Sad News : ਅਦਾਕਾਰ ਪਾਲ ਧੂੜਕੋਟ ਦਾ ਦੇਹਾਂਤ, ਪੰਜਾਬੀ ਫਿਲਮ ਜਗਤ 'ਚ ਸੋਗ ਦੀ ਲਹਿਰ
ਫਿਲਮ ਜਗਤ ਵਿਚ ਉਸ ਵਕਤ ਸੋਗ ਦੀ ਲਹਿਰ ਦੌੜ ਗਈ ਜਦੋਂ ਫਿਲਮ ਅਦਾਕਾਰ ਹਰਪਾਲ ਸਿੰਘ ਪਾਲ ਧੂੜਕੋਟ ਦਾ ਅਚਾਨਕ ਦਿਹਾਂਤ ਹੋ ਗਿਆ। ਫਿਲਮੀ ਡਾਇਰੈਕਟਰ ਲਵਲੀ ਸ਼ਰਮਾ ਧੂੜਕੋਟ ਨੇ ਦੱਸਿਆ ਕਿ ਪਾਲ ਧੂੜਕੋਟ ਦਾ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਦਿਹਾਂਤ ਹੋ ਗਿਆ।
Publish Date: Sun, 31 May 2026 03:47 PM (IST)
Updated Date: Sun, 31 May 2026 03:50 PM (IST)
ਮਨਪ੍ਰੀਤ ਸਿੰਘ ਮੱਲੇਆਣਾ , ਪੰਜਾਬੀ ਜਾਗਰਣ , ਮੋਗਾ : ਫਿਲਮ ਜਗਤ ਵਿਚ ਉਸ ਵਕਤ ਸੋਗ ਦੀ ਲਹਿਰ ਦੌੜ ਗਈ ਜਦੋਂ ਫਿਲਮ ਅਦਾਕਾਰ ਹਰਪਾਲ ਸਿੰਘ ਪਾਲ ਧੂੜਕੋਟ ਦਾ ਅਚਾਨਕ ਦਿਹਾਂਤ ਹੋ ਗਿਆ। ਫਿਲਮੀ ਡਾਇਰੈਕਟਰ ਲਵਲੀ ਸ਼ਰਮਾ ਧੂੜਕੋਟ ਨੇ ਦੱਸਿਆ ਕਿ ਪਾਲ ਧੂੜਕੋਟ ਦਾ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੱਸਿਆ ਕਿ ਪਾਲ ਧੂੜਕੋਟ ਨੇ ਕਈ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ ਅਤੇ ਉਹ ਕਮੇਡੀ ਕਲਾਕਾਰ ਦੇ ਤੌਰ ਤੇ ਲੋਕ ਮਨਾਂ ਤੇ ਛਾਏ ਰਹੇ। ਉਨ੍ਹਾਂ ਦੇ ਅਚਨਚੇਤ ਵਿਛੋੜੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਇਨ੍ਹਾਂ ਫਿਲਮਾਂ 'ਚ ਕੰਮ ਕੀਤਾ
ਫੀਚਰ ਫਿਲਮਾਂ-ਨਿੱਕਾ ਜੈਲਦਾਰ (ਐਮਮੀ ਵਿਰਕ, ਸੋਨਮ ਬਾਜਵਾ), ਜ਼ਿੰਦਗੀ ਜ਼ਿੰਦਾਬਾਦ (ਨਿੰਜਾ ), ਤੂੰ ਮੇਰਾ ਕੀ ਲੱਗਦਾ ( ਹਰਜੀਤ ਹਰਮਨ ) ਵਿਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਬਾਕਮਾਲ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਲਘੂ ਫਿਲਮਾਂ :
