- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਆਧੀ ਪੰਜਾਬੀ ਸੱਥ ਦਾ 23 ਵਾਂ ਸਲਾਨਾ ਸਮਾਰੋਹ ਇਸ ਵਾਰ 29 ਨਵੰਬਰ ਦਿਨ ਐਤਵਾਰ ਨੂੰ ਮੁਹਾਲੀ ਦੇ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਫੇਜ਼ 6 ਵਿਖੇ ਕਰਵਾਇਆ ਜਾ ਰਿਹਾ ਹੈ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੁਆਧੀ ਪੰਜਾਬੀ ਸੱਥ ਦਾ 23 ਵਾਂ ਸਲਾਨਾ ਸਮਾਰੋਹ ਇਸ ਵਾਰ 29 ਨਵੰਬਰ ਦਿਨ ਐਤਵਾਰ ਨੂੰ ਮੁਹਾਲੀ ਦੇ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਫੇਜ਼ 6 ਵਿਖੇ ਕਰਵਾਇਆ ਜਾ ਰਿਹਾ ਹੈ।
ਸ਼੍ਰੋਮਣੀ ਸਾਹਿਤਕਾਰ ਅਤੇ ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊ, ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਅਤੇ ਡਾਕਟਰ ਨਿਰਮਲ ਸਿੰਘ ਲਾਂਬੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਨਾ ਖੱਟਣ ਵਾਲੀਆਂ ਪੰਜ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਸੱਥ ਕਮੇਟੀ ਦੇ ਨਾਵਲਕਾਰ ਨਕਸੂਦੀਪ (ਪੰਜਕੋਹਾ) ਸ਼ਾਇਰ ਪਰਮਿੰਦਰ ਸੋਢੀ (ਜਪਾਨ) ਕਿੱਸਾ ਗਾਇਕ ਬਜ਼ੁਰਗ ਹਰਪਾਲ ਸਿੰਘ ਪਾਲਾ (ਮਾਣਕਪੁਰ ਸ਼ਰੀਫ) ਉੱਘੇ ਚਿੱਤਰਕਾਰ ਉਮਰਾਓ ਸਿੰਘ ਗਿੱਲ (ਚਿੱਲਾ) ਅਤੇ ਲੇਖਿਕਾ ਮਨਜੀਤ ਕੌਰ ਮੀਤ ( ਮਲੋਆ) ਨੂੰ ਸਨਮਾਨਿਤ ਕੀਤਾ ਜਾਵੇਗਾ।
ਉਹਨਾਂ ਨੇ ਦੱਸਿਆ ਕਿ ਇਸ ਮੌਕੇ ਕੁਝ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਜਾਣਗੀਆਂ ਅਤੇ ਪੁਸਤਕ ਪੁਰਸਕਾਰ 1926 ਜੇਲਦਾਰ ਸਿੰਘ ਹਸਮੁੱਖ ਦੀ ਪੁਸਤਕ 'ਬੀਤੇ ਸੱਭਿਆਚਾਰ ਦਾ ਕਾਵਿ ਕੋਸ' ਨੂੰ ਦਿੱਤਾ ਜਾਵੇਗਾ।