- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਬਾਰਕਪੁਰ ਕਾਜ਼ਵੇਅ ਦਾ ਨਿਰਮਾਣ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕੀਤਾ ਗਿਆ ਸੀ ਪਰ ਸੜਕ ਹੁਣ ਆਮ ਲੋਕਾਂ ਲਈ ਵੱਡੀ ਪਰੇਸ਼ਾਨੀ ਅਤੇ ਖ਼ਤਰੇ ਦਾ ਕਾਰਨ ਬਣਦੀ ਜਾ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਘੱਗਰ ਦਰਿਆ ਵਿਚ ਆਏ ਪਾਣੀ ਕਾਰਨ ਕਾਜ਼ਵੇਅ ਦੀ ਸੜਕ ਦੇ ਦੋਵਾਂ ਪਾਸਿਆਂ ਤੋਂ ਮਿੱਟੀ ਵਗ ਗਈ ਸੀ। ਜਿਸ ਨਾਲ ਸੜਕ ਅਤੇ ਕਾਜ਼ਵੇਅ ਦੀ ਹਾਲਤ ਬੇਹੱਦ ਨਾਜ਼ੁਕ ਅਤੇ ਭਿਆਨਕ ਹੋ ਚੁੱਕੀ ਹੈ। ਇਸ ਦੇ ਬਾਵਜੂਦ ਇੱਥੋਂ ਬਿਨਾਂ ਕਿਸੇ ਡਰ ਤੋਂ ਵੱਡੇ ਟਿੱਪਰ ਟਰੱਕ ਅਤੇ ਭਾਰੀ ਵਾਹਨ ਲਗਾਤਾਰ ਲੰਘ ਰਹੇ ਹਨ, ਜਿਸ ਨਾਲ ਕਿਸੇ ਵੀ ਵੇਲੇ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਬਾਰਕਪੁਰ ਕਾਜ਼ਵੇਅ ਦਾ ਨਿਰਮਾਣ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕੀਤਾ ਗਿਆ ਸੀ ਪਰ ਸੜਕ ਹੁਣ ਆਮ ਲੋਕਾਂ ਲਈ ਵੱਡੀ ਪਰੇਸ਼ਾਨੀ ਅਤੇ ਖ਼ਤਰੇ ਦਾ ਕਾਰਨ ਬਣਦੀ ਜਾ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਘੱਗਰ ਦਰਿਆ ਵਿਚ ਆਏ ਪਾਣੀ ਕਾਰਨ ਕਾਜ਼ਵੇਅ ਦੀ ਸੜਕ ਦੇ ਦੋਵਾਂ ਪਾਸਿਆਂ ਤੋਂ ਮਿੱਟੀ ਵਗ ਗਈ ਸੀ। ਜਿਸ ਨਾਲ ਸੜਕ ਅਤੇ ਕਾਜ਼ਵੇਅ ਦੀ ਹਾਲਤ ਬੇਹੱਦ ਨਾਜ਼ੁਕ ਅਤੇ ਭਿਆਨਕ ਹੋ ਚੁੱਕੀ ਹੈ। ਇਸ ਦੇ ਬਾਵਜੂਦ ਇੱਥੋਂ ਬਿਨਾਂ ਕਿਸੇ ਡਰ ਤੋਂ ਵੱਡੇ ਟਿੱਪਰ ਟਰੱਕ ਅਤੇ ਭਾਰੀ ਵਾਹਨ ਲਗਾਤਾਰ ਲੰਘ ਰਹੇ ਹਨ, ਜਿਸ ਨਾਲ ਕਿਸੇ ਵੀ ਵੇਲੇ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ।