- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਕਮੇਟੀ ਅੰਗ ਤੇ ਟਿਸ਼ੂ ਟਰਾਂਸਪਲਾਂਟ ਨਾਲ ਸਬੰਧਤ ਕਾਨੂੰਨ ਤੇ ਨਿਯਮਾਂ ਅਨੁਸਾਰ ਕੰਮ ਕਰੇਗੀ। ਹਸਪਤਾਲ ’ਚ ਕਿਸੇ ਵਿਅਕਤੀ ਨੂੰ ਅੰਗ ਟਰਾਂਸਪਲਾਂਟ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਕਈ ਤਰ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ। ਖ਼ਾਸ ਤੌਰ ’ਤੇ ਜਦੋਂ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਅੰਗ ਦਾਨ ਕਰ ਰਿਹਾ ਹੋਵੇ ਤਾਂ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਦਾਨ ਨਿਯਮਾਂ ਅਨੁਸਾਰ ਹੋ ਰਿਹਾ ਹੈ ਜਾਂ ਨਹੀਂ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੋਹਾਲੀ ਦੇ ਲਿਵਾਸਾ ਹਸਪਤਾਲ ’ਚ ਅੰਗ ਟਰਾਂਸਪਲਾਂਟ ਨਾਲ ਜੁੜੇ ਮਾਮਲਿਆਂ ਦੀ ਜਾਂਚ ਤੇ ਮਨਜ਼ੂਰੀ ਲਈ ਬਣਾਈ ਗਈ ਕਮੇਟੀ ਦਾ ਪੁਨਰਗਠਨ ਕੀਤਾ ਹੈ। ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ 28 ਸਤੰਬਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ। ਇਹ ਕਮੇਟੀ ਅੰਗ ਤੇ ਟਿਸ਼ੂ ਟਰਾਂਸਪਲਾਂਟ ਨਾਲ ਸਬੰਧਤ ਕਾਨੂੰਨ ਤੇ ਨਿਯਮਾਂ ਅਨੁਸਾਰ ਕੰਮ ਕਰੇਗੀ। ਹਸਪਤਾਲ ’ਚ ਕਿਸੇ ਵਿਅਕਤੀ ਨੂੰ ਅੰਗ ਟਰਾਂਸਪਲਾਂਟ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਕਈ ਤਰ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ। ਖ਼ਾਸ ਤੌਰ ’ਤੇ ਜਦੋਂ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਅੰਗ ਦਾਨ ਕਰ ਰਿਹਾ ਹੋਵੇ ਤਾਂ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਦਾਨ ਨਿਯਮਾਂ ਅਨੁਸਾਰ ਹੋ ਰਿਹਾ ਹੈ ਜਾਂ ਨਹੀਂ। ਇਸੇ ਪ੍ਰਕਿਰਿਆ ਲਈ ਹਸਪਤਾਲ ਬੇਸਡ ਆਥਰਾਈਜ਼ੇਸ਼ਨ ਕਮੇਟੀ ਬਣਾਈ ਜਾਂਦੀ ਹੈ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਡਾ. ਆਰਕੇ ਸੂਰੀ, ਮੈਡੀਕਲ ਸੁਪਰਿੰਟੈਂਡੈਂਟ, ਨੂੰ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ। ਹਸਪਤਾਲ ਦੇ ਦੋ ਸੀਨੀਅਰ ਡਾਕਟਰ ਡਾ. ਅਰਵਿੰਦ ਕੌਲ ਤੇ ਡਾ. ਗੋਨੇ ਰਣਜੀਤ ਕੁਮਾਰ ਵੀ ਇਸ ਦੇ ਮੈਂਬਰ ਹੋਣਗੇ। ਨਿਯਮਾਂ ਅਨੁਸਾਰ ਕਮੇਟੀ ’ਚ ਸ਼ਾਮਲ ਹਸਪਤਾਲ ਦੇ ਡਾਕਟਰ ਟਰਾਂਸਪਲਾਂਟ ਟੀਮ ਦਾ ਹਿੱਸਾ ਨਹੀਂ ਹੋਣੇ ਚਾਹੀਦੇ। ਕਮੇਟੀ ’ਚ ਪ੍ਰਸ਼ਾਸਨ ਤੇ ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਉਨ੍ਹਾਂ ਦੇ ਨੁਮਾਇੰਦੇ ਤੇ ਐੱਸਐੱਸਪੀ ਜਾਂ ਉਨ੍ਹਾਂ ਦੇ ਨੁਮਾਇੰਦੇ ਨੂੰ ਵੀ ਕਮੇਟੀ ’ਚ ਸ਼ਾਮਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਦਾ ਨੁਮਾਇੰਦਾ ਗਜ਼ਟਿਡ ਕਲਾਸ-1 ਅਧਿਕਾਰੀ ਤੇ ਸੰਭਵ ਹੋਵੇ ਤਾਂ ਮਹਿਲਾ ਅਧਿਕਾਰੀ ਹੋਵੇਗੀ। ਪੁਲਿਸ ਵੱਲੋਂ ਵੀ ਗਜ਼ਟਿਡ ਕਲਾਸ-1 ਅਧਿਕਾਰੀ ਨੂੰ ਨੁਮਾਇੰਦਾ ਬਣਾਇਆ ਜਾ ਸਕਦਾ ਹੈ।