
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਤਰਜ਼ 'ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਆਯੋਜਿਤ ਕੀਤੀ ਜਾ ਰਹੀ ਸ਼ੇਰ-ਏ-ਪੰਜਾਬ ਟੀ-20 ਲੀਗ ਐਤਵਾਰ ਨੂੰ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਸ਼ੁਰੂ ਹੋ ਗਈ ਹੈ ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੀਗ ਦੀ ਟਰਾਫੀ ਦੀ ਘੁੰਡ ਚੁਕਾਈ ਕਰਕੇ ਕੀਤਾ ਗਿਆ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ ; ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਤਰਜ਼ 'ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਆਯੋਜਿਤ ਕੀਤੀ ਜਾ ਰਹੀ ਸ਼ੇਰ-ਏ-ਪੰਜਾਬ ਟੀ-20 ਲੀਗ ਐਤਵਾਰ ਨੂੰ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਸ਼ੁਰੂ ਹੋ ਗਈ ਹੈ ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੀਗ ਦੀ ਟਰਾਫੀ ਦੀ ਘੁੰਡ ਚੁਕਾਈ ਕਰਕੇ ਕੀਤਾ ਗਿਆ।
ਇਸ ਮੌਕੇ ਸੀਐਮ ਨੇ ਸਾਰੀਆਂ ਟੀਮਾਂ ਦੇ ਕਪਤਾਨਾਂ ਨੂੰ ਮਿਲ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਉਦਘਾਟਨ ਸਮਾਰੋਹ ਵਿੱਚ ਮੁੱਖ ਮੰਤਰੀ ਦੇ ਨਾਲ ਪੀਸੀਏ ਦੇ ਅਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ, ਦੀਪਕ ਬਾਲੀ, ਪੀਸੀਏ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ, ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਗਈ। ਇਹ ਲੀਗ 30 ਅਗਸਤ ਤੋਂ ਸ਼ੁਰੂ ਹੋ ਕੇ 13 ਸਤੰਬਰ ਤੱਕ ਚੱਲੇਗੀ। ਇਸ ਲੀਗ ਵਿੱਚ ਛੇ ਟੀਮਾਂ ਖੇਡ ਰਹੀਆਂ ਹਨ ਜਿਨ੍ਹਾਂ ਵਿੱਚ ਸ਼ੁਭਮਨ ਗਿੱਲ ਫਾਜ਼ਿਲਕਾ ਫਾਲਕਨਜ਼ ਲਈ, ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਸੂਰਮਾਜ਼ ਲਈ, ਅਰਸ਼ਦੀਪ ਸਿੰਘ ਲੁਧਿਆਣਾ ਲਾਇਨਜ਼ ਲਈ, ਪ੍ਰਭਸਿਮ੍ਰਨ ਸਿੰਘ ਜਲੰਧਰ ਵਾਰੀਅਰਜ਼ ਲਈ, ਰਮਨਦੀਪ ਸਿੰਘ ਮੁਹਾਲੀ ਕਿੰਗਜ਼ ਲਈ ਅਤੇ ਗੁਰਨੂਰ ਬਰਾੜ ਬਠਿੰਡਾ ਰਾਇਲਜ਼ ਲਈ ਖੇਡਣਗੇ।
ਐਤਵਾਰ ਨੂੰ ਸ਼ੁਰੂ ਹੋਈ ਲੀਗ ਦਾ ਪਹਿਲਾ ਮੈਚ ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਕਾਰ ਇੱਕ ਦਿਲਚਸਪ ਮੁਕਾਬਲੇ ਨਾਲ ਸ਼ੁਰੂ ਹੋਇਆ ਜਿਸ ਵਿੱਚ ਮੁਹਾਲੀ ਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ।