- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ’ਤੇ ਟੀਮ ਮੈਂਬਰਾਂ ਨੇ ਬਾਬਾ ਜੀ ਤੋਂ ਸਹਿਯੋਗ ਵਾਸਤੇ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਕਿਹਾ ਕਿ ਪੰਜਾਬ, ਪੰਜਾਬੀਅਤ ਦੀ ਸੇਵਾ ਵਾਸਤੇ ਉਹ ਹਮੇਸ਼ਾ ਤਿਆਰ ਹਨ ਅਤੇ ਆਪਣੇ ਵੱਲੋਂ ਪੂਰਾ ਸਹਿਯੋਗ ਦੇਣਗੇ।

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਬਾਘਾਪੁਰਾਣਾ : ਵਿਸ਼ਵ ਪੰਜਾਬੀ ਸਭਾ ਕੈਨੇਡਾ ਮਾਲਵਾ ਜ਼ੋਨ ਪੰਜਾਬ ਦੀ ਟੀਮ ਵੱਲੋਂ ਸੰਸਾਰ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਮੈਂਬਰ ਰਾਜ ਸਭਾ ਨਾਲ ਉਨ੍ਹਾਂ ਦੀ ਸੀਚੇਵਾਲ ਵਾਲੀ ਕੁਟੀਆ ਵਿਚ ਮੁਲਾਕਾਤ ਕੀਤੀ ਗਈ। ਇਸ ਮੌਕੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਬਾਬਾ ਜੀ ਨਾਲ ਬਹੁਤ ਹੀ ਖੁੱਲ੍ਹ ਕੇ ਵਿਚਾਰਾਂ ਹੋਈਆਂ। ਬਾਬਾ ਜੀ ਨੂੰ ਦੱਸਿਆ ਗਿਆ ਕਿ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਦੁਨੀਆ ਭਰ ਵਿਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਦੀ ਭਾਰਤ/ਪੰਜਾਬ ਵਿਚ ਕੰੰਮ ਕਰਦੀ ਟੀਮ ਭਾਰਤ ਦੇ ਪ੍ਰਧਾਨ ਉੱਘੇ ਸਮਾਜ ਸੇਵੀ ਅਤੇ ਨਾਮੀ ਕਾਰੋਬਾਰੀ ਸਤਬੀਰ ਸਿੰਘ ਸਿਫਰ, ਦਲਜੀਤ ਸਿੰਘ ਗੈਂਦੂ ਮੀਤ ਪ੍ਰਧਾਨ ਭਾਰਤ, ਪੰਜਾਬ ਪ੍ਰਧਾਨ ਦਲਬੀਰ ਸਿੰਘ ਰਿਆੜ ਅਤੇ ਮਾਲਵਾ ਜੋਨ ਪੰਜਾਬ ਦੇ ਪ੍ਰਧਾਨ ਰਾਜਵੀਰ ਸਿੰਘ ਭਲੂਰੀਆ ਦੀ ਅਗਵਾਈ ਵਿਚ ਪੂਰੀ ਸ਼ਿੱਦਤ ਨਾਲ ਮਿਹਨਤ ਕੀਤੀ ਜਾ ਰਹੀ ਹੈ।
ਇਸ ਮੌਕੇ ’ਤੇ ਟੀਮ ਮੈਂਬਰਾਂ ਨੇ ਬਾਬਾ ਜੀ ਤੋਂ ਸਹਿਯੋਗ ਵਾਸਤੇ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਕਿਹਾ ਕਿ ਪੰਜਾਬ, ਪੰਜਾਬੀਅਤ ਦੀ ਸੇਵਾ ਵਾਸਤੇ ਉਹ ਹਮੇਸ਼ਾ ਤਿਆਰ ਹਨ ਅਤੇ ਆਪਣੇ ਵੱਲੋਂ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ’ਤੇ ਉੱਘੇੇ ਲੇਖਕ ਡਾ. ਸਾਧੂ ਰਾਮ ਲੰਗੇਆਣਾ ਦੀ ਦਸਵੀਂ ਪੁਸਤਕ ਚਿੜੀਆਂ ਬੋਲ ਪਈਆਂ ਬਾਬਾ ਜੀ ਨੂੰ ਭੇਂਟ ਕੀਤੀ ਗਈ। ਇਸ ਮੌਕੇ ’ਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਇਕਾਈ ਭਾਰਤ ਦੇ ਅਹੁਦੇਦਾਰ ਸੋਹਣ ਸਿੰਘ ਗੈਂਦੂ, ਦਰਸ਼ਨ ਸਿੰਘ ਦੁਸਾਂਝ, ਸਾਧੂ ਰਾਮ ਲੰਗੇਆਣਾ, ਰਾਜਵੀਰ ਸੰਧੂ ਅਤੇ ਗੁਰਜੰਟ ਕਲਸੀ ਲੰਡੇ ਆਦਿ ਹਾਜ਼ਰ ਸਨ।