ਝੋਟਾ ਕਤਲਕਾਂਡ ਦਾ ਅਸਰ : ਮੁਹਾਲੀ ਜ਼ਿਲ੍ਹੇ 'ਚ ਪੰਜਾਬ ਬੰਦ ਦਾ ਵਿਆਪਕ ਅਸਰ, ਖਰੜ-ਜ਼ੀਰਕਪੁਰ ਸਮੇਤ ਥਾਂ-ਥਾਂ ਧਰਨੇ ਅਤੇ ਟੋਲ ਪਲਾਜ਼ੇ ਮੁਕੰਮਲ ਬੰਦ
ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਸਿੱਖ ਨੌਜਵਾਨ ਆਗੂ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀਰਵਾਰ 15 ਅਕਤੂਬਰ ਨੂੰ 'ਪੰਜਾਬ ਬੰਦ' ਦੀ ਅਪੀਲ ਦਾ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਅਸਰ ਦੇਖਣ ਨੂੰ ਮਿਲਿਆ। ਜ਼ਿਲ੍ਹੇ ਅੰਦਰ ਕਾਫ਼ੀ ਥਾਵਾਂ ਉੱਤੇ ਬਾਜ਼ਾਰ ਖੁੱਲੇ ਰਹੇ ਅਤੇ ਕਈ ਥਾਵਾਂ ਉੱਤੇ ਬਾਜ਼ਾਰ ਬੰਦ ਰਹੇ।
Publish Date: Thu, 15 Oct 2026 10:54 AM (IST)
Updated Date: Thu, 15 Oct 2026 10:57 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ - ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਸਿੱਖ ਨੌਜਵਾਨ ਆਗੂ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀਰਵਾਰ 15 ਅਕਤੂਬਰ ਨੂੰ 'ਪੰਜਾਬ ਬੰਦ' ਦੀ ਅਪੀਲ ਦਾ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਅਸਰ ਦੇਖਣ ਨੂੰ ਮਿਲਿਆ। ਜ਼ਿਲ੍ਹੇ ਅੰਦਰ ਕਾਫ਼ੀ ਥਾਵਾਂ ਉੱਤੇ ਬਾਜ਼ਾਰ ਖੁੱਲੇ ਰਹੇ ਅਤੇ ਕਈ ਥਾਵਾਂ ਉੱਤੇ ਬਾਜ਼ਾਰ ਬੰਦ ਰਹੇ।
ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਮੁਹਾਲੀ ਏਅਰਪੋਰਟ ਸੜਕ ਉੱਤੇ ਕਿਸਾਨਾਂ, ਵਾਰਿਸ ਪੰਜਾਬ ਦੇ ਸਮੇਤ ਹੋਰਨਾਂ ਜਥੇਬੰਦੀਆਂ ਨੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਤੋਂ ਇਲਾਵਾ ਖਰੜ ਮੁੱਖ ਸੜਕ ਅਤੇ ਜ਼ੀਰਕਪੁਰ 'ਚ ਵੀ ਜਿੱਥੇ ਬਾਜ਼ਾਰ ਬੰਦ ਰਹੇ ਉਥੇ ਸੜਕਾਂ 'ਤੇ ਵੀ ਆਵਾਜਾਈ ਠੱਪ ਰਹੀ। ਆਸਪਾਸ ਇਲਾਕਿਆਂ ਵਿਚ ਵੀ ਪੰਜਾਬ ਬੰਦ ਦੇ ਸੱਦੇ ਦਾ ਦੇਖਣ ਨੂੰ ਮਿਲਿਆ। ਪੰਜਾਬ ਬੰਦ ਦੇ ਮੱਦੇਨਜ਼ਰ ਮੁਹਾਲੀ ਸ਼ਹਿਰ ਸਮੇਤ ਪੂਰੇ ਜ਼ਿਲ੍ਹੇ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਖੁੱਲੇ ਹੋਣ ਕਾਰਨ ਮੁਲਾਜ਼ਮ ਵਰਗ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।