- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਆਈਏ ਸਟਾਫ਼ ਕੈਂਪ ਐਟ ਖਰੜ ਦੀ ਟੀਮ ਵੱਲੋਂ ਸ਼ਿਵਜੋਤ ਇਨਕਲੇਵ ਖਰੜ ਵਿਖੇ ਨਾਕਾਬੰਦੀ ਕਰ ਦਿੱਲੀ ਦੇ ਮਸ਼ਹੂਰ ਗੈਂਗਸਟਰ ਕਪਿਲ ਸੰਗਵਾਨ ਉਰਫ਼ ਨੰਦੂ ਨਜਫਗੜ੍ਹ ਗੈਂਗ ਦੇ ਦੋ ਸ਼ੂਟਰਾਂ ਨੂੰ ਅਸਲੇ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।

ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਸੀਆਈਏ ਸਟਾਫ਼ ਕੈਂਪ ਐਟ ਖਰੜ ਦੀ ਟੀਮ ਵੱਲੋਂ ਸ਼ਿਵਜੋਤ ਇਨਕਲੇਵ ਖਰੜ ਵਿਖੇ ਨਾਕਾਬੰਦੀ ਕਰ ਦਿੱਲੀ ਦੇ ਮਸ਼ਹੂਰ ਗੈਂਗਸਟਰ ਕਪਿਲ ਸੰਗਵਾਨ ਉਰਫ਼ ਨੰਦੂ ਨਜਫਗੜ੍ਹ ਗੈਂਗ ਦੇ ਦੋ ਸ਼ੂਟਰਾਂ ਨੂੰ ਅਸਲੇ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਸੀਆਈਏ ਖਰੜ ਦੇ ਇੰਚਾਰਜ ਇੰਸਪੈਕਟਰ ਬਾਜਵਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਪੁਲਿਸ ਪਾਰਟੀ ਖਰੜ ਬੱਸ ਸਟੈਂਡ ਮੌਜੂਦ ਸੀ ਕਿ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਦਿੱਲੀ ਦੇ ਮਸ਼ਹੂਰ ਨੰਦੂ ਗੈਂਗ ਦੇ ਦੋ ਸ਼ੂਟਰ ਖਰੜ ਸ਼ਹਿਰ ਵਿਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਅਸਲੇ ਸਮੇਤ ਘੁੰਮ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਖਰੜ-ਕੁਰਾਲੀ ਰੋਡ ’ਤੇ ਸਥਿਤ ਸ਼ਿਵਜੋਤ ਇਨਕਲੇਵ ਨੇੜੇ ਨਾਕਾਬੰਦੀ ਕਰ ਜਦੋਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਤਾਂ ਮੋਰਿੰਡਾ ਸਾਈਡ ਤੋਂ ਆਈ ਹਰਿਆਣਾ ਨੰਬਰ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚ ਸਵਾਰ ਦੋ ਨੌਜਵਾਨਾਂ ਤੋਂ ਦੋ 32 ਬੋਰ ਦੇ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਨੀਕੇਤ ਚਿਕਾਰਾ ਸੋਨੀਪਤ, ਹਰਿਆਣਾ ਅਤੇ ਈਸ਼ਾਂਤ ਵਾਸੀ ਪਾਣੀਪਤ, ਹਰਿਆਣਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਦੇ ਖ਼ਿਲਾਫ਼ ਕਤਲ, ਲੜਾਈ ਝਗੜੇ, ਲੁੱਟ ਖੋਹ ਤੇ ਅਸਲੇ ਦੇ ਮਾਮਲੇ ਦਰਜ ਹਨ। ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਦੇ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 111 ਅਤੇ ਆਰਮਜ਼ ਐਕਟ ਦੀ ਧਾਰਾ 25-54-59 ਅਧੀਨ ਮਾਮਲਾ ਦਰਜ ਕਰ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਵੱਲੋਂ ਮੁਲਜ਼ਮਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ ਗਏ ਹਨ।