- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਿਕਾਇਤਕਰਤਾ ਜਸਬੀਰ ਸਿੰਘ ਅਨੁਸਾਰ 2004 ਵਿਚ ਸੋਹਾਣਾ ਪੁਲਿਸ ਨੇ ਉਨ੍ਹਾਂ ਦੇ ਗੁਆਂਢੀ ਦੀ ਸ਼ਿਕਾਇਤ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਥਾਣੇ ਬੁਲਾਇਆ ਸੀ, ਪਰ ਸ਼ਿਕਾਇਤ ਦੀ ਕਾਪੀ ਨਹੀਂ ਦਿੱਤੀ। ਬਾਅਦ ਵਿਚ ਜਦੋਂ ਉਨ੍ਹਾਂ ਆਰਟੀਆਈ ਰਾਹੀਂ ਇਹ ਜਾਣਕਾਰੀ ਮੰਗੀ ਤਾਂ ਪੁਲਿਸ ਦੇ ਅੜੀਅਲ ਵਤੀਰੇ ਕਾਰਨ ਉਨ੍ਹਾਂ ਨੂੰ ਰਾਜ ਸੂਚਨਾ ਕਮਿਸ਼ਨ ਵਿਚ ਅਪੀਲ ਦਾਇਰ ਕਰਨੀ ਪਈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਨੇ ਥਾਣਾ ਸੋਹਾਣਾ ਦੇ ਐੱਸਐੱਚਓ (ਜੋ ਕਿ ਥਾਣੇ ਦੇ ਜਨ ਸੂਚਨਾ ਅਧਿਕਾਰੀ ਵੀ ਹਨ) ਦੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਹ ਕਾਰਵਾਈ ਸੈਕਟਰ 77 ਦੇ ਵਸਨੀਕ ਜਸਬੀਰ ਸਿੰਘ ਵੱਲੋਂ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਨਾ ਦੇਣ ਅਤੇ ਕਮਿਸ਼ਨ ਦੀਆਂ ਸੁਣਵਾਈਆਂ ਦੌਰਾਨ ਵਾਰ-ਵਾਰ ਗ਼ੈਰ-ਹਾਜ਼ਰ ਰਹਿਣ ਕਾਰਨ ਕੀਤੀ ਗਈ ਹੈ।
ਸ਼ਿਕਾਇਤਕਰਤਾ ਜਸਬੀਰ ਸਿੰਘ ਅਨੁਸਾਰ 2004 ਵਿਚ ਸੋਹਾਣਾ ਪੁਲਿਸ ਨੇ ਉਨ੍ਹਾਂ ਦੇ ਗੁਆਂਢੀ ਦੀ ਸ਼ਿਕਾਇਤ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਥਾਣੇ ਬੁਲਾਇਆ ਸੀ, ਪਰ ਸ਼ਿਕਾਇਤ ਦੀ ਕਾਪੀ ਨਹੀਂ ਦਿੱਤੀ। ਬਾਅਦ ਵਿਚ ਜਦੋਂ ਉਨ੍ਹਾਂ ਆਰਟੀਆਈ ਰਾਹੀਂ ਇਹ ਜਾਣਕਾਰੀ ਮੰਗੀ ਤਾਂ ਪੁਲਿਸ ਦੇ ਅੜੀਅਲ ਵਤੀਰੇ ਕਾਰਨ ਉਨ੍ਹਾਂ ਨੂੰ ਰਾਜ ਸੂਚਨਾ ਕਮਿਸ਼ਨ ਵਿਚ ਅਪੀਲ ਦਾਇਰ ਕਰਨੀ ਪਈ।
ਕਮਿਸ਼ਨ ਨੇ 8 ਜਨਵਰੀ ਦੀ ਸੁਣਵਾਈ ਦੌਰਾਨ ਥਾਣਾ ਸੋਹਾਣਾ ਦੇ ਜਨ ਸੂਚਨਾ ਅਧਿਕਾਰੀ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਸੀ ਕਿ ਉਨ੍ਹਾਂ 'ਤੇ 250 ਰੁਪਏ ਰੋਜ਼ਾਨਾ (ਵੱਧ ਤੋਂ ਵੱਧ 25,000 ਰੁਪਏ) ਜੁਰਮਾਨਾ ਕਿਉਂ ਨਾ ਲਗਾਇਆ ਜਾਵੇ। ਧਾਰਾ 20(1) ਤਹਿਤ ਆਪਣਾ ਪੱਖ ਰੱਖਣ ਦਾ ਮੌਕਾ ਦੇਣ ਦੇ ਬਾਵਜੂਦ ਅਧਿਕਾਰੀ ਪੇਸ਼ ਨਹੀਂ ਹੋਏ।
ਜ਼ਮਾਨਤੀ ਵਾਰੰਟ ਦੇ ਹੁਕਮ :
ਸੁਣਵਾਈ ਦੌਰਾਨ 19 ਮਈ 2026 ਨੂੰ ਏਐੱਸਆਈ ਗੁਰਦੀਪ ਸਿੰਘ ਨੇ ਅਗਲੀ ਤਾਰੀਖ਼ 'ਤੇ ਐੱਸਐੱਚਓ ਦੇ ਖ਼ੁਦ ਹਾਜ਼ਰ ਹੋਣ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ 12 ਅਗਸਤ 2026 ਦੀ ਸੁਣਵਾਈ 'ਚ ਵੀ ਕੋਈ ਜਵਾਬ ਨਾ ਮਿਲਣ 'ਤੇ ਕਮਿਸ਼ਨ ਨੇ ਐੱਸਐੱਚਓ ਦੇ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ, ਤਾਂ ਜੋ ਉਹ 09 ਸਤੰਬਰ 2024 ਦੀ ਆਰਟੀਆਈ ਨਾਲ ਸਬੰਧਤ ਰਿਕਾਰਡ ਅਤੇ ਗਵਾਹੀ ਪੇਸ਼ ਕਰ ਸਕਣ।
ਇਸ ਹੁਕਮ ਦੀ ਕਾਪੀ ਡੀਆਈਜੀ (ਰੋਪੜ ਰੇਂਜ) ਨੂੰ ਤਾਮੀਲ ਲਈ ਭੇਜੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ ਲਈ ਤੈਅ ਕੀਤੀ ਗਈ ਹੈ।