- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਕੋਲ ਦਰਜ ਕਰਵਾਏ ਬਿਆਨ ਅਨੁਸਾਰ, ਦੀਪ ਚੰਦ ਨੇ ਦੱਸਿਆ ਕਿ 15 ਨਵੰਬਰ 2026 ਨੂੰ ਉਹ ਆਪਣੇ ਭਤੀਜੇ ਸੋਹਣ ਲਾਲ ਪੁੱਤਰ ਰਾਮ ਕੇਸ ਨਾਲ ਪਿੰਡ ਗੋਬਿੰਦਗੜ੍ਹ ਵਿਖੇ ਇੱਕ ਵਿਆਹ ਸਮਾਗਮ ਤੋਂ ਆਪਣੀ ਸਕਾਰਪੀਓ ਗੱਡੀ ਰਾਹੀਂ ਘਰ ਵਾਪਸ ਆ ਰਹੇ ਸਨ। ਜਦੋਂ ਉਹ ਰਾਤ ਕਰੀਬ 11 ਵਜੇ ਪਿੰਡ ਗੁਡਾਣਾ ਤੋਂ ਪੀਰਪੁਰ ਜਾਣ ਵਾਲੀ ਲਿੰਕ ਰੋਡ 'ਤੇ ਪਹੁੰਚੇ, ਤਾਂ ਇੱਕ ਹੁੰਡਈ ਵੈਨਿਊ ਗੱਡੀ ਉਨ੍ਹਾਂ ਦੇ ਕੋਲੋਂ ਦੀ ਟਿੱਪਰ ਮਾਰਦੀ ਹੋਈ ਲੰਘੀ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਥਾਣਾ ਸੋਹਾਣਾ ਦੀ ਪੁਲਿਸ ਨੇ ਕਥਿਤ ਤੌਰ 'ਤੇ ਹਵਾਈ ਫਾਇਰ ਕਰਨ, ਗਾਲ੍ਹਾਂ ਕੱਢਣ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਹੈ। ਇਹ ਮਾਮਲਾ ਦੀਪ ਚੰਦ (ਉਮਰ 53 ਸਾਲ) ਵਾਸੀ ਪਿੰਡ ਗੋਬਿੰਦਗੜ੍ਹ, ਥਾਣਾ ਸੋਹਾਣਾ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ, ਜੋ ਪਿੰਡ ਗੋਬਿੰਦਗੜ੍ਹ ਦੇ ਸਾਬਕਾ ਸਰਪੰਚ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਦੱਸੇ ਗਏ ਹਨ।
ਕੀ ਹੈ ਪੂਰਾ ਮਾਮਲਾ?
ਪੁਲਿਸ ਕੋਲ ਦਰਜ ਕਰਵਾਏ ਬਿਆਨ ਅਨੁਸਾਰ, ਦੀਪ ਚੰਦ ਨੇ ਦੱਸਿਆ ਕਿ 15 ਨਵੰਬਰ 2026 ਨੂੰ ਉਹ ਆਪਣੇ ਭਤੀਜੇ ਸੋਹਣ ਲਾਲ ਪੁੱਤਰ ਰਾਮ ਕੇਸ ਨਾਲ ਪਿੰਡ ਗੋਬਿੰਦਗੜ੍ਹ ਵਿਖੇ ਇੱਕ ਵਿਆਹ ਸਮਾਗਮ ਤੋਂ ਆਪਣੀ ਸਕਾਰਪੀਓ ਗੱਡੀ ਰਾਹੀਂ ਘਰ ਵਾਪਸ ਆ ਰਹੇ ਸਨ। ਜਦੋਂ ਉਹ ਰਾਤ ਕਰੀਬ 11 ਵਜੇ ਪਿੰਡ ਗੁਡਾਣਾ ਤੋਂ ਪੀਰਪੁਰ ਜਾਣ ਵਾਲੀ ਲਿੰਕ ਰੋਡ 'ਤੇ ਪਹੁੰਚੇ, ਤਾਂ ਇੱਕ ਹੁੰਡਈ ਵੈਨਿਊ ਗੱਡੀ ਉਨ੍ਹਾਂ ਦੇ ਕੋਲੋਂ ਦੀ ਟਿੱਪਰ ਮਾਰਦੀ ਹੋਈ ਲੰਘੀ।
