਅਤੇ ਰੂਹਾਨੀ ਆਵਾਜ਼ ਵਿਚ "ਸ਼ੰਭੂ ਸ਼ਿਵ ਸ਼ੰਕਰ" ਭਜਨ ਗਾ ਕੇ ਪੰਡਾਲ ਵਿਚ ਮੌਜੂਦ ਸੰਗਤ ਨੂੰ ਸ਼ਿਵ ਭਗਤੀ ਦੇ ਸਮੁੰਦਰ ਵਿਚ ਲੀਨ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ "ਸ਼ਿਵ ਗੰਗਾਧਰਾਏ" ਭਜਨ ਦੀ ਪੇਸ਼ਕਾਰੀ ਦਿੱਤੀ, ਜਿਸ ਨੂੰ ਸੁਣ ਕੇ ਦਸਹਿਰਾ ਗਰਾਊਂਡ ਵਿਚ ਮੌਜੂਦ ਸ਼ਰਧਾਲੂ ਸ਼ਿਵ ਭਗਤੀ ਦੇ ਰੰਗ ਵਿਚ ਰੰਗੇ ਹੋਏ ਨਜ਼ਰ ਆਏ ਅਤੇ ਪੰਡਾਲ ਵਿਚ ਬੈਠੇ ਝੂੰਮਣ ਲੱਗ ਪਏ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਮੁਹਾਲੀ ਦੇ ਸੈਕਟਰ-79 ਸਥਿਤ ਦਸਹਿਰਾ ਗਰਾਊਂਡ ਵਿਚ ਕਰਵਾਈ ਗਈ "ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ" ਧਾਰਮਿਕ ਸੰਧਿਆ ਦੌਰਾਨ ਮਸ਼ਹੂਰ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਨੇ ਪੂਰੇ ਮਾਹੌਲ ਨੂੰ ਸ਼ਿਵਮਈ ਕਰ ਦਿੱਤਾ। ਹੰਸਰਾਜ ਰਘੂਵੰਸ਼ੀ ਦੇ ਮੰਚ 'ਤੇ ਆਉਂਦੇ ਹੀ ਪੂਰਾ ਪੰਡਾਲ ਭਗਵਾਨ ਸ਼ਿਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਧਾਰਮਿਕ ਸੰਧਿਆਂ ਮੌਕੇ ਸਾਰੇ ਧਰਮਾਂ ਦੇ ਲੋਕਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਹੰਸਰਾਜ ਰਘੂਵੰਸ਼ੀ ਨੇ ਆਪਣੀ ਸੁਰੀਲੀ ਅਤੇ ਰੂਹਾਨੀ ਆਵਾਜ਼ ਵਿਚ "ਸ਼ੰਭੂ ਸ਼ਿਵ ਸ਼ੰਕਰ" ਭਜਨ ਗਾ ਕੇ ਪੰਡਾਲ ਵਿਚ ਮੌਜੂਦ ਸੰਗਤ ਨੂੰ ਸ਼ਿਵ ਭਗਤੀ ਦੇ ਸਮੁੰਦਰ ਵਿਚ ਲੀਨ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ "ਸ਼ਿਵ ਗੰਗਾਧਰਾਏ" ਭਜਨ ਦੀ ਪੇਸ਼ਕਾਰੀ ਦਿੱਤੀ, ਜਿਸ ਨੂੰ ਸੁਣ ਕੇ ਦਸਹਿਰਾ ਗਰਾਊਂਡ ਵਿਚ ਮੌਜੂਦ ਸ਼ਰਧਾਲੂ ਸ਼ਿਵ ਭਗਤੀ ਦੇ ਰੰਗ ਵਿਚ ਰੰਗੇ ਹੋਏ ਨਜ਼ਰ ਆਏ ਅਤੇ ਪੰਡਾਲ ਵਿਚ ਬੈਠੇ ਝੂੰਮਣ ਲੱਗ ਪਏ। ਹੰਸਰਾਜ ਨੇ ਆਪਣੇ ਚਰਚਿਤ ਭਜਨ "ਮੇਰਾ ਭੋਲਾ ਹੈ ਭੰਡਾਰੀ", "ਪਾਰਵਤੀ ਬੋਲੀ ਸ਼ੰਕਰ ਸੇ" ਅਤੇ "ਡਮਰੂ ਬਜਾਇਆ" ਸਮੇਤ ਕਈ ਹੋਰ ਸੁਪਰਹਿੱਟ ਭਜਨ ਸੁਣਾ ਕੇ ਪੂਰੀ ਧਾਰਮਿਕ ਸ਼ਾਮ ਨੂੰ ਇਕ ਵਿਲੱਖਣ ਆਧਿਆਤਮਿਕ ਅਨੁਭਵ ਵਿਚ ਬਦਲ ਦਿੱਤਾ। ਇਸ ਤੋਂ ਪਹਿਲਾਂ ਪੂਜਾ ਕੀਤੀ ਗਈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ, ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ, ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਮਾਰਕੀਟ ਕਮੇਟੀ ਦੇ ਚੇਅਰਮੈਨ ਗੋਵਿੰਦਰ ਮਿੱਤਲ, ਕੌਂਸਲਰ ਰਮਨਪ੍ਰੀਤ ਕੌਰ ਕੁੰਬੜਾ, ਮੁਲਾਜ਼ਮ ਆਗੂ ਚਰਨਜੀਤ ਕੌਰ, ਗੁਰਪ੍ਰੀਤ ਕੌਰ ਤੇ ਸ਼ਰਨਜੀਤ ਕੌਰ ਅਤੇ ਹੋਰ ਆਪ ਆਗੂ ਅਤੇ ਵਲੰਟੀਅਰ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ।