ਮੁਹਾਲੀ ਸਿਆਸਤ 'ਚ ਵੱਡਾ ਫੇਰਬਦਲ : ਸਾਬਕਾ ਮੇਅਰ ਜੀਤੀ ਸਿੱਧੂ ਸਮੇਤ ਕਈ ਦਿੱਗਜ ਚੋਣ ਮੈਦਾਨ 'ਚੋਂ ਬਾਹਰ, ਨਵੇਂ ਚਿਹਰਿਆਂ ਦੀ ਲੱਗੇਗੀ ਲਾਟਰੀ
ਜਿਸ ਕਾਰਨ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ, ਲੇਕਿਨ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਮੰਥਨ ਹਾਲੇ ਵੀ ਜਾਰੀ ਹੈ। ਉਂਜ ਸੰਭਾਵੀ ਉਮੀਦਵਾਰ ਆਪਣੇ ਪੱਧਰ 'ਤੇ ਵੋਟਰਾਂ ਨਾਲ ਸੰਪਰਕ ਕਰਨ ਦਾ ਕੋਈ ਮੌਕਾ ਖੁੰਝਣ ਨਹੀਂ ਦੇ ਰਹੇ।
Publish Date: Thu, 14 May 2026 11:24 AM (IST)
Updated Date: Thu, 14 May 2026 11:57 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨਗਰ ਨਿਗਮ ਚੋਣਾਂ ਲਈ ਸ਼ਹਿਰ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ ਪਰ ਹਾਲੇ ਤੱਕ ਕਿਸੇ ਵੀ ਪਾਰਟੀ ਵੱਲੋਂ ਉਮੀਦਵਾਰ ਨਹੀਂ ਐਲਾਨੇ ਗਏ। ਜਦਕਿ ਨਾਮਜ਼ਦਗੀ ਪੱਤਰ ਦਾਖ਼ਲ ਦੀ ਅੰਤਿਮ ਤਰੀਕ 16 ਮਈ ਹੈ।
ਜਿਸ ਕਾਰਨ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ, ਲੇਕਿਨ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਮੰਥਨ ਹਾਲੇ ਵੀ ਜਾਰੀ ਹੈ। ਉਂਜ ਸੰਭਾਵੀ ਉਮੀਦਵਾਰ ਆਪਣੇ ਪੱਧਰ 'ਤੇ ਵੋਟਰਾਂ ਨਾਲ ਸੰਪਰਕ ਕਰਨ ਦਾ ਕੋਈ ਮੌਕਾ ਖੁੰਝਣ ਨਹੀਂ ਦੇ ਰਹੇ।
ਇਸ ਵਾਰ ਮੁਹਾਲੀ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸਾਬਕਾ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਚੋਣ ਮੈਦਾਨ 'ਚੋਂ ਪਿੱਛੇ ਹਟ ਗਏ। ਇਸ ਤੋਂ ਇਲਾਵਾ ਦਰਜਨ ਭਰ ਹੋਰ ਸਾਬਕਾ ਕੌਂਸਲਰਾਂ ਦੇ ਵਾਰਡਾਂ ਦੀ ਲੋੜ ਤੋਂ ਵੱਧ ਭੰਨਤੋੜ ਹੋਣ ਅਤੇ ਰਾਖਵੇਂਕਰਨ ਕਰਕੇ ਚੋਣ ਨਹੀਂ ਲੜ ਰਹੇ। ਇਸ ਵਾਰ ਚੋਣ ਮੈਦਾਨ ਵਿੱਚ ਨਵੇਂ ਚਿਹਰੇ ਜ਼ਿਆਦ ਨਜ਼ਰ ਆਉਣਗੇ।