ਚਲਦੇ ਟਰੱਕ ਦਾ ਅਚਾਨਕ ਫਟਿਆ ਟਾਇਰ, ਵੱਡਾ ਹਾਦਸਾ ਟਲਣ ਕਾਰਨ ਹੋਇਆ ਭਾਰੀ ਜਾਨੀ ਨੁਕਸਾਨ ਤੋਂ ਬਚਾਅ
ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਪਿੰਡ ਜਵਾਹਪੁਰ ਨੇੜੇ ਸਥਿਤ ਕੇਐੱਫ਼ਸੀ ਦੇ ਸਾਹਮਣੇ ਇਕ ਦਰਦਨਾਕ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਡੇਰਾਬੱਸੀ ਤੋਂ ਲਾਲੜੂ ਵੱਲ ਜਾ ਰਹੇ ਇਕ ਟਰੱਕ ਦਾ ਅਚਾਨਕ ਟਾਇਰ ਫਟਣ ਕਾਰਨ ਵਾਹਨ ਬੇਕਾਬੂ ਹੋ ਕੇ ਸੜਕ 'ਤੇ ਹੀ ਪਲਟ ਗਿਆ। ਖ਼ੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
Publish Date: Fri, 14 Aug 2026 12:59 PM (IST)
Updated Date: Fri, 14 Aug 2026 01:00 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਪਿੰਡ ਜਵਾਹਪੁਰ ਨੇੜੇ ਸਥਿਤ ਕੇਐੱਫ਼ਸੀ ਦੇ ਸਾਹਮਣੇ ਇਕ ਦਰਦਨਾਕ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਡੇਰਾਬੱਸੀ ਤੋਂ ਲਾਲੜੂ ਵੱਲ ਜਾ ਰਹੇ ਇਕ ਟਰੱਕ ਦਾ ਅਚਾਨਕ ਟਾਇਰ ਫਟਣ ਕਾਰਨ ਵਾਹਨ ਬੇਕਾਬੂ ਹੋ ਕੇ ਸੜਕ 'ਤੇ ਹੀ ਪਲਟ ਗਿਆ। ਖ਼ੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਟਰੱਕ ਦੇ ਸੜਕ ਦੇ ਵਿਚਕਾਰ ਪਲਟਣ ਕਾਰਨ ਹਾਈਵੇ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਟ੍ਰੈਫਿਕ ਇੰਚਾਰਜ ਡੇਰਾਬੱਸੀ ਸੁਰਿੰਦਰ ਸਿੰਘ ਪੁਲਿਸ ਟੀਮ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਕ੍ਰੇਨ ਦੀ ਮਦਦ ਨਾਲ ਪਲਟੇ ਹੋਏ ਟਰੱਕ ਨੂੰ ਸੜਕ ਤੋਂ ਹਟਾ ਕੇ ਇਕ ਪਾਸੇ ਕਰਵਾਇਆ ਅਤੇ ਰੋਕੀ ਹੋਈ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਾਲੂ ਕਰਵਾਇਆ।