- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਜਾਂਚ ਏਜੰਸੀ (CBI)ਦੀ ਸੱਤ ਮੈਂਬਰੀ ਟੀਮ ਨੇ ਬੁੱਧਵਾਰ ਨੂੰ ਦੇਰ ਸ਼ਾਮ ਦੂਜੇ ਦਿਨ ਵੀ ਖਰੜ ਸ਼ਹਿਰ ਦੇ ਵੈਸਟਰਨ ਟਾਵਰ ਵਿੱਚ ਸਰਚ ਕੀਤੀ ਗਈ। ਸੀਬੀਆਈ ਦੀ ਟੀਮ ਉੱਘੇ ਕਾਰੋਬਾਰੀ ਨੀਤਿਨ ਗੋਹਲ ਦੇ ਫਲੈਟ ਵਿੱਚ ਨੀਤਿਨ ਗੋਹਲ ਦੀ ਪਤਨੀ ਅਤੇ ਸਹੁਰੇ ਨੂੰ ਨਾਲ ਲੈ ਕੇ ਪਹੁੰਚੀ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਫਲੈਟ ਵਿਚ ਛਾਣਬੀਣ ਕੀਤੀ।

ਅਮਨਪ੍ਰੀਤ ਖਾਨਪੁਰੀ,ਪੰਜਾਬੀ ਜਾਗਰਣ, ਖਰੜ : ਕੇਂਦਰੀ ਜਾਂਚ ਏਜੰਸੀ (CBI)ਦੀ ਸੱਤ ਮੈਂਬਰੀ ਟੀਮ ਨੇ ਬੁੱਧਵਾਰ ਨੂੰ ਦੇਰ ਸ਼ਾਮ ਦੂਜੇ ਦਿਨ ਵੀ ਖਰੜ ਸ਼ਹਿਰ ਦੇ ਵੈਸਟਰਨ ਟਾਵਰ ਵਿੱਚ ਸਰਚ ਕੀਤੀ ਗਈ। ਸੀਬੀਆਈ ਦੀ ਟੀਮ ਉੱਘੇ ਕਾਰੋਬਾਰੀ ਨੀਤਿਨ ਗੋਹਲ ਦੇ ਫਲੈਟ ਵਿੱਚ ਨੀਤਿਨ ਗੋਹਲ ਦੀ ਪਤਨੀ ਅਤੇ ਸਹੁਰੇ ਨੂੰ ਨਾਲ ਲੈ ਕੇ ਪਹੁੰਚੀ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਫਲੈਟ ਵਿਚ ਛਾਣਬੀਣ ਕੀਤੀ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਸੀਬੀਆਈ ਦੀ ਟੀਮ ਵੱਲੋਂ ਵੈਸਟਰਨ ਟਾਵਰ ਖਰੜ ਦੇ ਇਕ ਫਲੈਟ ਵਿਚ ਛਾਪੇਮਾਰੀ ਕੀਤੀ ਗਈ ਸੀ। ਜਿਸ ਤੋਂ ਬਾਅਦ ਉਕਤ ਫਲੈਟ ਵਿਚੋਂ ਨੋਟਾਂ ਦੇ ਭਰੇ ਹੋਏ ਬੈਗ ਫਲੈਟ 'ਚੋਂ ਥੱਲੇ ਸੁੱਟੇ ਗਏ ਸਨ। ਉਸ ਸਮੇਂ ਸੀਬੀਆਈ ਵੱਲੋਂ ਨਿਤਿਨ ਗੋਹਲ ਨਾਮ ਦੇ ਵਿਅਕਤੀ ਦੇ ਫਲੈਟ ਵਿਚ ਛਾਪੇਮਾਰੀ ਕੀਤੀ ਗਈ ਸੀ। ਬੀਤੇ ਕੱਲ੍ਹ ਚੰਡੀਗੜ੍ਹ ਅਤੇ ਮੁਹਾਲੀ ਤੋਂ ਬਾਅਦ ਮੰਗਲਵਾਰ ਨੂੰ ਵੀ ਸੀਬੀਆਈ ਦੀ ਛੇ ਮੈਂਬਰੀ ਟੀਮ ਦਿੱਲੀ ਨੰਬਰ ਦੀ ਗੱਡੀ ਵਿੱਚ ਇੱਥੇ ਪਹੁੰਚੀ ਸੀ।
ਸੀਬੀਆਈ ਟੀਮ ਵੱਲੋਂ ਸੁਸਾਇਟੀ ਦੇ ਮੈਨਟੀਨੈਸ ਰੂਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ।