
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖਰੜ ਦੀ ਅਨਾਜ ਮੰਡੀ ਜੋ ਕਈ ਕਾਰਨਾਂ ਕਰਕੇ ਚਰਚਾ ਵਿਚ ਰਹਿੰਦੀ ਹੈ, ਉੱਥੇ ਹੀ ਹੁਣ ਕੁਝ ਵਿਅਕਤੀਆਂ ਵੱਲੋਂ ਸ਼ਰੇਆਮ ਮੰਡੀ ਦੇ ਸ਼ੈੱਡਾਂ ਵਿਚ ਜੂਆ ਖੇਡਣ ਦੀ ਇਕ ਵੀਡੀਓ ਆਉਣ ਤੋਂ ਬਾਅਦ ਫੇਰ ਚਰਚਾ ਛਿੜ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ਹਿਰ ਦੇ ਹੀ ਇਕ ਵਿਅਕਤੀ ਵੱਲੋਂ ਅਨਾਜ ਮੰਡੀ ਖਰੜ ਦਾ ਦੌਰਾ ਕੀਤਾ ਗਿਆ ਅਤੇ ਉਸ ਵੱਲੋਂ ਮੰਡੀ ਵਿਚ ਕੰਮ ਕਰਨ ਵਾਲੇ ਦਿਹਾੜੀਦਾਰਾਂ ਨੂੰ ਇਕ ਵਿਅਕਤੀ ਵੱਲੋਂ ਤਾਸ਼ ਦੇ ਪੱਤੇ ਖਿਡਾਏ ਜਾ ਰਹੇ ਸਨ ਤੇ ਉਥੇ ਬੈਠੇ ਵਿਅਕਤੀਆਂ ਵਿਚੋਂ ਕਿਸੇ ਇਕ ਦਾ ਪੱਤਾ ਆਉਣ ’ਤੇ ਉਨ੍ਹਾਂ ਨੂੰ 10 ਰੁਪਏ ਦੇ 80 ਰੁਪਏ ਦੇਣ ਦਾ ਲਾਲਚ ਦੇ ਕੇ ਤਾਸ਼ ਦੇ ਪੱਤਿਆਂ ਉੱਪਰ ਪੈਸੇ ਲਗਵਾਏ ਜਾ ਰਹੇ ਸਨ। ਵੀਡੀਓ ਵਿਚ ਦ

ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਖਰੜ ਦੀ ਅਨਾਜ ਮੰਡੀ ਜੋ ਕਈ ਕਾਰਨਾਂ ਕਰਕੇ ਚਰਚਾ ਵਿਚ ਰਹਿੰਦੀ ਹੈ, ਉੱਥੇ ਹੀ ਹੁਣ ਕੁਝ ਵਿਅਕਤੀਆਂ ਵੱਲੋਂ ਸ਼ਰੇਆਮ ਮੰਡੀ ਦੇ ਸ਼ੈੱਡਾਂ ਵਿਚ ਜੂਆ ਖੇਡਣ ਦੀ ਇਕ ਵੀਡੀਓ ਆਉਣ ਤੋਂ ਬਾਅਦ ਫੇਰ ਚਰਚਾ ਛਿੜ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ਹਿਰ ਦੇ ਹੀ ਇਕ ਵਿਅਕਤੀ ਵੱਲੋਂ ਅਨਾਜ ਮੰਡੀ ਖਰੜ ਦਾ ਦੌਰਾ ਕੀਤਾ ਗਿਆ ਅਤੇ ਉਸ ਵੱਲੋਂ ਮੰਡੀ ਵਿਚ ਕੰਮ ਕਰਨ ਵਾਲੇ ਦਿਹਾੜੀਦਾਰਾਂ ਨੂੰ ਇਕ ਵਿਅਕਤੀ ਵੱਲੋਂ ਤਾਸ਼ ਦੇ ਪੱਤੇ ਖਿਡਾਏ ਜਾ ਰਹੇ ਸਨ ਤੇ ਉਥੇ ਬੈਠੇ ਵਿਅਕਤੀਆਂ ਵਿਚੋਂ ਕਿਸੇ ਇਕ ਦਾ ਪੱਤਾ ਆਉਣ ’ਤੇ ਉਨ੍ਹਾਂ ਨੂੰ 10 ਰੁਪਏ ਦੇ 80 ਰੁਪਏ ਦੇਣ ਦਾ ਲਾਲਚ ਦੇ ਕੇ ਤਾਸ਼ ਦੇ ਪੱਤਿਆਂ ਉੱਪਰ ਪੈਸੇ ਲਗਵਾਏ ਜਾ ਰਹੇ ਸਨ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਕਈ ਵਿਅਕਤੀਆਂ ਇਕ ਗਰੁੱਪ ’ਚ ਬੈਠੇ ਹਨ ਤੇ ਉਨ੍ਹਾਂ ਦੇ ਹੱਥ ਵਿਚ ਪੈਸੇ ਵੀ ਫੜੇ ਹੋਏ ਹਨ, ਜੋ ਕਿ ਪੱਤਿਆਂ ਦੇ ਉੱਪਰ ਪੈਸੇ ਲਗਾ ਰਹੇ ਹਨ। ਜੋਕਿ ਸਾਫ਼ ਕਰਦਾ ਹੈ ਕਿ ਕਿਸ ਪ੍ਰਕਾਰ ਅਨਾਜ ਮੰਡੀ ’ਚ ਬਿਨਾਂ ਕਿਸੇ ਦੇ ਪੁਲਿਸ ਪ੍ਰਸ਼ਾਸਨ ਦੇ ਡਰ ਤੋਂ ਸ਼ਰੇਆਮ ਦਿਹਾੜੀਦਾਰਾਂ ਨੂੰ ਜੂਆ ਖਿਡਾਇਆ ਰਿਹਾ ਸੀ।