ਪਸ਼ੂਆਂ 'ਚ ਮੁੜ ਪੈਰ ਪਸਾਰ ਰਹੀ ਲੰਪੀ ਪਾਕਸ ਬਿਮਾਰੀ, ਪ੍ਰਸ਼ਾਸਨ ਦੀ ਚੁੱਪੀ ਕਾਰਨ ਵਧਿਆ ਲਾਗ ਫੈਲਣ ਦਾ ਡਰ; ਲੋਕਾਂ 'ਚ ਦਹਿਸ਼ਤ ਪਸ਼ੂਆਂ ਵਿਚ ਫੈਲ ਰਹੇ ਲੰਪੀ ਪਾਕਸ ਨਾਂਅ ਦੇ ਵਾਇਰਸ ਨੇ ਡੇਰਾਬੱਸੀ ਹਲਕੇ ਵਿਚ ਪੈਰ ਪਸਾਰਦੇ ਹੋਏ ਪਸ਼ੂਆਂ ਨੂੰ ਆਪਣੀ ਲਪੇਟ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਇਰਸ ਦੀ ਲਪੇਟ ਵਿਚ ਆਉਣ ਕਰਕੇ ਡੇਰਾਬੱਸੀ ਸ਼ਹਿਰ ਵਿੱਖੇ ਬੇਸਹਾਰਾ ਪਸ਼ੂਆਂ ਦੀ ਮੌਤ ਨੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਉਥੇ ਹੀ ਡੇਰਾਬੱਸੀ ਦੀ ਗਲੀਆਂ ਵਿਚ ਇਸ ਵਾਇਰਸ ਦੇ ਪੀੜਤ ਅਨੇਕਾਂ ਪਸ਼ੂਆਂ ਨੂੰ ਘੁੰਮਦੇ ਵੇਖ ਸ਼ਹਿਰ ਵਾਸੀਆਂ ਦੀ ਨੀਂਦ ਉੱਡੀ ਹੋਈ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦਿੰਦੇ ਬਿਨਾਂ ਦੇਰੀ ਕੀਤੇ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਹੈ।
Publish Date: Fri, 14 Aug 2026 12:57 PM (IST)
Updated Date: Fri, 14 Aug 2026 12:58 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪਸ਼ੂਆਂ ਵਿਚ ਫੈਲ ਰਹੇ ਲੰਪੀ ਪਾਕਸ ਨਾਂਅ ਦੇ ਵਾਇਰਸ ਨੇ ਡੇਰਾਬੱਸੀ ਹਲਕੇ ਵਿਚ ਪੈਰ ਪਸਾਰਦੇ ਹੋਏ ਪਸ਼ੂਆਂ ਨੂੰ ਆਪਣੀ ਲਪੇਟ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਇਰਸ ਦੀ ਲਪੇਟ ਵਿਚ ਆਉਣ ਕਰਕੇ ਡੇਰਾਬੱਸੀ ਸ਼ਹਿਰ ਵਿੱਖੇ ਬੇਸਹਾਰਾ ਪਸ਼ੂਆਂ ਦੀ ਮੌਤ ਨੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਉਥੇ ਹੀ ਡੇਰਾਬੱਸੀ ਦੀ ਗਲੀਆਂ ਵਿਚ ਇਸ ਵਾਇਰਸ ਦੇ ਪੀੜਤ ਅਨੇਕਾਂ ਪਸ਼ੂਆਂ ਨੂੰ ਘੁੰਮਦੇ ਵੇਖ ਸ਼ਹਿਰ ਵਾਸੀਆਂ ਦੀ ਨੀਂਦ ਉੱਡੀ ਹੋਈ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦਿੰਦੇ ਬਿਨਾਂ ਦੇਰੀ ਕੀਤੇ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਹੈ।
