ਮੋਹਾਲੀ ’ਚ CM ਭਗਵੰਤ ਮਾਨ ਦਾ ਵੱਡਾ ਫ਼ੈਸਲਾ, 2800 ਨਵੇਂ ਰਾਸ਼ਨ ਡਿਪੂ ਲਾਇਸੈਂਸ ਕੀਤੇ ਜਾਣਗੇ ਜਾਰੀ; 5.5 ਲੱਖ ਪਰਿਵਾਰਾਂ ਨੂੰ ਫਾਇਦਾ
ਹੁਣ ਰਾਸ਼ਨ ਲੈਣ ਲਈ ਲਾਭਪਾਤਰੀਆਂ ਨੂੰ ਲੰਮੀ ਦੂਰੀ ਤੈਅ ਨਹੀਂ ਕਰਨੀ ਪਵੇਗੀ। ਅੱਜ ਮੋਹਾਲੀ ਦੇ ਵਿਕਾਸ ਭਵਨ ਵਿੱਚ 2800 ਨਵੇਂ ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਣਗੇ।
Publish Date: Thu, 16 Jul 2026 11:16 AM (IST)
Updated Date: Thu, 16 Jul 2026 11:19 AM (IST)
ਰਮਨਜੀਤ ਸਿੰਘ ਮੰਕੂ, ਚੰਡੀਗੜ੍ਹ। ਹੁਣ ਰਾਸ਼ਨ ਲੈਣ ਲਈ ਲਾਭਪਾਤਰੀਆਂ ਨੂੰ ਲੰਮੀ ਦੂਰੀ ਤੈਅ ਨਹੀਂ ਕਰਨੀ ਪਵੇਗੀ। ਅੱਜ ਮੋਹਾਲੀ ਦੇ ਵਿਕਾਸ ਭਵਨ ਵਿੱਚ 2800 ਨਵੇਂ ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਣਗੇ।
ਨਵੀਂ ਨੀਤੀ ਤਹਿਤ 2800 ਵਿੱਚੋਂ 633 ਡਿਪੂ ਅਨੁਸੂਚਿਤ ਜਾਤੀਆਂ (SC), 199 ਪੱਛੜੀਆਂ ਸ਼੍ਰੇਣੀਆਂ (BC), 181 ਸਾਬਕਾ ਫ਼ੌਜੀਆਂ, 39 ਸੁਤੰਤਰਤਾ ਸੰਗਰਾਮੀਆਂ, 156 ਦਿਵਿਆਂਗਜਨਾਂ ਅਤੇ 17 ਦੰਗਾ ਪੀੜਤ ਪਰਿਵਾਰਾਂ ਨੂੰ ਅਲੌਟ ਕੀਤੇ ਜਾਣਗੇ। ਨਵੇਂ ਰਾਸ਼ਨ ਡਿਪੂ ਖੁੱਲ੍ਹਣ ਨਾਲ ਕਰੀਬ 5.5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਘਰ ਦੇ ਨੇੜੇ ਹੀ ਰਾਸ਼ਨ ਮਿਲੇਗਾ।
ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਮਾਨ ਸਰਕਾਰ 14,000 ਰਾਸ਼ਨ ਡਿਪੂਆਂ ਰਾਹੀਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਰਜਿਸਟਰਡ 40 ਲੱਖ ਪਰਿਵਾਰਾਂ ਨੂੰ ਮੁਫ਼ਤ ਕਣਕ ਅਤੇ 'ਮੇਰੀ ਰਸੋਈ' ਰਾਸ਼ਨ ਕਿੱਟ ਮੁਹੱਈਆ ਕਰਵਾ ਰਹੀ ਹੈ।
ਦੱਸਿਆ ਗਿਆ ਹੈ ਕਿ ਹਰ ਪਿੰਡ ਅਤੇ ਸ਼ਹਿਰੀ ਖੇਤਰ ਵਿੱਚ ਡਿਪੂ ਸਥਾਪਤ ਕਰਨਾ ਮਾਨ ਸਰਕਾਰ ਦਾ ਮੁੱਖ ਟੀਚਾ ਹੈ। ਨਵੀਂ ਡਿਪੂ ਅਲਾਟਮੈਂਟ ਪਾਲਿਸੀ ਨੂੰ ਮਾਨ ਸਰਕਾਰ ਦਾ ਸਮਾਜਿਕ ਨਿਆਂ, ਪਾਰਦਰਸ਼ੀ ਸ਼ਾਸਨ ਅਤੇ ਆਮ ਲੋਕਾਂ ਦੀ ਸਹੂਲਤ ਵੱਲ ਇੱਕ ਇਤਿਹਾਸਕ ਕਦਮ ਕਿਹਾ ਜਾ ਰਿਹਾ ਹੈ।