ਨਸ਼ੇ ਦਾ ਕਹਿਰ: ਟ੍ਰਾਈਸਿਟੀ 'ਚ ਨੌਜਵਾਨ ਦੀ ਓਵਰਡੋਜ਼ ਵਾਲੀ ਵੀਡੀਓ ਵਾਇਰਲ, ਸੁਰੱਖਿਆ ਪ੍ਰਬੰਧਾਂ 'ਤੇ ਉੱਠੇ ਸਵਾਲ ਮੁਹਾਲੀ ਦੇ ਇਲਾਕੇ ਸੋਹਾਣਾ ਤੋਂ ਇਕ ਬੇਹੱਦ ਚਿੰਤਾਜਨਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਸ਼ਹਿਰ ਵਿਚ ਵੱਧ ਰਹੇ ਨਸ਼ੇ ਦੇ ਪ੍ਰਕੋਪ 'ਤੇ ਇਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਾਇਰਲ ਹੋ ਰਹੀ ਇਸ ਵੀਡੀਓ ਵਿਚ ਇਕ ਨੌਜਵਾਨ ਗਲੀ ਦੇ ਵਿਚਕਾਰ ਅਜੀਬ ਹਾਲਤ ਵਿਚ ਝੁਕਿਆ ਹੋਇਆ ਖੜ੍ਹਾ ਨਜ਼ਰ ਆ ਰਹਾ ਹੈ, ਜੋ ਦੇਖਣ ਵਿਚ ਪੂਰੀ ਤਰ੍ਹਾਂ ਨਸ਼ੇ ਦੀ ਓਵਰਡੋਜ਼ ਜਾਂ ਧੁੱਤ ਹਾਲਤ ’ਚ ਲੱਗ ਰਿਹਾ ਹੈ।ਇਹ ਵੀਡੀਓ ਸੋਹਾਣਾ ਇਲਾਕੇ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਨੌਜਵਾਨ ਆਪਣੀ ਸੁਧ-ਬੁਧ ਖੋਹ ਚੁੱਕਿਆ ਹੈ ਅਤੇ ਆਪਣੇ ਪੈਰਾਂ 'ਤੇ ਸਿੱਧਾ ਖੜ੍ਹਾ ਹੋਣ ਤੋਂ ਵੀ ਅਸਮਰੱਥ ਦਿਖਾਈ ਦੇ ਰਿਹਾ ਹੈ। ਸਥਾਨਕ ਲੋਕਾਂ ਦਾ
Publish Date: Wed, 19 Aug 2026 12:13 PM (IST)
Updated Date: Wed, 19 Aug 2026 12:14 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਇਲਾਕੇ ਸੋਹਾਣਾ ਤੋਂ ਇਕ ਬੇਹੱਦ ਚਿੰਤਾਜਨਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਸ਼ਹਿਰ ਵਿਚ ਵੱਧ ਰਹੇ ਨਸ਼ੇ ਦੇ ਪ੍ਰਕੋਪ 'ਤੇ ਇਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਾਇਰਲ ਹੋ ਰਹੀ ਇਸ ਵੀਡੀਓ ਵਿਚ ਇਕ ਨੌਜਵਾਨ ਗਲੀ ਦੇ ਵਿਚਕਾਰ ਅਜੀਬ ਹਾਲਤ ਵਿਚ ਝੁਕਿਆ ਹੋਇਆ ਖੜ੍ਹਾ ਨਜ਼ਰ ਆ ਰਹਾ ਹੈ, ਜੋ ਦੇਖਣ ਵਿਚ ਪੂਰੀ ਤਰ੍ਹਾਂ ਨਸ਼ੇ ਦੀ ਓਵਰਡੋਜ਼ ਜਾਂ ਧੁੱਤ ਹਾਲਤ ’ਚ ਲੱਗ ਰਿਹਾ ਹੈ।ਇਹ ਵੀਡੀਓ ਸੋਹਾਣਾ ਇਲਾਕੇ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਨੌਜਵਾਨ ਆਪਣੀ ਸੁਧ-ਬੁਧ ਖੋਹ ਚੁੱਕਿਆ ਹੈ ਅਤੇ ਆਪਣੇ ਪੈਰਾਂ 'ਤੇ ਸਿੱਧਾ ਖੜ੍ਹਾ ਹੋਣ ਤੋਂ ਵੀ ਅਸਮਰੱਥ ਦਿਖਾਈ ਦੇ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਦ੍ਰਿਸ਼ ਹੁਣ ਸਿਰਫ਼ ਪਿੰਡਾਂ ਤੱਕ ਸੀਮਤ ਨਹੀਂ ਰਹੇ, ਸਗੋਂ ਮੁਹਾਲੀ ਅਤੇ ਚੰਡੀਗੜ੍ਹ ਵਰਗੇ ਆਧੁਨਿਕ ਸ਼ਹਿਰਾਂ ਦੀਆਂ ਗਲੀਆਂ ਅਤੇ ਮੁਹੱਲਿਆਂ ਵਿਚ ਵੀ ਆਮ ਦੇਖਣ ਨੂੰ ਮਿਲ ਰਹੇ ਹਨ।
ਟ੍ਰਾਈਸਿਟੀ 'ਚ ਪਹਿਲਾਂ ਵੀ ਆ ਚੁੱਕੇ ਹਨ ਅਜਿਹੇ ਮਾਮਲੇ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਟ੍ਰਾਈਸਿਟੀ (ਚੰਡੀਗੜ੍ਹ, ਮੁਹਾਲੀ, ਪੰਚਕੂਲਾ) ਤੋਂ ਅਜਿਹੀ ਵੀਡੀਓ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਸੈਕਟਰਾਂ ਅਤੇ ਮੁਹਾਲੀ ਦੇ ਵੱਖ-ਵੱਖ ਫੇਜ਼ਾਂ ਅਤੇ ਪਿੰਡਾਂ ਤੋਂ ਅਜਿਹੀਆਂ ਕਈ ਵਾਇਰਲ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ, ਜਿੱਥੇ ਨੌਜਵਾਨ ਸੜਕਾਂ, ਪਾਰਕਾਂ ਅਤੇ ਬੱਸ ਸਟੈਂਡਾਂ ਦੇ ਨੇੜੇ ਨਸ਼ੇ ਦੀ ਹਾਲਤ ਵਿਚ ਬੇਹੋਸ਼ ਜਾਂ ਝੂਲਦੇ ਹੋਏ ਦੇਖੇ ਗਏ ਹਨ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਅਤੇ ਡਰ ਦਾ ਮਾਹੌਲ ਹੈ।ਵਸਨੀਕਾਂ ਦਾ ਦੋਸ਼ ਹੈ ਕਿ ਇਲਾਕੇ ਵਿਚ ਸ਼ਰੇਆਮ ਨਸ਼ੇ ਦੀ ਸਪਲਾਈ ਹੋ ਰਹੀ ਹੈ, ਜਿਸ ਕਾਰਨ ਛੋਟੀ ਉਮਰ ਦੇ ਨੌਜਵਾਨ ਇਸ ਦੀ ਲਪੇਟ ਵਿਚ ਆ ਰਹੇ ਹਨ।
ਰਿਹਾਇਸ਼ੀ ਇਲਾਕਿਆਂ ਵਿਚ ਅਜਿਹੇ ਨੌਜਵਾਨਾਂ ਦੀ ਮੌਜੂਦਗੀ ਨਾਲ ਔਰਤਾਂ, ਬੱਚਿਆਂ ਅਤੇ ਪੈਦਲ ਲੰਘਣ ਵਾਲੇ ਲੋਕਾਂ ਲਈ ਵੀ ਖ਼ਤਰਾ ਬਣਿਆ ਰਹਿੰਦਾ ਹੈ।
ਪੁਲਿਸ ਅਤੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀਆਂ ਨੇ ਮੁਹਾਲੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੋਹਾਣਾ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਰਾਤ ਅਤੇ ਦਿਨ ਦੇ ਸਮੇਂ ਗਸ਼ਤ ਵਧਾਈ ਜਾਵੇ। ਇਸ ਤੋਂ ਇਲਾਵਾ, ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਮੁਹਿੰਮ ਚਲਾਈ ਜਾਵੇ ਤਾਂ ਜੋ ਗਲੀ-ਮੁਹੱਲਿਆਂ ਵਿਚ ਨਸ਼ੇ ਦੀ ਵਿਕਰੀ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਪੀੜਤ ਨੌਜਵਾਨਾਂ ਨੂੰ ਮੁੜ ਵਸੇਬਾ ਕੇਂਦਰਾਂ (ਰਿਹੈਬ ਸੈਂਟਰਾਂ) ਵਿਚ ਭੇਜ ਕੇ ਉਨ੍ਹਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇ।