ਬਰਸਾਤਾਂ ਦੌਰਾਨ ਘਰ ਦੀ ਅਲਮਾਰੀ 'ਚੋਂ ਨਿਕਲਿਆ ਅਤਿ-ਜ਼ਹਿਰੀਲਾ 'ਕਾਮਨ ਕਰੈਤ' ਸੱਪ, ਵੇਖ ਪਰਿਵਾਰ ਦੇ ਉੱਡੇ ਹੋਸ਼
ਸਥਾਨਕ ਵਿਸ਼ਰਾਂਤੀ ਸਿਟੀ ਵਿਖੇ ਵੀਰਵਾਰ ਦੁਪਹਿਰ ਉਸ ਵੇਲੇ ਭਾਰੀ ਹੰਗਾਮਾ ਮਚ ਗਿਆ, ਜਦੋਂ ਇਕ ਰਿਹਾਇਸ਼ੀ ਘਰ ਦੀ ਅਲਮਾਰੀ ਵਿਚੋਂ ਅਤਿ-ਜ਼ਹਿਰੀਲਾ 'ਕਾਮਨ ਕਰੈਤ' ਸੱਪ ਨਿਕਲ ਆਇਆ। ਅਚਾਨਕ ਅੱਖਾਂ ਸਾਹਮਣੇ ਜ਼ਹਿਰੀਲੇ ਸੱਪ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਅਤੇ ਉਹ ਤੁਰੰਤ ਕਮਰੇ ਤੋਂ ਬਾਹਰ ਭੱਜੇ। ਬਾਅਦ ਵਿਚ ਗੁਆਂਢੀਆਂ ਦੀ ਮਦਦ ਨਾਲ ਸੱਪ ਫੜਨ ਵਾਲੇ ਮਾਹਰ ਨੂੰ ਬੁਲਾਇਆ ਗਿਆ, ਜਿਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਸੱਪ ਨੂੰ ਸੁਰੱਖਿਅਤ ਢੰਗ ਨਾਲ ਕਾਬੂ ਕਰ ਲਿਆ। ਸ਼ੁਕਰ ਰਿਹਾ ਕਿ ਇਸ ਖ਼ਤਰਨਾਕ ਘਟਨਾ ਵਿਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Publish Date: Sat, 25 Jul 2026 12:14 PM (IST)
Updated Date: Sat, 25 Jul 2026 12:15 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸਥਾਨਕ ਵਿਸ਼ਰਾਂਤੀ ਸਿਟੀ ਵਿਖੇ ਵੀਰਵਾਰ ਦੁਪਹਿਰ ਉਸ ਵੇਲੇ ਭਾਰੀ ਹੰਗਾਮਾ ਮਚ ਗਿਆ, ਜਦੋਂ ਇਕ ਰਿਹਾਇਸ਼ੀ ਘਰ ਦੀ ਅਲਮਾਰੀ ਵਿਚੋਂ ਅਤਿ-ਜ਼ਹਿਰੀਲਾ 'ਕਾਮਨ ਕਰੈਤ' ਸੱਪ ਨਿਕਲ ਆਇਆ। ਅਚਾਨਕ ਅੱਖਾਂ ਸਾਹਮਣੇ ਜ਼ਹਿਰੀਲੇ ਸੱਪ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਅਤੇ ਉਹ ਤੁਰੰਤ ਕਮਰੇ ਤੋਂ ਬਾਹਰ ਭੱਜੇ। ਬਾਅਦ ਵਿਚ ਗੁਆਂਢੀਆਂ ਦੀ ਮਦਦ ਨਾਲ ਸੱਪ ਫੜਨ ਵਾਲੇ ਮਾਹਰ ਨੂੰ ਬੁਲਾਇਆ ਗਿਆ, ਜਿਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਸੱਪ ਨੂੰ ਸੁਰੱਖਿਅਤ ਢੰਗ ਨਾਲ ਕਾਬੂ ਕਰ ਲਿਆ। ਸ਼ੁਕਰ ਰਿਹਾ ਕਿ ਇਸ ਖ਼ਤਰਨਾਕ ਘਟਨਾ ਵਿਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਕੁਨਾਲ ਨੇ ਦੱਸਿਆ ਕਿ ਦੁਪਹਿਰ ਵੇਲੇ ਉਹ ਆਪਣੇ ਬੈੱਡਰੂਮ ਵਿਚ ਬਣੀ ਅਲਮਾਰੀ ਵਿਚੋਂ ਕੱਪੜੇ ਕੱਢ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਕੱਪੜਿਆਂ ਦੇ ਵਿਚਕਾਰ ਕੁਝ ਹਲਚਲ ਮਹਿਸੂਸ ਹੋਈ। ਪਹਿਲਾਂ ਤਾਂ ਉਨ੍ਹਾਂ ਸਮਝਿਆ ਕਿ ਸ਼ਾਇਦ ਕੋਈ ਚੀਜ਼ ਹਿੱਲੀ ਹੈ, ਪਰ ਜਦੋਂ ਧਿਆਨ ਨਾਲ ਦੇਖਿਆ ਤਾਂ ਕੱਪੜਿਆਂ 'ਚ ਜ਼ਹਿਰੀਲਾ ਕਾਮਨ ਕਰੈਤ ਸੱਪ ਕੁੰਡਲੀ ਮਾਰ ਕੇ ਬੈਠਾ ਸੀ। ਸੱਪ ਨੂੰ ਦੇਖਦਿਆਂ ਹੀ ਪੂਰੇ ਘਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਤੁਰੰਤ ਸੱਪ ਮਾਹਰ ਨਾਲ ਸੰਪਰਕ ਕੀਤਾ ਗਿਆ, ਜਿਸ ਨੇ ਮੌਕੇ 'ਤੇ ਪਹੁੰਚ ਕੇ ਬਿਨਾਂ ਕਿਸੇ ਨੁਕਸਾਨ ਦੇ ਸੱਪ ਨੂੰ ਸੁਰੱਖਿਅਤ ਕਾਬੂ ਕਰ ਲਿਆ।