ਵੋਟਰ ਸੂਚੀ ਦੀ ਪੜਤਾਲ ਦੌਰਾਨ ਵੱਡਾ ਖੁਲਾਸਾ: ਪਰਵਾਸੀ ਕਿਰਾਏਦਾਰਾਂ ਦੀਆਂ ਜਾਅਲੀ ਵੋਟਾਂ ਨੇ BLO ਨੂੰ ਪਾਇਆ ਵਖ਼ਤ; ਦਰ-ਦਰ ਭਟਕਣ ਲਈ ਮਜਬੂਰ ਲੋਕ ਭਲਾਈ ਸੰਸਥਾ ਦੀ ਇਕ ਅਹਿਮ ਬੈਠਕ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਝਾਰਮੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਲਾਲੜੂ ਖੇਤਰ ’ਚ ਕਿਰਾਏ 'ਤੇ ਰਹਿ ਰਹੇ ਪਰਵਾਸੀ ਲੋਕਾਂ ਦੀਆਂ ਕਥਿਤ ਜਾਅਲੀ ਵੋਟਾਂ ਦੇ ਮਾਮਲੇ 'ਤੇ ਚਿੰਤਾ ਪ੍ਰਗਟ ਕੀਤੀ ਗਈ। ਬੈਠਕ ਵਿਚ ਸੁਰਜੀਤ ਸਿੰਘ ਸੈਣੀ, ਅਮਰੀਕ ਸਿੰਘ ਡੈਹਰ, ਮੋਹਨ ਸਿੰਘ ਫ਼ੌਜੀ, ਨਾਇਬ ਸਿੰਘ ਧਰਮਗੜ੍ਹ, ਹਰਿਕ੍ਰਿਸ਼ਨ ਧੀਮਾਨ, ਜਸਵਿੰਦਰ ਸਿੰਘ ਅਤੇ ਬਲਜੀਤ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।
Publish Date: Tue, 28 Jul 2026 12:16 PM (IST)
Updated Date: Tue, 28 Jul 2026 12:18 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਲੋਕ ਭਲਾਈ ਸੰਸਥਾ ਦੀ ਇਕ ਅਹਿਮ ਬੈਠਕ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਝਾਰਮੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਲਾਲੜੂ ਖੇਤਰ ’ਚ ਕਿਰਾਏ 'ਤੇ ਰਹਿ ਰਹੇ ਪਰਵਾਸੀ ਲੋਕਾਂ ਦੀਆਂ ਕਥਿਤ ਜਾਅਲੀ ਵੋਟਾਂ ਦੇ ਮਾਮਲੇ 'ਤੇ ਚਿੰਤਾ ਪ੍ਰਗਟ ਕੀਤੀ ਗਈ। ਬੈਠਕ ਵਿਚ ਸੁਰਜੀਤ ਸਿੰਘ ਸੈਣੀ, ਅਮਰੀਕ ਸਿੰਘ ਡੈਹਰ, ਮੋਹਨ ਸਿੰਘ ਫ਼ੌਜੀ, ਨਾਇਬ ਸਿੰਘ ਧਰਮਗੜ੍ਹ, ਹਰਿਕ੍ਰਿਸ਼ਨ ਧੀਮਾਨ, ਜਸਵਿੰਦਰ ਸਿੰਘ ਅਤੇ ਬਲਜੀਤ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਸੰਸਥਾ ਮੁੱਖੀ ਹਰਵਿੰਦਰ ਸਿੰਘ ਝਾਰਮੜੀ ਨੇ ਕਿਹਾ ਕਿ ਲਾਲੜੂ ਖੇਤਰ ਵਿਚ ਹਜ਼ਾਰਾਂ ਕਿਰਾਏਦਾਰ ਪਰਵਾਸੀਆਂ ਦੇ ਨਾਂਅ 'ਤੇ ਬਣੀਆਂ ਵੋਟਾਂ ਦੀ ਵਿਸ਼ੇਸ਼ ਜਾਂਚ (ਐੱਸਆਈਆਰ) ਦੌਰਾਨ ਬੂਥ ਲੈਵਲ ਅਧਿਕਾਰੀਆਂ (ਬੀਐੱਲਓ) ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਕਿਰਾਏਦਾਰ ਕਿਸੇ ਇਕ ਥਾਂ ਸਥਾਈ ਤੌਰ 'ਤੇ ਨਹੀਂ ਰਹਿੰਦੇ ਅਤੇ ਅਕਸਰ ਆਪਣਾ ਟਿਕਾਣਾ ਬਦਲਦੇ ਰਹਿੰਦੇ ਹਨ, ਜਿਸ ਕਾਰਨ ਬੀਐੱਲਓ ਨੂੰ ਦੇਰ ਰਾਤ ਤੱਕ ਉਨ੍ਹਾਂ ਦੀ ਭਾਲ ਕਰਨੀ ਪੈਂਦੀ ਹੈ ਅਤੇ ਉਹ ਦਰ-ਦਰ ਲੱਭਦੇ ਫਿਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਨਾਲ ਜਿੱਥੇ ਉਨ੍ਹਾਂ ਨੂੰ ਪਰਵਾਸੀ ਵੋਟ ਲੱਭਣ ਵਿਚ ਦਿੱਕਤ ਆਉਂਦੀ ਹੈ, ਉੱਥੇ ਹੀ ਉਨ੍ਹਾਂ ਦੇ ਦਿਮਾਗੀ ਪਰੇਸ਼ਾਨੀ ਵੀ ਵੱਧਦੀ ਹੈ।
ਸੰਸਥਾ ਨੇ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਐੱਸਆਈਆਰ ਦੀ ਪ੍ਰਕਿਰਿਆ ਵਿਚ ਜਿਹੜੇ ਵਿਅਕਤੀ ਇੱਥੇ ਸਥਾਈ ਤੌਰ 'ਤੇ ਰਹਿੰਦੇ ਹੀ ਨਹੀਂ ਹਨ, ਉਨ੍ਹਾਂ ਦੀਆਂ ਵੋਟਾਂ ਕੱਟੀਆਂ ਜਾਣ ਤਾਂ ਜੋ ਵੋਟਰ ਸੂਚੀਆਂ ਦੀ ਸਹੀ ਤਸਦੀਕ ਹੋ ਸਕੇ, ਨਾਲ ਹੀ ਕਥਿਤ ਜਾਅਲੀ ਵੋਟਾਂ ਦੀ ਨਿਰਪੱਖ ਜਾਂਚ ਕਰਕੇ ਅਜਿਹੀਆਂ ਵੋਟਾਂ ਨੂੰ ਵੋਟਰ ਸੂਚੀ ਵਿਚੋਂ ਹਟਾਇਆ ਜਾਵੇ ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਪਾਰਦਰਸ਼ਤਾ ਅਤੇ ਨਿਰਪੱਖਤਾ ਯਕੀਨੀ ਬਣਾਈ ਜਾ ਸਕੇ।