ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ: SSP ਵਰੁਣ ਸ਼ਰਮਾ ਵੱਲੋਂ ਜਨਤਕ ਸ਼ਿਕਾਇਤਾਂ ਸੁਣਨ ਲਈ ਨਵੀਂ ਪਹਿਲਕਦਮੀ
ਇਕ ਪੀੜਤ ਔਰਤ ਨੇ ਆਪਣੇ ਨਾਲ ਹੋਈ ਧੋਖਾਧੜੀ ਅਤੇ ਮਿਲੇ ਧਮਕੀਆਂ ਦੇ ਮਾਮਲੇ ਸਬੰਧੀ ਐੱਸ.ਐੱਸ.ਪੀ. ਵਰੁਣ ਸ਼ਰਮਾ ਨਾਲ ਮੁਲਾਕਾਤ ਕੀਤੀ। ਐੱਸਐੱਸਪੀ ਨੂੰ ਔਰਤ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਵਿਅਕਤੀ ਨੂੰ ਗੱਡੀ ਅਤੇ ਪੇਮੈਂਟ ਦਿੱਤੀ ਸੀ ਪਰ ਉਹ ਲਗਾਤਾਰ ਫੋਨ ਕਰਕੇ ਹੋਰ ਮੰਗਾਂ ਕਰ ਰਿਹਾ ਹੈ ਅਤੇ ਬਲੈਕਮੇਲ ਤੇ ਧਮਕੀਆਂ ਦੇ ਰਿਹਾ ਹੈ।
Publish Date: Tue, 08 Sep 2026 11:08 AM (IST)
Updated Date: Tue, 08 Sep 2026 11:12 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ। ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਸਮੇਂ ਸਿਰ ਅਤੇ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਨ ਲਈ ਮੁਹਾਲੀ ਪੁਲਿਸ ਵੱਲੋਂ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਨਵੇਂ ਬਣੇ ਐੱਸ.ਐੱਸ.ਪੀ. ਮੁਹਾਲੀ ਵਰੁਣ ਸ਼ਰਮਾ (ਆਈ.ਪੀ.ਐੱਸ.) ਵੱਲੋਂ ਦਫ਼ਤਰ ਵਿਖੇ ਆਮ ਜਨਤਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ ਅਤੇ ਮੌਕੇ ’ਤੇ ਹੀ ਤੁਰੰਤ ਹੱਲ ਯਕੀਨੀ ਬਣਾਇਆ ਜਾ ਰਿਹਾ ਹੈ।
ਪੀੜਤ ਔਰਤ ਦੀ ਆਪਬੀਤੀ ’ਤੇ ਮੌਕੇ ’ਤੇ ਕਾਰਵਾਈ ਦੇ ਹੁਕਮ
ਇਕ ਪੀੜਤ ਔਰਤ ਨੇ ਆਪਣੇ ਨਾਲ ਹੋਈ ਧੋਖਾਧੜੀ ਅਤੇ ਮਿਲੇ ਧਮਕੀਆਂ ਦੇ ਮਾਮਲੇ ਸਬੰਧੀ ਐੱਸ.ਐੱਸ.ਪੀ. ਵਰੁਣ ਸ਼ਰਮਾ ਨਾਲ ਮੁਲਾਕਾਤ ਕੀਤੀ। ਐੱਸਐੱਸਪੀ ਨੂੰ ਔਰਤ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਵਿਅਕਤੀ ਨੂੰ ਗੱਡੀ ਅਤੇ ਪੇਮੈਂਟ ਦਿੱਤੀ ਸੀ ਪਰ ਉਹ ਲਗਾਤਾਰ ਫੋਨ ਕਰਕੇ ਹੋਰ ਮੰਗਾਂ ਕਰ ਰਿਹਾ ਹੈ ਅਤੇ ਬਲੈਕਮੇਲ ਤੇ ਧਮਕੀਆਂ ਦੇ ਰਿਹਾ ਹੈ।
