- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨਾਈਟਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ

ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ : ਯੂਨਾਈਟਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਹ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਪਿਛਲੇ ਦਿਨੀਂ ਚਾਰ ਪੰਥਕ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਚੱਲਣ ਦਾ ਫੈਸਲਾ ਕੀਤਾ ਗਿਆ ਕਿ ਪੰਜਾਬ ਅੰਦਰ ਹੋਰ ਪੰਥਕ ਜਥੇਬੰਦੀਆਂ ਕਿਸਾਨ ਯੂਨੀਅਨ ਅਤੇ ਦਲਿਤ ਵੀਰਾਂ ਦੀਆਂ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਪੰਥਕ ਫਰੰਟ ਪੰਜਾਬ ਪੱਖੀ ਬਣਾ ਕੇ 2027 ’ਚ ਚੰਗੀ ਸਰਕਾਰ ਬਣਾਈ ਜਾਵੇਗੀ ਅਤੇ ਪੰਜਾਬ ਸੂਬੇ ਦੀਆਂ ਬੁਨਿਆਦੀ ਮੰਗਾਂ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਡੈਮ ਪੰਜਾਬੀ ਬੋਲਦੇ ਇਲਾਕੇ ਪੰਜਾਬ ਦਾ ਪਾਣੀ ਬੰਦੀ ਸਿੰਘ ਰਿਹਾ ਕਰਵਾਉਣੇ ਪੰਜਾਬ ਦਾ ਕਰਜ਼ਾ ਮਾਫ਼ ਕਰਵਾਉਣਾ, ਕੇਂਦਰ ਵਿਚ ਸਰਕਾਰ ਕਾਂਗਰਸ ਦੀ ਹੋਵੇ ਜਾਂ ਭਾਜਪਾ ਦੀ ਹੋਵੇ ਪੰਜਾਬ ਪ੍ਰਤੀ ਕੇਂਦਰ ਦੀ ਨੀਤੀ ਮਾੜੀ ਰਹੀ ਹੈ। ਪੰਜਾਬ ਨੂੰ 1947 ਤੋਂ ਬਾਅਦ ਹਰ ਸਮੇਂ ਕੇਂਦਰ ਪੰਜਾਬ ਵਿਰੋਧੀ ਰਿਹਾ ਹੈ। ਅੱਜ ਪੰਜਾਬ ਦੇ ਲੋਕਾਂ ਸਿਰ ਲਗਭਗ 4 ਲੱਖ ਹਜ਼ਾਰ ਕਰੋੜ ਕਰਜ਼ਾ ਹੈ। ਸਾਰੇ ਦੇਸ਼ ਅੰਦਰ ਮਹਿੰਗਾਈ ਸਿਖਰ ’ਤੇ ਹੈ, ਵਪਾਰੀ ਕਿਸਾਨ ਛੋਟੇ ਟਰਾਂਸਪੋਰਟ ਸਭ ਦੁਖੀ ਹਨ।
ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਨੂੰ ਝੋਨੇ ਦੇ ਚੱਕਰ ’ਚੋਂ ਕੱਢ ਕੇ ਪੰਜਾਬ ਦਾ ਪਾਣੀ ਬਚਾਉਣਾ ਚਾਹੀਦਾ ਹੈ ਅਤੇ ਪੰਜਾਬ ਅੰਦਰ ਬੱਚਿਆਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਲੇਬਰ ਨਾ ਕਰਨ, ਪੰਜਾਬ ਅੰਦਰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਤ ਕੀਤਾ ਜਾਵੇ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਰੋੜ ਸਿੰਘ ਤਲਵੰਡੀ ਭੰਗੇਰੀਆਂ, ਜਥੇਦਾਰ ਮੋਹਨ ਸਿੰਘ ਕਪੂਰੇ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਸਤਵੰਤ ਸਿੰਘ ਮੋਗਾ, ਭਾਈ ਗੁਰਪ੍ਰੀਤ ਸਿੰਘ ਜੋਹਲ ਧੱਲੇਕੇ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਭਾਈ ਬੇਅੰਤ ਸਿੰਘ ਸੇਖਾ ਕਲਾਂ, ਭਾਈ ਦਲੀਪ ਸਿੰਘ ਬਧਨੀ, ਭਾਈ ਜਗਸੀਰ ਸਿੰਘ ਡਾਲਾ, ਭਾਈ ਹਰਜਿੰਦਰ ਸਿੰਘ ਡਾਲਾ, ਗੁਰਮੇਲ ਸਿੰਘ ਕੁਕਰੀ ਹੇਰਾ, ਪ੍ਰਿਤਪਾਲ ਸਿੰਘ ਗਲੋਟੀ, ਸਤਨਾਮ ਸਿੰਘ ਸ਼ਾਦੀ ਵਾਲਾ, ਬਲਦੇਵ ਸਿੰਘ ਲੰਢੇ, ਜਥੇਦਾਰ ਗੁਰਮੇਲ ਸਿੰਘ ਕਪੂਰੇ ਨੰਬਰਦਾਰ, ਗੁਰਮੇਲ ਸਿੰਘ ਨਾਥੇਵਾਲਾ, ਹਰਬੰਸ ਸਿੰਘ ਕੋਕਰੀ ਕਲਾਂ, ਸੁਰਜੀਤ ਸਿੰਘ ਪ੍ਰਧਾਨ ਡੇਮਰੂ ਖੁਰਦ, ਕੁਲਵੰਤ ਸਿੰਘ ਡੇਮਰੂ, ਦਰਸ਼ਨ ਸਿੰਘ ਦਉਦਰ, ਮੰਗਤ ਸਿੰਘ ਮੋਗਾ, ਗਿਆਨੀ ਭੁਪਿੰਦਰ ਸਿੰਘ ਮੋਗਾ, ਸਤਵੰਤ ਸਿੰਘ ਘਲ ਕਲਾਂ, ਬਲਵਿੰਦਰ ਸਿੰਘ ਡਰੋਲੀ ਭਾਈ ਕੁਲਵੰਤ ਸਿੰਘ ਡਰੋਲੀ ਭਾਈ, ਮਨਦੀਪ ਸਿੰਘ ਕਾਲੀਏਵਾਲਾ, ਗੁਰਚਰਨ ਸਿੰਘ ਕਾਲੀਏਵਾਲਾ, ਗੁਰਜੀਤ ਸਿੰਘ ਨਾਥੇਵਾਲਾ, ਸਾਧੂ ਸਿੰਘ ਕੋਰੇਵਾਲਾ, ਕੁਲਵੰਤ ਸਿੰਘ ਕੋਰੇਵਾਲਾ, ਸ਼ਿੰਦਰਪਾਲ ਸਿੰਘ ਕੰਡਿਆਲ, ਪਰਮਜੀਤ ਸਿੰਘ ਧੱਲੇਕੇ, ਲਖਬੀਰ ਸਿੰਘ ਧੱਲੇਕੇ, ਰਜਿੰਦਰ ਸਿੰਘ ਧਲੇਕੇ, ਭਜਨ ਸਿੰਘ ਧੱਲੇਕੇ, ਅਰਸ਼ਦੀਪ ਸਿੰਘ ਬੋਡੇ, ਲਖਬੀਰ ਸਿੰਘ ਰੋਡੇ, ਜਥੇਦਾਰ ਮੰਗਲ ਸਿੰਘ ਵੱਡਾ ਘਰ, ਹਰਬੰਸ ਸਿੰਘ ਵੱਡਾ ਘਰ, ਜਗਜੀਤ ਸਿੰਘ ਡਾਲਾ ਤੇ ਗੁਰਮੇਲ ਸਿੰਘ ਕਪੂਰੇ ਆਦਿ ਹਾਜ਼ਰ ਸਨ।