ਬਿਨਾਂ ਪ੍ਰਵਾਨਗੀ ਫਾਰਮ ਹਾਊਸ ਉਸਾਰਨ ਵਾਲਿਆਂ 'ਤੇ ਕਾਰਵਾਈ, 4 ਏਕੜ 'ਚ ਚੱਲ ਰਿਹਾ ਨਾਜਾਇਜ਼ ਪ੍ਰੋਜੈਕਟ ਰੋਕਿਆ ਜ਼ੀਰਕਪੁਰ ਨਗਰ ਕੌਂਸਲ ਨੇ ਇਲਾਕੇ ਵਿਚ ਬਿਨਾਂ ਪ੍ਰਵਾਨਗੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਵਿਕਸਤ ਕੀਤੇ ਜਾ ਰਹੇ ਫਾਰਮ ਹਾਊਸਾਂ ਖ਼ਿਲਾਫ਼ ਇਕ ਵਾਰ ਫਿਰ ਸ਼ਿਕੰਜਾ ਕੱਸਦਿਆਂ ਮੁਹਿੰਮ ਤੇਜ਼ ਕਰ ਦਿੱਤੀ ਹੈ। ਨਗਰ ਕੌਂਸਲ ਦੀ ਬਿਲਡਿੰਗ ਸ਼ਾਖਾ ਨੇ ਭਬਾਤ-ਨਡਿਆਲੀ ਸੜਕ 'ਤੇ ਸਥਿਤ ਸ਼ੰਕਰ ਸਿਟੀ ਦੇ ਪਿਛਲੇ ਹਿੱਸੇ ਵਿਚ ਕਰੀਬ ਚਾਰ ਏਕੜ ਜ਼ਮੀਨ 'ਤੇ ਕੀਤੀ ਜਾ ਰਹੀ ਕਥਿਤ ਗ਼ੈਰ-ਕਾਨੂੰਨੀ ਡਿਵੈਲਪਮੈਂਟ ਨੂੰ ਮੌਕੇ 'ਤੇ ਪਹੁੰਚ ਕੇ ਰੁਕਵਾ ਦਿੱਤਾ। ਇਸ ਕਾਰਵਾਈ ਦੌਰਾਨ ਕੌਂਸਲ ਦੀ ਟੀਮ ਨੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਨਾਜਾਇਜ਼ ਤੌਰ 'ਤੇ ਬਣਾਇਆ ਗਿਆ ਰਸਤਾ ਪੁੱਟ ਦਿੱਤਾ ਅਤੇ ਪ੍ਰੀ-ਕਾਸਟ ਮਟੀਰੀਅਲ ਨਾਲ ਤਿਆਰ ਕੀਤੀ ਗਈ ਚਾਰਦੀਵਾਰੀ ਨੂੰ ਵੀ ਪੂਰੀ ਤਰ੍
Publish Date: Thu, 06 Aug 2026 10:59 AM (IST)
Updated Date: Thu, 06 Aug 2026 11:00 AM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਨਗਰ ਕੌਂਸਲ ਨੇ ਇਲਾਕੇ ਵਿਚ ਬਿਨਾਂ ਪ੍ਰਵਾਨਗੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਵਿਕਸਤ ਕੀਤੇ ਜਾ ਰਹੇ ਫਾਰਮ ਹਾਊਸਾਂ ਖ਼ਿਲਾਫ਼ ਇਕ ਵਾਰ ਫਿਰ ਸ਼ਿਕੰਜਾ ਕੱਸਦਿਆਂ ਮੁਹਿੰਮ ਤੇਜ਼ ਕਰ ਦਿੱਤੀ ਹੈ। ਨਗਰ ਕੌਂਸਲ ਦੀ ਬਿਲਡਿੰਗ ਸ਼ਾਖਾ ਨੇ ਭਬਾਤ-ਨਡਿਆਲੀ ਸੜਕ 'ਤੇ ਸਥਿਤ ਸ਼ੰਕਰ ਸਿਟੀ ਦੇ ਪਿਛਲੇ ਹਿੱਸੇ ਵਿਚ ਕਰੀਬ ਚਾਰ ਏਕੜ ਜ਼ਮੀਨ 'ਤੇ ਕੀਤੀ ਜਾ ਰਹੀ ਕਥਿਤ ਗ਼ੈਰ-ਕਾਨੂੰਨੀ ਡਿਵੈਲਪਮੈਂਟ ਨੂੰ ਮੌਕੇ 'ਤੇ ਪਹੁੰਚ ਕੇ ਰੁਕਵਾ ਦਿੱਤਾ। ਇਸ ਕਾਰਵਾਈ ਦੌਰਾਨ ਕੌਂਸਲ ਦੀ ਟੀਮ ਨੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਨਾਜਾਇਜ਼ ਤੌਰ 'ਤੇ ਬਣਾਇਆ ਗਿਆ ਰਸਤਾ ਪੁੱਟ ਦਿੱਤਾ ਅਤੇ ਪ੍ਰੀ-ਕਾਸਟ ਮਟੀਰੀਅਲ ਨਾਲ ਤਿਆਰ ਕੀਤੀ ਗਈ ਚਾਰਦੀਵਾਰੀ ਨੂੰ ਵੀ ਪੂਰੀ ਤਰ੍ਹਾਂ ਢਾਹ ਦਿੱਤਾ।
ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਬਿਲਡਿੰਗ ਇੰਸਪੈਕਟਰ ਅਜੇ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਭਬਾਤ-ਨਡਿਆਲੀ ਸੜਕ 'ਤੇ ਸ਼ੰਕਰ ਸਿਟੀ ਦੇ ਪਿਛਲੇ ਪਾਸੇ ਇਕ ਵਿਅਕਤੀ ਵੱਲੋਂ ਬਿਨਾਂ ਕਿਸੇ ਪ੍ਰਵਾਨਗੀ ਤੋਂ ਕਰੀਬ ਚਾਰ ਏਕੜ ਜ਼ਮੀਨ ਵਿਚ ਫਾਰਮ ਹਾਊਸਾਂ ਲਈ ਪਲਾਟਿੰਗ ਕੀਤੀ ਜਾ ਰਹੀ ਹੈ। ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਨਗਰ ਕੌਂਸਲ ਦੀ ਵਿਸ਼ੇਸ਼ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜਾਂਚ ਦੌਰਾਨ ਜ਼ਮੀਨ ਦੀ ਡਿਵੈਲਪਮੈਂਟ ਜਾਂ ਪਲਾਟ ਕੱਟਣ ਸਬੰਧੀ ਕੋਈ ਵੀ ਮੰਜ਼ੂਰੀ ਪੱਤਰ, ਸੀਐੱਲਯੂ ਜਾਂ ਹੋਰ ਲੋੜੀਂਦੇ ਸਰਕਾਰੀ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾ ਸਕੇ। ਮੌਕੇ 'ਤੇ ਅਣ ਅਧਿਕਾਰਤ ਤੌਰ 'ਤੇ ਬਣਾਏ ਗਏ ਰਸਤੇ ਨੂੰ ਪੁੱਟ ਦਿੱਤਾ ਗਿਆ ਹੈ ਅਤੇ ਬਿਨਾਂ ਮਨਜ਼ੂਰੀ ਬਣਾਈ ਗਈ ਪ੍ਰੀ-ਕਾਸਟ ਦੀ ਚਾਰਦੀਵਾਰੀ ਨੂੰ ਢਾਹ ਦਿੱਤਾ ਗਿਆ ਹੈ, ਤਾਂ ਜੋ ਇਸ ਗ਼ੈਰ-ਕਾਨੂੰਨੀ ਵਿਕਾਸ ਨੂੰ ਅੱਗੇ ਵਧਣ ਤੋਂ ਤੁਰੰਤ ਰੋਕਿਆ ਜਾ ਸਕੇ।
ਬਿਲਡਿੰਗ ਇੰਸਪੈਕਟਰ ਅਜੇ ਬਰਾੜ ਨੇ ਆਧਿਕਾਰਕ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਨਗਰ ਕੌਂਸਲ ਦੀ ਹੱਦ ਅੰਦਰ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਉਸਾਰੀ, ਬਿਨਾਂ ਪ੍ਰਵਾਨਗੀ ਕੀਤੀ ਜਾ ਰਹੀ ਕਾਲੋਨਾਈਜ਼ੇਸ਼ਨ ਜਾਂ ਅਣ ਅਧਿਕਾਰਤ ਪਲਾਟਿੰਗ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।