ਸ਼ਿਕਾਇਤਕਰਤਾ ਅਨੁਸਾਰ, ਉਸ ਗੱਡੀ ਵਿੱਚ ਗੁਰਪ੍ਰੀਤ ਪੁਰੀ ਉਰਫ਼ ਬੂਟਾ (ਗੱਡੀ ਚਲਾ ਰਿਹਾ ਸੀ), ਸੰਜੀਵ ਪੁਰੀ ਉਰਫ਼ ਬੰਟੀ, ਲਵਲੀ ਭਾਰਤੀ, ਗੁਰਮੀਤ ਭਾਰਤੀ ਅਤੇ ਗੁਰਸੇਵਕ ਉਰਫ਼ ਭੂਰਾ ਸਵਾਰ ਸਨ। ਦੋਸ਼ ਹੈ ਕਿ ਸੰਜੀਵ ਪੁਰੀ ਉਰਫ਼ ਬੰਟੀ ਅਤੇ ਗੁਰਸੇਵਕ ਉਰਫ਼ ਭੂਰਾ ਨੇ ਡਰਾਉਣ ਦੀ ਨੀਅਤ ਨਾਲ ਗੱਡੀ ਵਿੱਚੋਂ ਬਾਹਰ ਵੱਲ ਪਿਸਟਲ/ਰਿਵਾਲਵਰ ਨਾਲ 3-4 ਹਵਾਈ ਫਾਇਰ ਕੀਤੇ, ਜਦਕਿ ਬਾਕੀਆਂ ਨੇ ਗਾਲ੍ਹਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ।
ਬਿਆਨ ਅਤੇ ਕਾਰਵਾਈ
ਦੀਪ ਚੰਦ ਮੁਤਾਬਕ, ਉਹ ਡਰ ਕੇ ਆਪਣੀ ਗੱਡੀ ਪੀਰਪੁਰ ਵੱਲ ਮੋੜ ਲਏ ਅਤੇ ਘਰ ਪਹੁੰਚ ਕੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਦੱਸਿਆ ਕਿ 16 ਨਵੰਬਰ ਨੂੰ ਪਿੰਡ ਦੇ ਭਾਈਚਾਰੇ ਰਾਹੀਂ ਰਾਜ਼ੀਨਾਮੇ ਦੀ ਗੱਲਬਾਤ ਚੱਲੀ ਸੀ, ਪਰ ਸਿਰੇ ਨਹੀਂ ਚੜ੍ਹੀ, ਜਿਸ ਮਗਰੋਂ ਉਹ 18 ਨਵੰਬਰ 2026 ਨੂੰ ਆਪਣੇ ਭਤੀਜੇ ਸੋਹਣ ਲਾਲ ਸਮੇਤ ਥਾਣਾ ਸੋਹਾਣਾ ਵਿਖੇ ਪਹੁੰਚੇ ਅਤੇ ਬਿਆਨ ਦਰਜ ਕਰਵਾਇਆ।
ਕਾਨੂੰਨੀ ਕਾਰਵਾਈ
ਥਾਣਾ ਸੋਹਾਣਾ ਵਿਖੇ ਮਿਤੀ 18 ਨਵੰਬਰ 2026 ਨੂੰ ਰਾਤ 11:51 ਵਜੇ ਐਫ.ਆਈ.ਆਰ. ਨੰਬਰ 0370 ਦਰਜ ਕੀਤੀ ਗਈ ਹੈ। ਇਹ ਮਾਮਲਾ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 125, 351(2), 190, 191(3) ਅਤੇ ਅਸਲਾ ਐਕਟ (Arms Act) ਦੀਆਂ ਧਾਰਾਵਾਂ 25 ਤੇ 27 ਤਹਿਤ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਤਫ਼ਤੀਸ਼ ਏ.ਐਸ.ਆਈ. ਬਲਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।