ਤੁਰੰਤ ਹੁਕਮ
ਐੱਸਐੱਸਪੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਡੀ.ਐੱਸ.ਪੀ. ਗੁਰਚਰਨ ਸਿੰਘ ਨੂੰ ਜਾਂਚ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ।
ਗੈਂਗਸਟਰਾਂ ’ਤੇ ਜ਼ੀਰੋ ਟਾਲਰੈਂਸ, ਨਾਕਾਬੰਦੀ ਅਤੇ ਪੀਸੀਆਰ ਗਸ਼ਤ ਹੋਵੇਗੀ ਹੋਰ ਮਜ਼ਬੂਤ
ਅਹੁਦਾ ਸੰਭਾਲਣ ਤੋਂ ਬਾਅਦ ਐੱਸਐੱਸਪੀ ਵਰੁਣ ਸ਼ਰਮਾ ਨੇ ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
ਗੈਂਗਸਟਰਾਂ ਤੇ ਠੱਗਾਂ ਵਿਰੁੱਧ ਜ਼ੀਰੋ ਟਾਲਰੈਂਸ
ਐੱਸਐੱਸਪੀ ਨੇ ਸਪੱਸ਼ਟ ਕੀਤਾ ਕਿ ਗੈਂਗਸਟਰਾਂ, ਜਬਰਨ ਵਸੂਲੀ ਕਰਨ ਵਾਲਿਆਂ ਅਤੇ ਨਸ਼ਾ ਤਸਕਰਾਂ ਵਿਰੁੱਧ ਕੋਈ ਲਿਹਾਜ਼ ਨਹੀਂ ਵਰਤਿਆ ਜਾਵੇਗਾ।
ਰਾਤ ਦੀ ਗਸ਼ਤ ਅਤੇ ਨਾਕੇ
ਜ਼ਿਲ੍ਹੇ ’ਚ ਸਟਰੀਟ ਕ੍ਰਾਈਮ ਨੂੰ ਠੱਲ੍ਹ ਪਾਉਣ ਲਈ ਰਾਤ ਦੀ ਗਸ਼ਤ ਵਧਾਈ ਜਾਵੇਗੀ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ।
ਪੀਸੀਆਰ ਗੱਡੀਆਂ ਦੀ ਸਰਗਰਮੀ
112 ਐਮਰਜੈਂਸੀ ਰਿਸਪਾਂਸ ਵਾਹਨਾਂ (ਪੀਸੀਆਰ) ਦੀ ਗਸ਼ਤ 24 ਘੰਟੇ ਯਕੀਨੀ ਬਣਾਈ ਜਾਵੇਗੀ ਤਾਂ ਜੋ ਘਟਨਾ ਵਾਲੀ ਥਾਂ 'ਤੇ ਪੁਲਿਸ ਤੁਰੰਤ ਪਹੁੰਚ ਸਕੇ।
ਐਮਰਜੈਂਸੀ ਮਦਦ ਲਈ 112 ਡਾਇਲ ਕਰਨ ਦੀ ਅਪੀਲ
ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਪਬਲਿਕ ਦੀ ਸੇਵਾ ਅਤੇ ਸੁਰੱਖਿਆ ਹੀ ਮੁਹਾਲੀ ਪੁਲਿਸ ਦੀ ਮੁੱਖ ਪਹਿਲ ਹੈ। ਕਿਸੇ ਵੀ ਐਮਰਜੈਂਸੀ, ਅਪਰਾਧ ਜਾਂ ਪੁਲਿਸ ਸਹਾਇਤਾ ਲਈ ਆਮ ਨਾਗਰਿਕ ਤੁਰੰਤ 112 ਨੰਬਰ 'ਤੇ ਸੰਪਰਕ ਕਰਨ। ਮੁਹਾਲੀ ਪੁਲਿਸ ਹਰ ਨਾਗਰਿਕ ਦੀ ਸੁਰੱਖਿਆ ਲਈ ਹਰ ਵੇਲੇ ਵਚਨਬੱਧ ਹੈ।