ਇਸ ਤੋਂ ਇਲਾਵਾ ਉਨ੍ਹਾਂ ਲਘੂ ਫ਼ਿਲਮਾਂ ਸੱਘੇ ਦਾ ਸਵੰਬਰ, ਸੂਲੀ ਚੜ੍ਹਿਆ ਚੰਦਰਮਾ, ਕੁੜੱਤਣ, ਦਾ ਬਲੀਡਿੰਗ ਸੋਲ, ਸੀਬੋ, ਸਨ ਆਫ ਕਿਸਾਨ ਵਰਗੀਆਂ ਚਰਚਿਤ ਲਘੂ ਫਿਲਮਾਂ ਰਾਹੀਂ ਪਾਲ ਧੂੜਕੋਟ ਨੇ ਆਪਣੀ ਅਭਿਨੈ ਕਲਾ ਦਾ ਲੋਹਾ ਮਨਵਾਇਆ।
ਪਾਲ ਧੂੜਕੋਟ ਦੇ ਜੀਵਨ ਦਾ ਸਫਰ :
ਪੰਜਾਬ ਦੇ ਮਾਲਵੇ ਖੇਤਰ ਮੋਗਾ ਜ਼ਿਲ੍ਹੇ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਉਨ੍ਹਾਂ ਦਾ ਜਨਮ ਹੋਇਆ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਨਾਟਕਾਂ, ਲੋਕ ਕਲਾਵਾਂ ਅਤੇ ਸਭਿਆਚਾਰਕ ਸਮਾਗਮਾਂ ਪ੍ਰਤੀ ਸੀ। ਸ਼ੁਰੂਆਤ ਵਿਚ ਉਸ ਨੇ ਰੰਗਮੰਚ ਤੇ ਚੰਗਾ ਕੰਮ ਕੀਤਾ। ਥੀਏਟਰ ਨੇ ਉਸ ਦੀ ਅਦਾਕਾਰੀ ਵਿਚ ਨਿਖਾਰ ਲਿਆਂਦਾ ਅਤੇ ਪਾਤਰਾਂ ਦੀ ਮਨੋਵਿਗਿਆਨਕ ਸਮਝ ਪ੍ਰਦਾਨ ਕੀਤੀ। ਉਸ ਦੀ ਸਭਿਆਚਾਰਕ ਅਤੇ ਸਮਾਜਿਕ ਸਰੋਕਾਰਾਂ ਤੇ ਅਧਾਰਿਤ ਨਾਟਕਾਂ ਵਿਚ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਸੀ। ਉਸ ਦੀ ਅਦਾਕਾਰੀ ਪੰਜਾਬ ਦੇ ਆਮ ਮਨੁੱਖ ਦੇ ਜੀਵਨ ਪੰਧ, ਜਦੋਜਹਿਦ ਅਤੇ ਭਾਵਨਾਵਾਂ ਦੀ ਤਰਜਮਾਨੀ ਕਰਦੀ ਸੀ। ਪੰਜਾਬੀ ਸਿਨੇਮਾ ਅਤੇ ਥੀਏਟਰ ਵਿਚ ਉਸ ਨੂੰ ਇਕ ਸਮਰਪਿਤ ਅਤੇ ਸੰਵੇਦਨਸ਼ੀਲ ਕਲਾਕਾਰ ਵਜੋਂ ਮਾਣ ਮਿਲਦਾ ਰਿਹਾ ਹੈ। ਉਸ ਨੇ ਆਪਣੀ ਸਖ਼ਤ ਘਾਲਣਾ, ਲਗਨ ਅਤੇ ਅਦਾਕਾਰੀ ਦੀ ਯੋਗਤਾ ਨਾਲ ਨਿਵੇਕਲੀ ਪਛਾਣ ਸਥਾਪਿਤ ਕੀਤੀ। ਅਜਿਹੇ ਸੰਭਾਵਨਾ ਭਰਪੂਰ ਅਦਾਕਾਰ ਦੇ ਅਚਾਨਕ ਚਲੇ ਜਾਣ ਨਾਲ ਪੰਜਾਬੀ ਫਿਲਮ ਜਗਤ ਨੂੰ ਵੱਡਾ ਘਾਟਾ ਪਿਆ ਹੈ।