- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਵੱਲੋਂ ਫ਼ਰੀਦਕੋਟ ਲੋਕ ਸਭਾ ਤੋਂ ਚੋਣ ਲੜ ਰਹੇ ਕਲਾਕਾਰ ਕਰਮਜੀਤ ਅਨਮੋਲ ਨੇ ਫਰੀਦਕੋਟ 'ਚ ਪਾਰਟੀ ਨੇਤਾਵਾਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਚੋਣ ਪ੍ਰਚਾਰ ਦਾ ਪਹਿਲਾ ਗੇੜ ਸਥਾਨਕ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਨਿੱਜੀ ਪਿੰਡ ਮਚਾਕੀ ਖੁਰਦ ਤੋਂ ਸ਼ੁਰੂ ਕੀਤਾ ਤੇ ਪਹਿਲੇ ਦਿਨ ਦੇ ਚੋਣ ਪ੍ਰਚਾਰ ਦੀ ਸਮਾਪਤੀ ਮਾਈ ਗੋਦੜੀ ਕਲੋਨੀ 'ਚ ਕੀਤੀ। ਉਹਨਾਂ ਨੇ ਕਿਹਾ ਕਿ ਧੰਨ ਧੰਨ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ 'ਤੇ ਆਉਣਾ ਮੇਰਾ ਸੁਭਾਗ ਹੈ।

ਸੁਰਜਨ ਸਿੰਘ ਬਰਾੜ, ਫ਼ਰੀਦਕੋਟ : ਆਮ ਆਦਮੀ ਪਾਰਟੀ ਵੱਲੋਂ ਫ਼ਰੀਦਕੋਟ ਲੋਕ ਸਭਾ ਤੋਂ ਚੋਣ ਲੜ ਰਹੇ ਕਲਾਕਾਰ ਕਰਮਜੀਤ ਅਨਮੋਲ ਨੇ ਫਰੀਦਕੋਟ 'ਚ ਪਾਰਟੀ ਨੇਤਾਵਾਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਚੋਣ ਪ੍ਰਚਾਰ ਦਾ ਪਹਿਲਾ ਗੇੜ ਸਥਾਨਕ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਨਿੱਜੀ ਪਿੰਡ ਮਚਾਕੀ ਖੁਰਦ ਤੋਂ ਸ਼ੁਰੂ ਕੀਤਾ ਤੇ ਪਹਿਲੇ ਦਿਨ ਦੇ ਚੋਣ ਪ੍ਰਚਾਰ ਦੀ ਸਮਾਪਤੀ ਮਾਈ ਗੋਦੜੀ ਕਲੋਨੀ 'ਚ ਕੀਤੀ। ਉਹਨਾਂ ਨੇ ਕਿਹਾ ਕਿ ਧੰਨ ਧੰਨ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ 'ਤੇ ਆਉਣਾ ਮੇਰਾ ਸੁਭਾਗ ਹੈ। ਵਿਕਾਸ ਸਾਡੀ ਪਾਰਟੀ ਤੇ ਸਰਕਾਰ ਦਾ ਮੁੱਖ ਏਜੰਡਾ ਹੈ ਅਤੇ ਸੰਸਦ ਵਿੱਚ ਭਗਵੰਤ ਸਿੰਘ ਮਾਨ ਦੀ ਘਾਟ ਰੜਕਦੀ ਹੈ ਜਿਸ ਨੂੰ ਪੂਰਾ ਕਰਨ ਲਈ ਇਸ ਵਾਰ 13 ਬੰਦੇ ਹਾਜ਼ਰ ਹੋਣੇ ਚਾਹੀਦੇ ਹਨ। ਉਹਨਾਂ ਨੇ ਭਗਵੰਤ ਸਿੰਘ ਮਾਨ ਦੇ ਛੋਟੇ ਜਿਹੇ ਸਿਆਸੀ ਜੀਵਨ ਅਤੇ ਉਹਨਾਂ ਨਾਲ ਬਚਪਨ ਦੀਆਂ ਸਾਂਝਾ ਦਾ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਸਥਾਨਕ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਅਸੀਂ ਵਾਅਦਾ ਲੈ ਕੇ ਸਹਿਯੋਗ ਮੰਗਣ ਆਏ ਸੀ ਪਰ ਹੁਣ ਕੰਮ ਦੇ ਆਧਾਰ ਤੇ ਮੰਗ ਰਹੇ ਹਾਂ। ਓਹਨਾਂ ਨੇ ਵੱਖ ਵੱਖ ਥਾਵਾਂ ਜਿਵੇਂ ਮੈਡੀਕਲ ਕਾਲਜ, ਆਈ.ਟੀ.ਆਈ, ਬੀ.ਐੱਡ ਕਾਲਜ, ਖੇਤੀਬਾੜੀ ਕਲਾਸਾਂ, ਪੁਲਾਂ ਦਾ ਨਵ ਨਿਰਮਾਣ, ਨਹਿਰੀ ਪਾਣੀ ਅਤੇ ਹੋਰ ਕੰਮਾਂ ਤੇ ਹੁਣ ਤੱਕ ਲੱਗੇ 326 ਰੁਪਏ ਦੀ ਤਫ਼ਸੀਲ ਦਿੰਦਿਆਂ ਕਰਮਜੀਤ ਅਨਮੋਲ ਨੂੰ ਜਹਾਜ ਗਰਾਊਂਡ ਦੀ ਮੌਜੂਦਾ ਸਥਿਤੀ ਵਿਖਾਕੇ ਫਰੀਦਕੋਟ 'ਚ ਜਹਾਜ ਉਡਾਉਣਾ ਸਿਖਾਉਣ ਦੀ ਸਿਖਲਾਈ ਚਾਲੂ ਕਰਵਾਉਣ ਦੀ ਗੱਲ ਕਹੀ। ਇਸ ਸਮੇਂ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਕੰਵਲਜੀਤ ਸਿੰਘ ਢੀਂਡਸਾ ਪੀ.ਏ ਕਰਮਜੀਤ ਅਨਮੋਲ, ਹਰਵਿੰਦਰ ਸਿੰਘ ਸਾਈਂ, ਬਲਵੰਤ ਸਿੰਘ ਭਾਣਾ, ਲਛਮਣ ਭਾਣਾ, ਅਮਰਜੀਤ ਸੇਖੋਂ, ਗੁਰਜੰਟ ਸਿੰਘ ਬਾਦਲ, ਕੁਲਵੰਤ ਸਿੰਘ ਖਾਰਾ, ਨਿਰਮਲ ਸਿੰਘ ਚਹਿਲ, ਦਿਲਬਾਗ ਸਿੰਘ ਸੰਧੂ, ਕੁਲਜਿੰਦਰ ਸਿੰਘ ਡੋਡ, ਅਮੋੜਾ ਸਿੰਘ, ਹਰਦੇਵ ਸਿੰਘ ਪੰਚ ਆਦਿ ਇਲਾਕਾ ਨਿਵਾਸੀ ਹਾਜ਼ਰ ਸਨ।