Big News : ਗਮਾਡਾ ਦਫ਼ਤਰ 'ਤੇ ED ਦੀ ਰੇਡ, ਚੀਫ਼ ਇੰਜੀਨੀਅਰ ਦਾ ਦਫਤਰ ਸੀਲ ਤੇ ਕਬਜ਼ੇ 'ਚ ਲਏ ਫ਼ੋਨ; ਪੰਜਾਬ ਸਿਆਸਤ 'ਚ ਗਰਮਾਇਆ ਮਾਹੌਲ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਦਫ਼ਤਰ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਰੇਡ ਕੀਤੀ। ਜਾਣਕਾਰੀ ਅਨੁਸਾਰ ਈਡੀ ਦੀ ਟੀਮ ਵੱਲੋਂ ਗਮਾਡਾ ਦੇ ਚੀਫ ਇੰਜੀਨੀਅਰ ਦਾ ਦਫ਼ਤਰ ਸੀਲ ਕਰਕੇ ਛਾਣਬੀਣ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਈਡੀ ਦੀ ਟੀਮ ਨੇ ਅਧਿਕਾਰੀਆਂ ਸਮੇਤ ਦਫ਼ਤਰੀ ਦਫ਼ਤਰ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।
Publish Date: Tue, 22 Sep 2026 01:30 PM (IST)
Updated Date: Tue, 22 Sep 2026 01:43 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਦਫ਼ਤਰ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਰੇਡ ਕੀਤੀ। ਜਾਣਕਾਰੀ ਅਨੁਸਾਰ ਈਡੀ ਦੀ ਟੀਮ ਵੱਲੋਂ ਗਮਾਡਾ ਦੇ ਚੀਫ ਇੰਜੀਨੀਅਰ ਦਾ ਦਫ਼ਤਰ ਸੀਲ ਕਰਕੇ ਛਾਣਬੀਣ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਈਡੀ ਦੀ ਟੀਮ ਨੇ ਅਧਿਕਾਰੀਆਂ ਸਮੇਤ ਦਫ਼ਤਰੀ ਦਫ਼ਤਰ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।
ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਫੋਨ ਵੀ ਈਡੀ ਦੀ ਟੀਮ ਨੇ ਆਪਣੇ ਕਬਜ਼ੇ 'ਚ ਲੈ ਲਏ ਹਨ। ਸੂਤਰਾਂ ਮੁਤਾਬਕ ਐਸਟੇਟ ਅਫ਼ਸਰ, ਵਧੀਕ ਮੁੱਖ ਪ੍ਰਸ਼ਾਸਕ ਅਤੇ ਚੀਫ਼ ਇੰਜੀਨੀਅਰ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਹਾਊਸਿੰਗ ਸਕੱਤਰ ਦੇ ਕਮਰੇ 'ਚ ਬੁਲਾ ਕੇ ਪੁੱਛਗਿੱਛ ਕੀਤੀ ਗਈ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਟੀਮ ਨੇ ਜ਼ਮੀਨ ਅਧਿਗ੍ਰਹਿਣ, ਸੀਐਲਯੂ (CLU), ਨਿੱਜੀ ਬਿਲਡਰਾਂ ਨੂੰ ਦਿੱਤੇ ਗਏ ਲਾਭ ਅਤੇ ਜਾਇਦਾਦਾਂ ਦੀ ਨਿਲਾਮੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਕੀਤੀ। ਟੀਮ ਨੇ ਰੇਮਿਗੇਟ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਦੇ ਨਾਲ-ਨਾਲ ਨਿਯਮਾਂ ਦੇ ਉਲਟ ਨਿੱਜੀ ਬਿਲਡਰਾਂ ਨੂੰ ਦਿੱਤੇ ਗਏ ਸੀਐਲਯੂ ਮਾਮਲਿਆਂ ਨਾਲ ਸਬੰਧਤ ਰਿਕਾਰਡ ਵੀ ਆਪਣੇ ਕਬਜ਼ੇ 'ਚ ਲੈ ਲਿਆ। ਕਾਰਵਾਈ ਦੌਰਾਨ ਦਫ਼ਤਰ 'ਚ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ 'ਚ ਵੀ ਕਾਫ਼ੀ ਹਲਚਲ ਰਹੀ।