- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਸੀਬੀਆਈ ਦੀ ਟੀਮ ਵੱਲੋਂ ਵੈਸਟਰਨ ਟਾਵਰ ਖਰੜ ਦੇ ਇਕ ਫਲੈਟ ਵਿਚ ਛਾਪੇਮਾਰੀ ਕੀਤੀ ਗਈ ਸੀ। ਜਿਸ ਤੋਂ ਬਾਅਦ ਉਕਤ ਫਲੈਟ ਵਿਚੋਂ ਨੋਟਾਂ ਦੇ ਭਰੇ ਹੋਏ ਬੈਗ ਫਲੈਟ 'ਚੋਂ ਥੱਲੇ ਸੁੱਟੇ ਗਏ ਸਨ।

ਅਮਨਪ੍ਰੀਤ ਖਾਨਪੁਰੀ,ਪੰਜਾਬੀ ਜਾਗਰਣ, ਖਰੜ : ਚੰਡੀਗੜ੍ਹ ਅਤੇ ਮੁਹਾਲੀ ਤੋਂ ਬਾਅਦ ਦੇਰ ਸ਼ਾਮ ਸੀਬੀਆਈ ਦੀ ਟੀਮ ਵੱਲੋਂ ਖਰੜ ਸ਼ਹਿਰ ਦੇ ਵੈਸਟਰਨ ਟਾਵਰ ਵਿੱਚ ਛਾਪੇਮਾਰੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਸੀਬੀਆਈ ਦੀ ਟੀਮ ਵੱਲੋਂ ਵੈਸਟਰਨ ਟਾਵਰ ਖਰੜ ਦੇ ਇਕ ਫਲੈਟ ਵਿਚ ਛਾਪੇਮਾਰੀ ਕੀਤੀ ਗਈ ਸੀ। ਜਿਸ ਤੋਂ ਬਾਅਦ ਉਕਤ ਫਲੈਟ ਵਿਚੋਂ ਨੋਟਾਂ ਦੇ ਭਰੇ ਹੋਏ ਬੈਗ ਫਲੈਟ 'ਚੋਂ ਥੱਲੇ ਸੁੱਟੇ ਗਏ ਸਨ। ਉਸ ਸਮੇਂ ਸੀਬੀਆਈ ਵੱਲੋਂ ਨਿਤਿਨ ਗੋਖਲ ਨਾਮ ਦੇ ਵਿਅਕਤੀ ਦੇ ਫਲੈਟ ਵਿਚ ਛਾਪੇਮਾਰੀ ਕੀਤੀ ਗਈ ਸੀ। ਅੱਜ ਵੀ ਸੀਬੀਆਈ ਦੀ ਛੇ ਮੈਂਬਰੀ ਟੀਮ ਦਿੱਲੀ ਨੰਬਰ ਦੀ ਗੱਡੀ ਵਿਚ ਇੱਥੇ ਪਹੁੰਚੀ ਹੈ।
ਸੀਬੀਆਈ ਟੀਮ ਦੇ ਮੈਂਬਰਾਂ ਵੱਲੋਂ ਸੁਸਾਇਟੀ ਦੇ ਮੈਨਟੀਨੈਸ ਰੂਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।