- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਮੋਗਾ ਨਾਲ ਸੰਬੰਧਤ ਸਹਾਇਕ ਥਾਣੇਦਾਰ ਸੁਖਰਾਜ ਸਿੰਘ ਨੂੰ ਅਪਰ ਸਕੂਲ ਕੋਰਸ ਦੌਰਾਨ ਵਧੀਆ ਟਰੇਨਿੰਗ ਕਰਨ ਲਈ ਵਿਸ਼ੇਸ਼ ਸਨਮਾਨ ਮਿਲਿਆ ਹੈ। ਅਪਰ ਸਕੂਲ ਕੋਰਸ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਲਈ ਟਰੇਨਿੰਗ ਕੋਰਸ ਹੁੰਦਾ ਹੈ ।

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਮੋਗਾ ਨਾਲ ਸੰਬੰਧਤ ਸਹਾਇਕ ਥਾਣੇਦਾਰ ਸੁਖਰਾਜ ਸਿੰਘ ਨੂੰ ਅਪਰ ਸਕੂਲ ਕੋਰਸ ਦੌਰਾਨ ਵਧੀਆ ਟਰੇਨਿੰਗ ਕਰਨ ਲਈ ਵਿਸ਼ੇਸ਼ ਸਨਮਾਨ ਮਿਲਿਆ ਹੈ। ਅਪਰ ਸਕੂਲ ਕੋਰਸ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਲਈ ਟਰੇਨਿੰਗ ਕੋਰਸ ਹੁੰਦਾ ਹੈ । ਸੁਖਰਾਜ ਸਿੰਘ ਗਿੱਲ ਨੇ ਇਹ ਕੋਰਸ ਕੀਤਾ ਹੈ। ਜਿਸ ਵਿਚ ਉਹਦੀ ਲਗਨ ਗੁਣਾਂ ਚੰਗੇ ਕਾਰ ਵਿਹਾਰ ਅਤੇ ਵਧੀਆ ਪੜ੍ਹਾਈ ਕਰਕੇ ਦਿੱਤਾ ਗਿਆ। ਬੈਸਟ ਟ੍ਰੇਨਿੰਗ ਐਵਾਰਡ ਦਿੱਤਾ ਗਿਆ। ਇਹ ਸਨਮਾਨ ਪਰਮਜੀਤ ਸਿੰਘ ਪੰਨੂ ਡਿਪਟੀ ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ ਫਿਲੌਰ ਨੇ ਦਿੱਤਾ। ਉਨ੍ਹਾਂ ਸੁਖਰਾਜ ਸਿੰਘ ਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਹਾਡੇ ਜਿਹੇ ਕਾਬਲ ਨੌਜਵਾਨਾਂ ’ਤੇ ਪੁਲਿਸ ਨੂੰ ਮਾਣ ਹੈ।ਜ਼ਿਕਰਯੋਗ ਹੈ ਕਿ ਸੁਖਰਾਜ ਸਿੰਘ ਗਿੱਲ ਪਿਛਲੇ ਸਮੇਂ ਤੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੋਰ ਵਿਖੇ ਕੋਰਸ ਟ੍ਰੇਨਰ ਦੀਆਂ ਸੇਵਾਵਾਂ ਨਿਭਾ ਰਹੇ ਹਨ। ਸਹਾਇਕ ਥਾਣੇਦਾਰ ਸੁਖਰਾਜ ਸਿੰਘ ਗਿੱਲ ਨੂੰ ਬੈਸਟ ਟ੍ਰੇਨਿੰਗ ਦਾ ਐਵਾਰਡ ਮਿਲਣ ’ਤੇ ਉਸ ਦੇ ਪੁਲੀਸ ਅਤੇ ਪਬਲਿਕ ਦੇ ਦੋਸਤਾਂ ਮਿੱਤਰਾਂ ਨੇ ਮੁਬਾਰਕਬਾਦ ਦਿੱਤੀ ਹੈ, ਸਹਾਇਕ ਥਾਣੇਦਾਰ ਸੁਖਰਾਜ ਸਿੰਘ ਗਿੱਲ ਨੇ ਕਿਹਾ ਕਿ ਇਹ ਸਨਮਾਨ ਮੇਰੇ ਪਿਤਾ ਸਵਰਗਵਾਸੀ ਮੇਜਰ ਸਿੰਘ ਗਿੱਲ ਤੇ ਮਾਤਾ ਹਰਭਜਨ ਕੌਰ ਅਤੇ ਆਪਣੇ ਉਸਤਾਦ ਗੁਰਮੀਤ ਸਿੰਘ ਦੀਆ ਅਸੀਸਾਂ ਅਤੇ ਮਿਹਨਤ ਸਦਕਾ ਇਹ ਬਖ਼ਸ਼ਿਸ਼ ਪ੍ਰਾਪਤ ਹੋਈ ਹੈ। ਉਨ੍ਹਾਂ ਸਮੂਹ ਦੋਸਤਾਂ ਮਿੱਤਰਾਂ ਸ਼ੁਭਚਿੰਤਕਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਉਹ ਇਸ ਸਨਮਾਨ ਨੂੰ ਪ੍ਰਾਪਤ ਕਰਕੇ ਹੋਰ ਵੀ ਮਿਹਨਤ ਨਾਲ ਸਮਰਪਿਤ ਹੋਕੇ ਸੇਵਾਵਾਂ ਨਿਭਾਵੇਗਾ।