ਸੰਤ ਜਗਜੀਤ ਸਿੰਘ ਜੀ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ ਬੱਧਨੀ ਕਲਾਂ : ਦਰਬਾਰ ਸੰਪਰਦਾਇ ਲੋਪੋਂ ਦੇ ਬਾਨੀ ਸੁਆਮੀ ਸੰਤ ਦਰਬਾਰਾ ਸਿੰਘ ਦੀ ਚਲਾਈ ਗਈ ਮਰਿਯਾਦਾ ਅਨੁਸਾਰ ਅਤੇ ਸੁਆਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਵੱਲੋਂ ਸੰਗਰਾਂਦ ਤੇ ਸੋਮਾਵਤੀ ਮੱਸਿਆ ਦਾ ਦਿਹਾੜਾ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਦਰਬਾਰ ਸੰਪਰਦਾਇ ਦੇ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਮਹਾਰਾਜ ਲੋਪੋਂ ਵਾਲਿਆਂ ਵਲੋਂ ਰਚਿਤ ਕਾਵਿ-ਸੰਗ੍ਰਹਿ ’ਚੋਂ ਇਤਿਹਾਸਕ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਨੇ ਅਮਰ ਕਥਾ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੇ ਨਾਮ ਸਿਮਰਨ ਵਿਚ ਸੁੱਖ ਹੀ ਸੁੱਖ ਹਨ ਅਤੇ ਉਸ ਦਾ ਨਾਮ ਭੁੱਲਣ ਵਿਚ ਦੁੱਖ ਹੀ ਦੁੱਖ, ਇਸ ਲਈ ਪ੍ਰਾਣੀ ਨੂੰ ਆਪਣਾ ਮਨੁੱਖਾ ਜਨਮ ਸਫ਼ਲ ਕਰਨ ਲਈ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ। ਇਸ ਮੌਕੇ ਭਗੀਰਥ ਸਿੰਘ ਲੋਪੋਂ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਗਿਆਨੀ ਰਜਿੰਦਰ ਸਿੰਘ ਛੱਜਾਂਵਾਲ, ਡਾ. ਨਿਰਮਲ ਸਿੰਘ ਜੌੜਾ, ਮਿਸਤਰੀ ਬਸੰਤ ਸਿੰਘ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਕਰਨੀ ਇੰਗਲੈਂਡ, ਬਲਵੀਰ ਸਿੰਘ ਦੂਲੋਂ, ਭੋਲਾ ਸਿੰਘ ਸਾਹਨੇਵਾਲ, ਹੀਰਾ ਸਿੰਘ ਪੰਜਗਰਾਈਂ, ਭਗਵਾਨ ਸਿੰਘ ਮੋਮਨਾਬਾਦ, ਜੋਗਿੰਦਰ ਸਿੰਘ ਫਗਵਾੜਾ, ਬਲਬੀਰ ਸਿੰਘ ਖਾਨਪੁਰ, ਭਾਊ ਗੁਰਮੇਲ ਸਿੰਘ ਵਲਟੋਹਾ, ਸਵਰਨ ਸਿੰਘ ਮਾਨੋਚਾਹਲ, ਸਾਹਿਬ ਸਿੰਘ ਦੂਲੇਵਾਲ, ਬਲਦੇਵ ਸਿੰਘ ਧਰਮਕੋਟ, ਸੁਰਜੀਤ ਸਿੰਘ ਬੁੱਟਰ, ਆਤਮਾ ਸਿੰਘ ਜੌਹਲ, ਗੁਰਲਾਲ ਸਿੰਘ, ਹਰਦੀਪ ਸਿੰਘ ਬੁੱਟਰ, ਬਲਦੇਵ ਸਿੰਘ ਸੁਧਾਰ, ਸਰਬਜੀਤ ਸਿੰਘ ਇੰਗਲੈਂਡ. ਰਾਮ ਅਧਾਰ ਸਿੰਘ, ਸਰਗੁਣ ਸਿੰਘ ਰਸੂਲਪੁਰ, ਜੋਰਾ ਸਿੰਘ ਕਾਲੇਕੇ, ਕੇਵਲ ਸਿੰਘ ਮਹਿਲ, ਠੇਕੇਦਾਰ ਹਰਭਜਨ ਸਿੰਘ, ਠੇਕੇਦਾਰ ਅਜੀਤ ਸਿੰਘ, ਗੁਰਚਰਨ ਸਿੰਘ ਲੋਪੋ, ਕਰਤਾਰ ਸਿੰਘ ਲੋਪੋ, ਹਾਕਮ ਸਿੰਘ ਗਾਜੀ ਬੀੜ ਰਾਊਕੇ, ਬੂਟਾ ਸਿੰਘ ਹਠੂਰ, ਬੇਅੰਤ ਸਿੰਘ ਦੇਹੜਕੇ, ਪ੍ਰੀਤਮ ਸਿੰਘ ਭੱਟੀ, ਜੰਗ ਸਿੰਘ ਰਛੀਨ, ਪਿ੍ਰਤਾ ਚੂਹੜਚੱਕੀਆ, ਜਸਪਾਲ ਸਿੰਘ ਰਾਏਕੋਟ, ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ, ਠੇਕੇਦਾਰ ਗਜਰਾਜ ਸਿੰਘ ਮੀਨੀਆਂ, ਸੇਵਕ ਸਿੰਘ ਘੋਲੀਆ, ਅਮਰ ਸਿੰਘ ਨੰਗਲ, ਮਲਕੀਤ ਸਿੰਘ ਡੋਡ, ਜੋਰਾ ਸਿੰਘ ਘੋਲੀਆ, ਧਰਮ ਸਿੰਘ ਲੁਧਿਆਣਾ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ, ਹਰਵਿੰਦਰ ਸਿੰਘ, ਗੁਰਨਾਮ ਸਿੰਘ ਦੇਹੜਕੇ, ਜਿੰਦਰ ਸਿੰਘ ਖਾਨਪੁਰ, ਮੈਂਬਰ ਬਲੌਰ ਸਿੰਘ, ਸੁਦਾਗਰ ਸਿੰਘ ਰਸੂਲਪੁਰ, ਕੁਲਵੰਤ ਸਿੰਘ ਤਤਲਾ, ਮਨੀ ਕੋਰੇਵਾਲਾ, ਮਾਸਟਰ ਮਹਿੰਦਰ ਸਿੰਘ, ਬੱਬੂ ਢਿੱਲੋਂ, ਕੁਲਦੀਪ ਸਿੰਘ ਸੋਨੂੰ, ਹਾਕਮ ਸਿੰਘ ਲੋਪੋ, ਤਰਸੇਮ ਸਿੰਘ ਸੇਮਾ, ਜਗਰਾਜ ਸਿੰਘ ਰਸੂਲਪੁਰ, ਜਗਪਾਲ ਸਿੰਘ ਸੁਧਾਰ, ਜਗਜੀਤ ਸਿੰਘ ਜੇਈ, ਮੈਂਬਰ ਗੁਰਚਰਨ ਸਿੰਘ ਬੀੜ ਰਾਊਕੇ, ਮਨਪ੍ਰੀਤ ਸਿੰਘ ਮੰਤਰੀ ਬੀੜ ਰਾਊਕੇ ਆਦਿ ਤੋਂ ਇਲਾਵਾ ਵੱਡੀ ਤਦਾਦ ’ਚ ਸੰਗਤਾਂ ਹਾਜ਼ਰ ਸਨ।