ਕਿਸਾਨਾਂ ਲਈ ਜ਼ਰੂਰੀ ਖ਼ਬਰ: ਵੱਧ ਯੂਰੀਆ ਪਾਉਣ ਨਾਲ ਗੰਨੇ ਦੀ ਮਿਠਾਸ 'ਤੇ ਲੱਗੇਗੀ ਸੰਨ੍ਹ, ਖੇਤੀਬਾੜੀ ਮਾਹਿਰਾਂ ਨੇ ਦਿੱਤੀ ਸੁਚੇਤ ਰਹਿਣ ਦੀ ਸਲਾਹ ਗੰਨਾ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੰਨੇ ਦੀ ਫ਼ਸਲ ਵਿੱਚ ਸਿਫ਼ਾਰਸ਼ ਕੀਤੇ ਸਮੇਂ ਤੋਂ ਬਾਅਦ ਅਤੇ ਲੋੜ ਤੋਂ ਵੱਧ ਯੂਰੀਆ ਪਾਉਣ ਤੋਂ ਗੁਰੇਜ਼ ਕਰਨ, ਕਿਉਂਕਿ ਇਸ ਨਾਲ ਫ਼ਸਲ ਦੇ ਝਾੜ ਅਤੇ ਖੰਡ ਦੀ ਰਿਕਵਰੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਈ ਕਿਸਾਨ ਝਾੜ ਵਧਾਉਣ ਦੇ ਮਕਸਦ ਨਾਲ ਅਗਸਤ ਤੋਂ ਬਾਅਦ ਵੀ ਗੰਨੇ ਦੀ ਫ਼ਸਲ ਵਿੱਚ ਯੂਰੀਆ ਪਾਉਂਦੇ ਹਨ, ਪਰ ਅਜਿਹਾ ਕਰਨਾ ਲਾਹੇਵੰਦ ਸਾਬਤ ਨਹੀਂ ਹੁੰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਗੰਨੇ ਦੇ ਵਧਣ ਸਮੇਂ ਨਵੇਂ ਪੱਤਿਆਂ ਅਤੇ ਨਵੇਂ ਹਿੱਸਿਆਂ ਨੂੰ ਲੋੜੀਂਦੀ ਖੁਰਾਕ ਪੌਦਾ ਆਪ ਪੁਰਾਣੇ ਪੱਤਿਆਂ ਅਤੇ ਪੱਕੇ ਹਿੱਸਿਆਂ ਤੋਂ ਪਹੁ
Publish Date: Tue, 08 Sep 2026 01:25 PM (IST)
Updated Date: Tue, 08 Sep 2026 01:26 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਗੰਨਾ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੰਨੇ ਦੀ ਫ਼ਸਲ ਵਿੱਚ ਸਿਫ਼ਾਰਸ਼ ਕੀਤੇ ਸਮੇਂ ਤੋਂ ਬਾਅਦ ਅਤੇ ਲੋੜ ਤੋਂ ਵੱਧ ਯੂਰੀਆ ਪਾਉਣ ਤੋਂ ਗੁਰੇਜ਼ ਕਰਨ, ਕਿਉਂਕਿ ਇਸ ਨਾਲ ਫ਼ਸਲ ਦੇ ਝਾੜ ਅਤੇ ਖੰਡ ਦੀ ਰਿਕਵਰੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਈ ਕਿਸਾਨ ਝਾੜ ਵਧਾਉਣ ਦੇ ਮਕਸਦ ਨਾਲ ਅਗਸਤ ਤੋਂ ਬਾਅਦ ਵੀ ਗੰਨੇ ਦੀ ਫ਼ਸਲ ਵਿੱਚ ਯੂਰੀਆ ਪਾਉਂਦੇ ਹਨ, ਪਰ ਅਜਿਹਾ ਕਰਨਾ ਲਾਹੇਵੰਦ ਸਾਬਤ ਨਹੀਂ ਹੁੰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਗੰਨੇ ਦੇ ਵਧਣ ਸਮੇਂ ਨਵੇਂ ਪੱਤਿਆਂ ਅਤੇ ਨਵੇਂ ਹਿੱਸਿਆਂ ਨੂੰ ਲੋੜੀਂਦੀ ਖੁਰਾਕ ਪੌਦਾ ਆਪ ਪੁਰਾਣੇ ਪੱਤਿਆਂ ਅਤੇ ਪੱਕੇ ਹਿੱਸਿਆਂ ਤੋਂ ਪਹੁੰਚਾ ਦਿੰਦਾ ਹੈ, ਇਸ ਲਈ ਸਿਫ਼ਾਰਸ਼ ਕੀਤੇ ਸਮੇਂ ਤੋਂ ਬਾਅਦ ਵਾਧੂ ਯੂਰੀਆ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਰ ਨਾਲ ਵੱਧ ਯੂਰੀਆ ਪਾਉਣ ਨਾਲ ਗੰਨਾ ਤੇਜ਼ੀ ਨਾਲ ਵਧਦਾ ਹੈ ਅਤੇ ਇਸ ਦੇ ਅੰਦਰਲੇ ਹਿੱਸੇ ਨਰਮ ਤੇ ਪਾਣੀ ਵਾਲੇ ਹੋ ਜਾਂਦੇ ਹਨ। ਫ਼ਸਲ ਬਾਹਰੋਂ ਭਾਵੇਂ ਹਰੀ-ਭਰੀ ਦਿਖਾਈ ਦੇਵੇ, ਪਰ ਇਸ ਦਾ ਇਹ ਮਤਲਬ ਨਹੀਂ ਕਿ ਗੰਨੇ ਵਿੱਚ ਖੰਡ ਦੀ ਮਾਤਰਾ ਵੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਧ ਯੂਰੀਆ ਪਾਉਣ ਨਾਲ, ਗੰਨੇ ਵਿੱਚ ਖੰਡ ਦੀ ਮਾਤਰਾ ਘਟ ਸਕਦੀ ਹੈ। ਖੰਡ ਮਿੱਲ ਵਿੱਚ ਖੰਡ ਦੀ ਰਿਕਵਰੀ ਘੱਟ ਹੋ ਸਕਦੀ ਹੈ। ਗੰਨਾ ਨਰਮ ਅਤੇ ਕਮਜ਼ੋਰ ਹੋ ਸਕਦਾ ਹੈ। ਕੀੜਿਆਂ ਦੇ ਹਮਲੇ ਦਾ ਖ਼ਤਰਾ ਵਧ ਸਕਦਾ ਹੈ। ਗੰਨੇ ਵਿੱਚ ਵੱਧ ਪਾਣੀ ਅਤੇ ਘੱਟ ਖੰਡ ਹੋਣ ਕਾਰਨ ਮਿੱਲ ਨੂੰ ਘੱਟ ਖੰਡ ਮਿਲ ਸਕਦੀ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਗੰਨਾ ਹਰਾ ਰੱਖਣ ਦੇ ਲਾਲਚ ਵਿੱਚ ਵਾਰ-ਵਾਰ ਯੂਰੀਆ ਨਾ ਪਾਉਣ, ਸਗੋਂ ਯੂਰੀਆ ਦੀ ਵਰਤੋਂ ਸਿਰਫ਼ ਸਿਫ਼ਾਰਸ਼ ਕੀਤੇ ਸਮੇਂ, ਮਾਤਰਾ ਅਤੇ ਢੰਗ ਅਨੁਸਾਰ ਹੀ ਕਰਨ। ਉਨ੍ਹਾਂ ਸਪਸ਼ਟ ਕੀਤਾ ਕਿ ਵੱਧ ਯੂਰੀਆ ਦਾ ਮਤਲਬ ਵੱਧ ਖੰਡ ਨਹੀਂ ਹੁੰਦਾ, ਸਗੋਂ ਦੇਰ ਨਾਲ ਪਾਈ ਗਈ ਵਾਧੂ ਯੂਰੀਆ ਗੰਨੇ ਨੂੰ ਨਰਮ ਕਰ ਕੇ ਖੰਡ ਦੀ ਰਿਕਵਰੀ ਘਟਾ ਸਕਦੀ ਹੈ। ਉਨ੍ਹਾਂ ਕਿਹਾ ਕਿ ਚੰਗੇ ਝਾੜ ਦੇ ਨਾਲ-ਨਾਲ ਵਧੀਆ ਖੰਡ ਰਿਕਵਰੀ ਹਾਸਲ ਕਰਨ ਲਈ ਕਿਸਾਨ ਬੇਲੋੜੀ ਅਤੇ ਦੇਰ ਨਾਲ ਯੂਰੀਆ ਪਾਉਣ ਤੋਂ ਬਚਣ।