- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਚੇਤਨ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਨੇ ਵੀਰਵਾਰ ਨੂੰ ਜ਼ਿਲ੍ਹਾ ਮੋਗਾ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੇ ਆਰੰਭ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਘੱਲ ਕਲਾਂ ਕੰਨਿਆ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਘੱਲ ਕਲਾਂ ਅਤੇ ਆਂਗਣਵਾੜੀ ਸੈਂਟਰ ਦਾ ਨਿਰੀਖਣ ਕੀਤਾ ਗਿਆ। ਉਕਤ ਸਕੂਲਾਂ ਵਿਚ ਮਿਡ ਡੇ ਮੀਲ ਸਕੀਮ ਅਤੇ ਅਨਾਜ ਭੰਡਾਰ ਘਰ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਕੂਲਾਂ ਵਿਖੇ ਮਿਡ ਡੇ ਮੀਲ ਦਾ ਪ੍ਰਬੰਧ ਠੀਕ ਪਾਇਆ ਗਿਆ। ਇਸ ਮੌਕੇ ਮੈਂਬਰ ਚੇਤਨ ਪ੍ਰਕਾਸ਼ ਵੱਲੋਂ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਮਿਡ ਡੇ ਮੀਲ ਬਣਾਉਣ ਸਮੇਂ ਸਫਾਈ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਅਤੇ ਕੁੱਕ-ਕਮ-ਹੈਲਪਰਾਂ ਦੇ ਨਹੁੰ ਕੱਟੇ ਹੋਏ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਨਿਰਦੇਸ਼ ਦਿੱਤੇ ਕਿ ਕੁੱਕ-ਕਮ-ਹੈਲਪਰਾਂ ਦਾ ਮੈਡੀਕਲ ਸਮੇਂ ਸਮੇਂ ਤੇ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਚੈਕਿੰਗ ਉਪਰੰਤ ਉਪਰੋਕਤ ਲਿਖੇ ਗਏ ਆਂਗਣਵਾੜੀ ਸੈਟਰਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਸੈਟਰਾਂ ਦਾ ਰਿਕਾਰਡ ਚੈਕ ਕੀਤਾ ਗਿਆ। ਲਾਭਪਾਤਰੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਨਿਰੀਖਣ ਦੌਰਾਨ ਸੈਂਟਰਾ ਦਾ ਪ੍ਰਬੰਧ ਠੀਕ ਪਾਇਆ ਗਿਆ। ਪ੍ਰੰਤੂ ਦੋ ਸੈਂਟਰ ਕੋਡ ਨੰ. 1919 ਅਤੇ 1920 ਦੇ ਵਰਕਰ ਸੈਂਟਰ ਤੇ ਮੌਜੂਦ ਨਹੀ ਸਨ। ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਗਈ ਕੀ ਚੈਕ ਕੀਤਾ ਜਾਵੇ ਕਿ ਕੀ ਵਰਕਰ ਛੁੱਟੀ ਦੇ ਕੇ ਗਏ ਹਨ ਜਾਂ ਨਹੀ ਅਤੇ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ। ਇਸ ਤੋਂ ਉਪਰੰਤ ਰਾਸ਼ਨ ਡਿਪੂਆਂ ਵਿਖੇ ਚੱਲ ਰਹੀ ਕਣਕ ਦੀ ਵੰਡ ਦਾ ਨਿਰੀਖਣ ਕੀਤਾ ਗਿਆ। ਰਾਸ਼ਨ ਡਿਪੂ ਕੱਚਾ ਦੁਸਾਂਝ ਰੋਡ, ਸ਼ਹੀਦ ਭਗਤ ਸਿੰਘ ਨਗਰ ਪੀਡੀਐੱਸ ਨੰ.48 ਅਤੇ ਪੀਡੀਐੱਸ ਨੰ.119, ਨਾਨਕ ਨਗਰ ਮੋਗਾ ਵਿਖੇ ਕਣਕ ਦੀ ਵੰਡ ਚੱਲ ਰਹੀ ਸੀ। ਮੈਂਬਰ ਵੱਲੋਂ ਡਿਪੂਆ ਦਾ ਰਿਕਾਰਡ ਚੈਕ ਕੀਤਾ ਗਿਆ ਅਤੇ ਲਾਭਪਾਤਰੀਆ ਸਬੰਧੀ ਜਾਣਕਾਰੀ ਹਾਸਿਲ ਕੀਤੀ ਗਈ। ਇਨ੍ਹਾਂ ਡਿਪੂਆ ਤੇ ਸਰਕਾਰ ਵਲੋਂ ਚਲਾਈ ਜਾ ਰਹੀ ਮੇਰੀ ਰਸੋਈ ਸਕੀਮ ਤਹਿਤ ਫੂਡ ਕਿੱਟਾਂ ਦੀ ਵੰਡ ਵੀ ਕੀਤੀ ਜਾ ਰਹੀ ਸੀ। ਇਸ ਤੋਂ ਉਪਰੰਤ ਪੀਡੀਐੱਸ ਨੰ. 56 ਢੋਲੇਵਾਲ ਰੋਡ ਧਰਮਕੋਟ ਦੀ ਨਿਰੀਖਣ ਕੀਤਾ ਗਿਆ। ਡਿਪੂ ਤੇ ਕਣਕ ਦੀ ਵੰਡ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਕੀਤੀ ਜਾ ਰਹੀ ਸੀ। ਇਸ ਮੌਕੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਲਾਭਪਾਤਰੀਆ ਵੱਲੋਂ ਵੰਡ ਸਬੰਧੀ ਸੁਤੰਸ਼ਟੀ ਪ੍ਰਗਟ ਕੀਤੀ ਗਈ। ਫੂਡ ਕਮਿਸ਼ਨ ਦੇ ਮੈਂਬਰ ਨੇ ਲਾਭਪਾਤਰੀਆ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ ਦੀ ਜਾਣਕਾਰੀ ਵੀ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਏਡੀਸੀ ਕੋਲ ਦਰਜ ਵੀ ਕਰਵਾ ਸਕਦੇ ਹਨ।