
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਵੇਰੇ 10 ਵਜੇ ਤੋਂ ਦਫ਼ਤਰਾਂ ਵਿਚ ਸੰਨਾਟਾ ਪਸਰਿਆ ਰਿਹਾ। ਮਨਿਸਟੀਰੀਅਲ ਕਾਮਿਆਂ ਵੱਲੋਂ ਹੜਤਾਲ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੋਗਾ ਡੀਸੀ ਦਫ਼ਤਰ ਅੱਗੇ ਮਨਿਸਟੀਰੀਅਲ ਕਾਮਿਆਂ ਦੀ ਹਮਾਇਤ 'ਤੇ ਉਤਰੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨੇ ਦੀ ਅਗਵਾਈ ਕੀਤੀ ਗਈ।

ਮਨਪ੍ਰੀਤ ਸਿੰਘ ਮੱਲੇਆਣਾ , ਪੰਜਾਬੀ ਜਾਗਰਣ, ਮੋਗਾ: ਅੱਜ ਸਰਕਾਰੀ ਬਾਬੂਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਕੀਤੀ ਹੜਤਾਲ ਦੌਰਾਨ ਜ਼ਿਲ੍ਹਾ ਕੰਪਲੈਕਸ ਮੋਗਾ ਦੇ ਦਫ਼ਤਰ ਸੁੰਨਸਾਨ ਨਜ਼ਰ ਆਏ। ਸਵੇਰੇ 10 ਵਜੇ ਤੋਂ ਦਫ਼ਤਰਾਂ ਵਿਚ ਸੰਨਾਟਾ ਪਸਰਿਆ ਰਿਹਾ। ਮਨਿਸਟੀਰੀਅਲ ਕਾਮਿਆਂ ਵੱਲੋਂ ਹੜਤਾਲ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੋਗਾ ਡੀਸੀ ਦਫ਼ਤਰ ਅੱਗੇ ਮਨਿਸਟੀਰੀਅਲ ਕਾਮਿਆਂ ਦੀ ਹਮਾਇਤ 'ਤੇ ਉਤਰੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨੇ ਦੀ ਅਗਵਾਈ ਕੀਤੀ ਗਈ।