ਮੀਂਹ ਦੀ ਆੜ ਹੇਠ ਫੈਲਾਈ ਜਾ ਰਹੀ ਹੈ ਗੰਦਗੀ! ਮੀਟ ਪਲਾਂਟ ਵੱਲੋਂ ਜ਼ਹਿਰੀਲਾ ਪਾਣੀ ਛੱਡੇ ਜਾਣ ਦੇ ਗੰਭੀਰ ਦੋਸ਼, ਉੱਚ ਪੱਧਰੀ ਜਾਂਚ ਦੀ ਮੰਗ
ਪਿੰਡ ਸਮਗੌਲੀ ਸਥਿਤ ਫੇਅਰ ਐਕਸਪੋਰਟ ਪ੍ਰਾਈਵੇਟ ਲਿਮਿਟਡ ਮੀਟ ਪਲਾਂਟ ’ਤੇ ਬਰਸਾਤ ਦੌਰਾਨ ਕਥਿਤ ਤੌਰ ’ਤੇ ਬਿਨਾਂ ਟਰੀਟਮੈਂਟ ਕੀਤਾ ਗੰਦਾ ਪਾਣੀ ਖੁੱਲ੍ਹੇ ਖੇਤਰ ਵਿਚ ਛੱਡਣ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਪਲਾਂਟ ਵੱਲੋਂ ਨਿਕਲਦਾ ਦਿਖਾਈ ਦੇ ਰਿਹਾ ਗੰਦਾ ਪਾਣੀ ਖੁੱਲ੍ਹੇ ਵਿਚ ਵਗਦਾ ਨਜ਼ਰ ਆ ਰਿਹਾ ਹੈ।
Publish Date: Sun, 09 Aug 2026 11:31 AM (IST)
Updated Date: Sun, 09 Aug 2026 11:34 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪਿੰਡ ਸਮਗੌਲੀ ਸਥਿਤ ਫੇਅਰ ਐਕਸਪੋਰਟ ਪ੍ਰਾਈਵੇਟ ਲਿਮਿਟਡ ਮੀਟ ਪਲਾਂਟ ’ਤੇ ਬਰਸਾਤ ਦੌਰਾਨ ਕਥਿਤ ਤੌਰ ’ਤੇ ਬਿਨਾਂ ਟਰੀਟਮੈਂਟ ਕੀਤਾ ਗੰਦਾ ਪਾਣੀ ਖੁੱਲ੍ਹੇ ਖੇਤਰ ਵਿਚ ਛੱਡਣ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਪਲਾਂਟ ਵੱਲੋਂ ਨਿਕਲਦਾ ਦਿਖਾਈ ਦੇ ਰਿਹਾ ਗੰਦਾ ਪਾਣੀ ਖੁੱਲ੍ਹੇ ਵਿਚ ਵਗਦਾ ਨਜ਼ਰ ਆ ਰਿਹਾ ਹੈ।
ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਜੇਕਰ ਗੰਦੇ ਪਾਣੀ ਦਾ ਨਿਯਮਾਂ ਅਨੁਸਾਰ ਇਲਾਜ ਕੀਤੇ ਬਿਨਾਂ ਨਿਕਾਸ ਕੀਤਾ ਜਾ ਰਿਹਾ ਹੈ ਤਾਂ ਇਸ ਨਾਲ ਵਾਤਾਵਰਣ, ਭੂਜਲ ਅਤੇ ਖੇਤੀਬਾੜੀ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਉਨ੍ਹਾਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਤੱਥ ਜਨਤਕ ਕਰਨ ਅਤੇ ਉਲੰਘਣਾ ਸਾਬਤ ਹੋਣ ’ਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਕਸੀਅਨ ਕੰਵਲਦੀਪ ਕੌਰ ਨੇ ਕਿਹਾ ਕਿ ਵੀਡੀਓ ਉਨ੍ਹਾਂ ਦੇ ਧਿਆਨ ਵਿਚ ਆ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਵੀਡੀਓ ਵਿਚ ਦਿਖਾਈ ਦੇ ਰਿਹਾ ਪਾਣੀ ਨਿਯਮਾਂ ਦੀ ਉਲੰਘਣਾ ਕਰਕੇ ਛੱਡਿਆ ਗਿਆ ਜਾਂ ਨਹੀਂ। ਇਸ ਦਾ ਪਤਾ ਵਿਭਾਗੀ ਜਾਂਚ ਮੁਕੰਮਲ ਹੋਣ ਮਗਰੋਂ ਹੀ ਲੱਗੇਗਾ।