500 ਰੁਪਏ ਦੀ ਲਾਟਰੀ ਨੇ ਬਦਲੀ ਕਿਸਮਤ, ਪੰਜਾਬ ਦਾ ਕਿਸਾਨ ਬਣਿਆ ਕਰੋੜਪਤੀ; ਜਿੱਤਿਆ 12 ਕਰੋੜ ਦਾ ਇਨਾਮ 45 ਸਾਲਾ ਬਲਜਿੰਦਰ ਸਿੰਘ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਉਨ੍ਹਾਂ ਨੇ ਦੀਵਾਲੀ ਤੋਂ ਪਹਿਲਾਂ ਹੰਡੇਸਰਾ ਦੇ ਲਾਟਰੀ ਵਿਕਰੇਤਾ ਆਸ਼ੂ ਗਰਗ ਤੋਂ ਦੀਵਾਲੀ ਬੰਪਰ ਦਾ 500 ਰੁਪਏ ਦਾ ਟਿਕਟ ਖ਼ਰੀਦਿਆ ਸੀ। ਸੋਮਵਾਰ ਰਾਤ ਕਰੀਬ 11 ਵਜੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਦੇ ਟਿਕਟ 'ਤੇ 12 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।
Publish Date: Tue, 17 Nov 2026 02:47 PM (IST)
Updated Date: Tue, 17 Nov 2026 02:49 PM (IST)
ਸੰਵਾਦ ਸਹਿਯੋਗੀ, ਡੇਰਾਬਸੀ (ਮੋਹਾਲੀ)। ਦੀਵਾਲੀ ਬੰਪਰ ਲਾਟਰੀ ਨੇ ਡੇਰਾਬਸੀ ਨੇੜਲੇ ਪਿੰਡ ਹੁਮਾਯੂੰਪੁਰ ਦੇ ਸਾਧਾਰਣ ਕਿਸਾਨ ਬਲਜਿੰਦਰ ਸਿੰਘ ਦੀ ਕਿਸਮਤ ਬਦਲ ਦਿੱਤੀ। 500 ਰੁਪਏ ਦਾ ਟਿਕਟ ਖ਼ਰੀਦ ਕੇ ਉਨ੍ਹਾਂ 12 ਕਰੋੜ ਰੁਪਏ ਦਾ ਇਨਾਮ ਜਿੱਤ ਲਿਆ ਹੈ।
45 ਸਾਲਾ ਬਲਜਿੰਦਰ ਸਿੰਘ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਉਨ੍ਹਾਂ ਨੇ ਦੀਵਾਲੀ ਤੋਂ ਪਹਿਲਾਂ ਹੰਡੇਸਰਾ ਦੇ ਲਾਟਰੀ ਵਿਕਰੇਤਾ ਆਸ਼ੂ ਗਰਗ ਤੋਂ ਦੀਵਾਲੀ ਬੰਪਰ ਦਾ 500 ਰੁਪਏ ਦਾ ਟਿਕਟ ਖ਼ਰੀਦਿਆ ਸੀ। ਸੋਮਵਾਰ ਰਾਤ ਕਰੀਬ 11 ਵਜੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਦੇ ਟਿਕਟ 'ਤੇ 12 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।
ਇਹ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਦੋ ਬੱਚਿਆਂ ਦੇ ਪਿਤਾ ਬਲਜਿੰਦਰ ਸਿੰਘ ਹੁਣ ਤੱਕ ਸਾਧਾਰਣ ਜੀਵਨ ਬਤੀਤ ਕਰ ਰਹੇ ਸਨ। ਪਰਿਵਾਰ ਦੇ ਨਜ਼ਦੀਕੀ ਲੋਕਾਂ ਮੁਤਾਬਕ, ਇਨਾਮੀ ਰਾਸ਼ੀ ਦੀ ਵਰਤੋਂ ਕਿੱਥੇ ਅਤੇ ਕਿਵੇਂ ਕੀਤੀ ਜਾਵੇਗੀ, ਇਸ ਸੰਬੰਧੀ ਅਜੇ ਕੋਈ ਯੋਜਨਾ ਨਹੀਂ ਬਣਾਈ ਗਈ ਹੈ।
ਇਨਾਮ ਪ੍ਰਾਪਤ ਕਰਨ ਲਈ ਜ਼ਰੂਰੀ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਕਰਨ ਦੇ ਉਦੇਸ਼ ਨਾਲ ਬਲਜਿੰਦਰ ਸਿੰਘ ਆਪਣੇ ਸਾਥੀਆਂ ਨਾਲ ਲਾਟਰੀ ਦੇ ਦਫ਼ਤਰ ਲਈ ਰਵਾਨਾ ਹੋ ਗਏ ਹਨ। ਬਲਜਿੰਦਰ ਸਿੰਘ ਦਾ 12 ਕਰੋੜ ਰੁਪਏ ਦਾ ਬੰਪਰ ਨਿਕਲਣ ਦੀ ਖ਼ਬਰ ਹੁਮਾਯੂੰਪੁਰ ਸਮੇਤ ਆਸ-ਪਾਸ ਦੇ ਪਿੰਡਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।