- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਯ ਜਯੋਤੀ ਜਾਗਰਤੀ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ਵਿਚ ਵਿਸ਼ਵ ਵਾਤਾਵਰਣ ਸੰਭਾਲ ਦਿਵਸ 2026 ਸੰਰਕਸ਼ਣ ਪ੍ਰਕਲਪ ਦੇ ਅੰਤਰਗਤ ਇਕ ਵਿਲੱਖਣ ਵਰਕਸ਼ਾਪ ਲਗਾਈ ਗਈ, ਜਿਸ ਵਿਚ ਸੰਸਥਾਨ ਦੇ ਵੱਲੋਂ ਚਲਾਈ ਗਈ ਇਕ ਚੰਗੀ ਆਦਤ ਮੁਹਿੰਮ ਦੇ ਅੰਤਰਗਤ ਲੋਕਾਂ ਨੂੰ ਜਾਗਰਿਤ ਕਰਦਿਆਂ ਸਾਧਵੀ ਪ੍ਰੀਤੀ ਭਾਰਤੀ ਨੇ ਕਿਹਾ ਕਿ ਵਰਤਮਾਨ ਸਮੇਂ ਦੇ ਵਿਚ ਵਧਦਾ ਹੋਇਆ ਪ੍ਰਦੂਸ਼ਣ, ਜਲ ਵਾਯੂ ਪਰਿਵਰਤਨ ਮਾਨਵ ਜੀਵਨ ਦੇ ਲਈ ਇਕ ਗੰਭੀਰ ਚੁਣੌਤੀ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਦੇ ਵਿਚ ਹਰ ਇਕ ਵਿਅਕਤੀ ਦਾ ਫਰਜ਼ ਹੈ ਕਿ ਉਹ ਪ੍ਰਕਿਰਤੀ ਦੀ ਸੰਭਾਲ ਲਈ ਜ਼ਿੰਮੇਵਾਰੀ ਨਿਭਾਵੇ ਅਤੇ ਉਸ ਨੂੰ ਸਮਝੇ ਕਿਉਂਕਿ ਹਰ ਇਕ ਨਾਗਰਿਕ ਦੀ ਵਿਅਕਤੀਗਤ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਪੌਦਾ ਲਗਾਉਣਾ ਅਤੇ ਉਸਦੀ ਦੇਖਭਾਲ ਕਰਨੀ, ਜਲ ਦਾ ਸਦ ਉਪਯੋਗ ਕਰਨਾ, ਪਲਾਸਟਿਕ ਦੇ ਪ੍ਰਯੋਗ ਨੂੰ ਘੱਟ ਕਰਨਾ ਅਤੇ ਆਸ ਪਾਸ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਇਕ ਅਜਿਹੀ ਚੰਗੀ ਆਦਤ ਹੈ ਜੋ ਪਰਿਵਰਤਨ ਦਾ ਆਧਾਰ ਬਣ ਸਕਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਫ਼ ਸੁਥਰਾ ਵਾਤਾਵਰਨ ਸੁਨਿਸਚਿਤ ਕਰ ਸਕਦੀ ਹੈ। ਇਸ ਪ੍ਰੋਗਰਾਮ ਦੇ ਦੌਰਾਨ ਵਾਤਾਵਰਨ ਦੀ ਸੰਭਾਲ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਸਮਝਦੇ ਹੋਏ ਸਮੂਹਿਕ ਸੰਕਲਪ ਵੀ ਲਿਆ। ਸਾਰਿਆਂ ਨੇ ਪੌਦਾ ਲਗਾਉਣਾ, ਜਲ ਦੀ ਇਕ ਇਕ ਬੂੰਦ ਦਾ ਸਦ ਉਪਯੋਗ ਕਰਨਾ, ਘਰ, ਪਾਰਕ, ਸਾਂਝੀਆਂ ਥਾਵਾਂ ਨੂੰ ਸਵੱਛ ਰੱਖਣ ਦਾ ਪ੍ਰਣ ਲਿਆ। ਇਸ ਸੰਕਲਪ ਨੂੰ ਸਮਾਜ ਦੇ ਹੋਰ ਲੋਕਾਂ ਤੱਕ ਪਹੁੰਚਾਉਣਾ ਤੇ ਉਨ੍ਹਾਂ ਨੂੰ ਵਾਤਾਵਰਨ ਦੀ ਰੱਖਿਆ ਲਈ ਪ੍ਰੇਰਿਤ ਕਰਨ ਦਾ ਵਚਨ ਵੀ ਦਿੱਤਾ। ਪ੍ਰੋਗਰਾਮ ਦੌਰਾਨ ਗੁਰਮਿੰਦਰਜੀਤ ਸਿੰਘ ਬਬਲੂ ਐੱਮਸੀ, ਤਮੰਨਾ ਸ਼ਰਮਾ ਐੱਮਸੀ ਉਨ੍ਹਾਂ ਨੇ ਪੌਦੇ ਵੀ ਰੋਪਣ ਕੀਤੇ ਅ ਤੇ ਸੰਸਥਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਸਥਾਨ ਸ਼ੁਰੂ ਤੋਂ ਹੀ ਸਮਾਜ ਕਲਿਆਣ ਦੇ ਲਈ ਹਮੇਸ਼ਾ ਤਿਆਰ ਰਿਹਾ ਹੈ ਅਤੇ ਕਿਹਾ ਕਿ ਵਾਤਾਵਰਨ ਦਾ ਸੁਧਾਰ ਕਰਨ ਦੇ ਲਈ ਇਹ ਇਕ ਬਹੁਤ ਚੰਗੀ ਪਹਿਲ ਹੈ। ਅੰਤ ਵਿਚ ਸਾਧਵੀ ਪ੍ਰੀਤੀ ਭਾਰਤੀ, ਸਾਧਵੀ ਬਲਜਿੰਦਰ ਭਾਰਤੀ, ਸਾਧਵੀ ਸ਼ਿਲਪਾ ਭਾਰਤੀ, ਸਾਧਵੀ ਗਿਆਨ ਪ੍ਰਭਾ ਭਾਰਤੀ ਨੇ ਸਭ ਨੂੰ ਆਕਸੀਜਨ ਪ੍ਰਦਾਨ ਕਰਨ ਵਾਲੇ ਪੌਦੇ ਵਿਤਰਿਤ ਕੀਤੇ।