ਸ਼ਹਿਰ ਵਾਸੀਆਂ ਨੇ ਦੱਸਿਆ ਕਿ ਗਲੀਆਂ ਵਿਚ ਖਾਲੀ ਪਲਾਟ, ਬਰਵਾਲਾ ਰੋਡ, ਅੰਬਾਲਾ ਚੰਡੀਗੜ੍ਹ ਨੈਸ਼ਨਲ ਹਾਈਵੇਅ ਸਮੇਤ ਗਲੀਆਂ ’ਚ ਵੱਡੀ ਗਿਣਤੀ ਵਿਚ ਬੇਸਹਾਰਾ ਪਸ਼ੂ ਘੁੰਮਦੇ ਰਹਿੰਦੇ ਹਨ। ਬੀਤੀ ਸ਼ਾਮ ਇਕ ਪਸ਼ੂ ਦੇ ਸਰੀਰ ’ਤੇ ਤਫੜ ਪਏ ਵੇਖੇ ਗਏ, ਜੋ ਲੰਪੀ ਪਾਕਸ ਵਾਇਰਸ ਦੇ ਲੱਛਣ ਹਨ। ਇਹ ਪਸ਼ੂ ਹੋਰਨਾਂ ਪਸ਼ੂਆਂ ਨਾਲ ਗਲੀਆਂ ਵਿਚ ਘੁੰਮਦਾ ਵੇਖਿਆ ਗਿਆ। ਮਾਹਰਾਂ ਮੁਤਾਬਕ ਉਕਤ ਵਾਇਰਸ ਇਕ ਪਸ਼ੂ ਤੋਂ ਦੂਜੇ ਪਸ਼ੂ ਦੇ ਸਰੀਰ ਵਿਚ ਚਲਾ ਜਾਂਦਾ ਹੈ। ਇਸ ਲਈ ਪੀੜਤ ਪਸ਼ੂ ਨੂੰ ਹੋਰਨਾਂ ਪਸ਼ੂਆਂ ਤੋਂ ਵੱਖ ਰੱਖਕੇ ਉਸਦਾ ਇਲਾਜ ਕਰਨਾ ਚਾਹੀਦਾ ਹੈ ਅਤੇ ਉਸਦਾ ਖਾਣਾ ਪੀਣਾ ਵੀ ਵੱਖ ਕਰਨਾ ਹੁੰਦਾ ਹੈ। ਜੇਕਰ ਪੀੜਤ ਪਸ਼ੂ ਨੂੰ ਸਮਾਂ ਰਹਿੰਦੇ ਇਨ੍ਹਾਂ ਪਸ਼ੂਆਂ ਤੋਂ ਵੱਖ ਨਾ ਕੀਤਾ ਗਿਆ ਤਾਂ ਹਾਲਾਤ ਖ਼ਰਾਬ ਹੋ ਸਕਦੇ ਹਨ।
ਜਦੋਂ ਇਸ ਬਾਰੇ ਡੇਰਾਬੱਸੀ ਦੇ ਵੈਟਰਨਰੀ ਅਫ਼ਸਰ ਭੁਪਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇਹ ਬਿਮਾਰੀ ਹਰਿਆਣਾ ਦੇ ਪਸ਼ੂਆਂ ਵਿਚ ਵੇਖਣ ਨੂੰ ਮਿਲੀ ਸੀ। ਉਨ੍ਹਾਂ ਕਿਹਾ ਕਿ ਵੈਟਰਨਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਸ ਬਿਮਾਰੀ ਤੋਂ ਨਿਜਾਤ ਦਿਵਾਉਣ ਲਈ ਵੈਕਸੀਨ ਵੀ ਤਿਆਰ ਹੋ ਚੁੱਕੀ ਹੈ, ਜੋਕਿ ਜਲਦ ਹੀ ਉਨ੍ਹਾਂ ਕੋਲ ਆ ਜਾਵੇਗੀ ਅਤੇ ਉਕਤ ਬਿਮਾਰੀ ਨਾਲ ਪੀੜਤ ਬੇਸਹਾਰਾ ਪਸ਼ੂਆਂ ਨੂੰ ਵੈਕਸੀਨ ਲਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