PTU ਨਾਲ ਸਬੰਧਤ 10,500 ਤੋਂ ਵੱਧ ਵਿਦਿਆਰਥੀਆਂ ਦਾ ਅਕਾਦਮਿਕ ਸਾਲ ਖ਼ਤਰੇ 'ਚ, ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਨਾਲ ਸਬੰਧਤ ਕਾਲਜਾਂ ਦੇ ਫੋਰਮ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਲਾਈਡ ਹੈਲਥ ਕੋਰਸਾਂ ਵਿਚ ਦਾਖ਼ਲੇ ਦੀ ਉਡੀਕ ਕਰ ਰਹੇ 10,500 ਤੋਂ ਵੱਧ ਵਿਦਿਆਰਥੀਆਂ ਦੇ ਅਕਾਦਮਿਕ ਭਵਿੱਖ ਨੂੰ ਬਚਾਉਣ ਲਈ ਤੁਰੰਤ ਨੀਤੀਗਤ ਦਖ਼ਲ ਦਿੱਤਾ ਜਾਵੇ। ਫੋਰਮ ਨੇ ਕਿਹਾ ਕਿ ਨੈਸ਼ਨਲ ਕਮਿਸ਼ਨ ਫਾਰ ਅਲਾਈਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ (ਐੱਨਸੀਏਐੱਚਪੀ) ਦੇ ਨਿਯਮ ਲਾਗੂ ਕਰਨ ਅਤੇ ਕੰਟੀਨਿਊਏਸ਼ਨ ਆਰਡਰ ਜਾਰੀ ਕਰਨ ਵਿਚ ਹੋ ਰਹੀ ਦੇਰੀ ਕਾਰਨ ਸੈਸ਼ਨ 2026-27 ਦੇ ਦਾਖ਼ਲਿਆਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਦਾ ਪੂਰਾ ਅਕਾਦਮਿਕ ਸਾਲ ਬਰਬਾ
Publish Date: Thu, 30 Jul 2026 11:44 AM (IST)
Updated Date: Thu, 30 Jul 2026 11:46 AM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਨਾਲ ਸਬੰਧਤ ਕਾਲਜਾਂ ਦੇ ਫੋਰਮ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਲਾਈਡ ਹੈਲਥ ਕੋਰਸਾਂ ਵਿਚ ਦਾਖ਼ਲੇ ਦੀ ਉਡੀਕ ਕਰ ਰਹੇ 10,500 ਤੋਂ ਵੱਧ ਵਿਦਿਆਰਥੀਆਂ ਦੇ ਅਕਾਦਮਿਕ ਭਵਿੱਖ ਨੂੰ ਬਚਾਉਣ ਲਈ ਤੁਰੰਤ ਨੀਤੀਗਤ ਦਖ਼ਲ ਦਿੱਤਾ ਜਾਵੇ। ਫੋਰਮ ਨੇ ਕਿਹਾ ਕਿ ਨੈਸ਼ਨਲ ਕਮਿਸ਼ਨ ਫਾਰ ਅਲਾਈਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ (ਐੱਨਸੀਏਐੱਚਪੀ) ਦੇ ਨਿਯਮ ਲਾਗੂ ਕਰਨ ਅਤੇ ਕੰਟੀਨਿਊਏਸ਼ਨ ਆਰਡਰ ਜਾਰੀ ਕਰਨ ਵਿਚ ਹੋ ਰਹੀ ਦੇਰੀ ਕਾਰਨ ਸੈਸ਼ਨ 2026-27 ਦੇ ਦਾਖ਼ਲਿਆਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਦਾ ਪੂਰਾ ਅਕਾਦਮਿਕ ਸਾਲ ਬਰਬਾਦ ਹੋਣ ਦਾ ਖ਼ਤਰਾ ਹੈ।
ਫੋਰਮ ਅਨੁਸਾਰ ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਐੱਨਸੀਏਐੱਚਪੀ ਦੇ ਨਿਯਮਾਂ ਅਨੁਸਾਰ ਆਪਣੇ ਅਲਾਈਡ ਹੈਲਥ ਕੋਰਸਾਂ ਨੂੰ ਅਪਣਾ ਚੁੱਕੀਆਂ ਹਨ, ਜਦਕਿ ਪੀਟੀਯੂ ਵੱਲੋਂ ਐਫ਼ੀਲੀਏਸ਼ਨ, ਅਰਜ਼ੀਆਂ ਅਤੇ ਇੰਸਪੈਕਸ਼ਨ ਸਮੇਤ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਦੇ ਬਾਵਜੂਦ ਦਾਖ਼ਲਾ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ। ਇਸ ਕਾਰਨ ਕਈ ਵਿਦਿਆਰਥੀ ਹੋਰ ਰਾਜਾਂ ਜਾਂ ਨਿੱਜੀ ਯੂਨੀਵਰਸਿਟੀਆਂ ਦਾ ਰੁਖ ਕਰਨ ਲਈ ਮਜਬੂਰ ਹੋ ਰਹੇ ਹਨ।
ਫੋਰਮ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ, ਪ੍ਰਸ਼ਾਸਕੀ ਸਕੱਤਰ ਅਤੇ ਵਿਭਾਗ ਦੇ ਡਾਇਰੈਕਟਰ ਨੂੰ ਵਿਸਥਾਰਪੂਰਵਕ ਮੰਗ ਪੱਤਰ ਸੌਂਪ ਕੇ 2026-27 ਦੇ ਅਕਾਦਮਿਕ ਸੈਸ਼ਨ ਨੂੰ ਬਚਾਉਣ ਲਈ ਤੁਰੰਤ ਮੀਟਿੰਗ ਬੁਲਾਉਣ, ਐੱਨਸੀਏਐੱਚਪੀ ਦੇ ਨਿਯਮਾਂ ਅਨੁਸਾਰ ਕੋਰਸ ਢਾਂਚਾ ਲਾਗੂ ਕਰਨ ਅਤੇ 8 ਅਪ੍ਰੈਲ 2026 ਦੀਆਂ ਹਦਾਇਤਾਂ ਮੁਤਾਬਕ ਵਿਸਥਾਰ ਲਈ ਪੋਰਟਲ ਖੋਲ੍ਹਣ ਦੀ ਮੰਗ ਕੀਤੀ ਹੈ