- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਗਲਾਤ ਵਿਭਾਗ ਨੇ ਜੈਸਲਮੇਰ ਤੋਂ 12 ਫੁੱਟ ਲੰਬੇ ਘੜਿਆਲ ਨੂੰ ਸੁਰੱਖਿਅਤ ਬਾਹਰ ਕੱਢ ਕੇ ਇਸਨੂੰ ਸਿਹਤ ਜਾਂਚ ਲਈ ਇੱਥੋਂ ਦੇ ਛੱਤਬੀੜ ਚਿੜੀਆਘਰ ਲਿਆਂਦਾ ਗਿਆ ਹੈ, ਜਿੱਥੋਂ ਇਸਨੂੰ ਦੁਬਾਰਾ ਬਿਆਸ ਦਰਿਆ 'ਚ ਛੱਡਿਆ ਜਾਵੇਗਾ।

ਜੇ.ਐੱਸ.ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ : ਜੰਗਲਾਤ ਵਿਭਾਗ ਨੇ ਜੈਸਲਮੇਰ ਤੋਂ 12 ਫੁੱਟ ਲੰਬੇ ਘੜਿਆਲ ਨੂੰ ਸੁਰੱਖਿਅਤ ਬਾਹਰ ਕੱਢ ਕੇ ਇਸਨੂੰ ਸਿਹਤ ਜਾਂਚ ਲਈ ਇੱਥੋਂ ਦੇ ਛੱਤਬੀੜ ਚਿੜੀਆਘਰ ਲਿਆਂਦਾ ਗਿਆ ਹੈ, ਜਿੱਥੋਂ ਇਸਨੂੰ ਦੁਬਾਰਾ ਬਿਆਸ ਦਰਿਆ 'ਚ ਛੱਡਿਆ ਜਾਵੇਗਾ।
ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿਆਸ ਦਰਿਆ 'ਚ ਛੱਡੇ ਘੜਿਆਲਾਂ 'ਚੋਂ ਇਹ ਵਹਿੰਦਾ ਹੋਇਆ ਰਾਜਸਥਾਨ ਪਹੁੰਚ ਗਿਆ ਸੀ। ਮਾਰਚ ਮਹੀਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ 'ਚ ਇੰਦਰਾ ਗਾਂਧੀ ਨਹਿਰ ਅੰਦਰ ਘੜਿਆਲ ਦੇਖਿਆ ਗਿਆ ਜਿਸ ਤੋਂ ਬਾਅਦ ਦੋਵਾਂ ਸੂਬਿਆਂ ਦੇ ਅਧਿਕਾਰੀ ਹਰਕਤ 'ਚ ਆਏ। ਜੂਨ ਮਹੀਨੇ ਨਹਿਰ 'ਚ ਪਾਣੀ ਦਾ ਤੇਜ਼ ਵਹਾਅ ਜ਼ਿਆਦਾ ਹੋਣ ਕਾਰਨ ਬਚਾਅ ਕਾਰਜ ਕਈ ਵਾਰ ਮੁਲਤਵੀ ਕਰਨੇ ਪਏ।
ਆਖ਼ਰਕਾਰ ਲੰਘੇ ਦਿਨੀਂ 27 ਜੁਲਾਈ ਨੂੰ ਜੈਸਲਮੇਰ ਦੇ ਮੋਹਨਗੜ੍ਹ ਇਲਾਕੇ 'ਚ ਪਾਣੀ ਦਾ ਪੱਧਰ ਘੱਟ ਹੋਣ 'ਤੇ ਇਸ ਵੱਡੇ ਘੜਿਆਲ ਨੂੰ ਸਫਲਤਾਪੂਰਵਕ ਰੈਸਕਿਊ ਕਰ ਲਿਆ ਗਿਆ। ਪੰਜਾਬ ਜੰਗਲਾਤ ਵਿਭਾਗ ਦੇ ਯਤਨਾਂ ਸਦਕਾ ਬਿਆਸ ਦਰਿਆ 'ਚ ਪਹਿਲਾਂ ਹੀ 94 ਘੜਿਆਲਾਂ ਨੇ ਵਸੇਬਾ ਬਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰੈਸਕਿਉ ਕੀਤੇ ਇਸ ਘੜਿਆਲ ਨੂੰ ਛੱਤਬੀੜ ਚਿੜੀਆਘਰ 'ਚ ਸਿਹਤ ਜਾਂਚ ਪੂਰੀ ਹੋਣ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਨਿਯਮਾਂ ਤਹਿਤ ਬਿਆਸ ਦਰਿਆ 'ਚ ਛੱਡ ਦਿੱਤਾ ਜਾਵੇਗਾ।