- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰ ਰਾਸ਼ਟਰੀ ਨਸ਼ਾ ਵਿਰੋਧੀ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਬਾਘਾਪੁਰਾਣਾ : ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਗੁੱਡ ਮੋਰਨਿੰਗ ਕਲੱਬ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਗੁੱਡ ਮੋਰਨਿੰਗ ਕਲੱਬ ਦੇ ਪ੍ਰਧਾਨ ਉੱਘੇ ਸਮਾਜ ਸੇਵੀ ਡਾ ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਦੇ ਵਿਚ ਫਰੀਦਕੋਟ ਦੀ ਦਾਣਾ ਮੰਡੀ ਵਿਚੋਂ ਸ਼ੁਰੂ ਹੋ ਕੇ ਇਹ ਰੈਲੀ ਕੋਟਕਪੂਰਾ ਪੰਜਗਰਾਈ, ਸਮਾਲਸਰ ਹੁੰਦੀ ਹੋਈ ਤਹਿਸੀਲ ਕੰਪਲੈਕਸ ਬਾਘਾਪੁਰਾਣਾ ਵਿਖੇ ਆ ਕੇ ਸਮਾਪਤ ਹੋਈ। ਰੈਲੀ ਵਿਚ ਵੱਡੀ ਗਿਣਤੀ ਵਿਚ ਸਮਾਜ ਸੇਵੀਆਂ, ਨੌਜਵਾਨਾਂ ਨੇ ਆਪੋ ਆਪਣੀਆਂ ਗੱਡੀਆਂ, ਕਾਰਾਂ, ਮੋਟਰਸਾਈਕਲਾਂ ਦੇ ਨਾਲ ਸ਼ਮੂਲੀਅਤ ਕੀਤੀl ਤਹਿਸੀਲ ਕੰਪਲੈਕਸ ਬਾਘਾਪੁਰਾਣਾ ਵਿਚ ਇਸ ਰੈਲੀ ਦੇ ਸਵਾਗਤ ਵਾਸਤੇ ਸਮਾਜ ਸੇਵੀ ਰਾਜਵੀਰ ਸਿੰਘ ਭਲੂਰੀਆ ਦੀ ਅਗਵਾਈ ਦੇ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਇਕੱਤਰ ਹੋ ਕੇ ਗੁੱਡ ਮੋਰਨਿੰਗ ਕਲੱਬ ਵੱਲੋਂ ਕੀਤੀ ਗਈ ਇਸ ਰੈਲੀ ਵਿਚ ਸ਼ਾਮਲ ਨੌਜਵਾਨਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਸਮੁੱਚੀ ਟੀਮ ਨੇ ਵੀ ਸ਼ਮੂਲੀਅਤ ਕੀਤੀ ਇਸ ਤੋਂ ਇਲਾਵਾ ਦਿਹਾਤੀ ਪ੍ਰੈੱਸ ਕਲੱਬ ਬਾਘਾਪੁਰਾਣਾ ਵੱਲੋਂ ਪ੍ਰਧਾਨ ਸਾਧੂ ਰਾਮ ਲੰਗਿਆਣਾ ਨੇ ਰੈਲੀ ਵਿਚ ਸ਼ਾਮਲ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ’ਤੇ ਗੱਲ ਕਰਦੇ ਹੋਏ ਪ੍ਰਧਾਨ ਮਨਜੀਤ ਸਿੰਘ ਢਿੱਲੋਂ, ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਜਰਨਲ ਸਕੱਤਰ ਹਰਬੰਸ ਸਿੰਘ ਪਦਮ, ਮੈਡੀਕਲ ਪ੍ਰੈਕਟੀਸ਼ਨਰਜ਼ ਬਾਘਾਪੁਰਾਣਾ ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ, ਚੰਦ ਸਿੰਘ, ਰਾਜਵੀਰ ਸਿੰਘ ਸੰਧੂ, ਡਾ. ਸਾਧੂ ਰਾਮ ਲੰਗੇਆਣਾ, ਪਵਨ ਢੰਡ ਬਾਘਾਪੁਰਾਣਾ ਸਮੇਤ ਸਾਰੇ ਹੀ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅੱਜ ਨਸ਼ਾ ਭਾਰਤ ਭਰ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿਚ ਇਕ ਵੱਡੀ ਸਮੱਸਿਆ ਬਣ ਗਿਆ ਹੈ। ਇਸ ਦੇ ਖ਼ਾਤਮੇ ਵਾਸਤੇ ਸਾਨੂੰ ਰਲ ਮਿਲ ਕੇ ਹੰਬਲਾ ਮਾਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਵਾਸਤੇ ਆਓ ਸਾਰੇ ਅੱਜ ਰਲ ਮਿਲ ਕੇ ਪ੍ਰਾਣ ਕਰੀਏ ਕਿ ਅੱਜ ਤੋਂ ਬਾਅਦ ਅਸੀਂ ਨਾ ਨਸ਼ੇ ਦਾ ਸੇਵਨ ਨਹੀਂ ਕਰਾਂਗੇ ਅਤੇ ਨਾ ਹੀ ਆਪਣੇ ਘਰਾਂ ਦੇ ਵਿਚ ਹੋਣ ਵਾਲੇ ਸਮਾਗਮਾਂ ਦੇ ਵਿਚ ਨਸ਼ੇ ਦਾ ਕੋਈ ਸੇਵਨ ਕੀਤਾ ਜਾਵੇਗਾ। ਡਾ. ਸਾਧੂ ਰਾਮ ਲੰਗੇਆਣਾ ਵੱਲੋਂ ਨਸ਼ਿਆਂ ਵਿਰੋਧੀ ਬਾਕਮਾਲ ਗੀਤ ਪੇਸ਼ ਕੀਤਾ ਗਿਆ। ਰੈਲੀ ਵਿਚ ਸ਼ਮੂਲੀਅਤ ਕਰਨ ਵਾਲਿਆਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰੀ ਪ੍ਰਧਾਨ ਪਵਨ ਢੰਡ, ਐੱਮਸੀ ਸਤਨਾਮ ਸਿੰਘ, ਜਗਸੀਰ ਸਿੰਘ, ਪੈਰੀ ਸ਼ਰਮਾ ਬਲਾਕ ਸੰਮਤੀ ਮੈਂਬਰ ਸਮਾਲਸਰ , ਨੌਜਵਾਨ ਅਕਾਲੀ ਆਗੂ ਕਾਲਾ ਰਾਜੇਆਣਾ, ਪੰਚਾਇਤ ਮੈਂਬਰ ਹਰੀ ਮਾਣੂੰਕੇ, ਰਾਜੂ ਰਾਜੇਆਣਾ, ਬੱਗੀ ਰਾਜੇਆਣਾ, ਬਿੱਟੁ ਰਾਜੇਆਣਾ, ਮੋਟਾ ਰਾਜੇਆਣਾ, ਨੂਰੀ ਰਾਜੇਆਣਾ ਅਰਸ਼ ਗਿੱਲ ਪਿੰਡ, ਗੋਲੂ ਬਾਘਾ ਪੁਰਾਣਾ, ਹੈਪੀ ਬਾਘਾ ਪੁਰਾਣਾ, ਬਿੱਲਾ ਮਾਣੂੰਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਅਤੇ ਨਸ਼ਿਆਂ ਦੇ ਖਾਤਮੇ ਦਾ ਸੰਦੇਸ਼ ਦਿੰਦੀ ਹੋਈ ਇਹ ਰੈਲੀ ਸਫ਼ਲਤਾ ਪੂਰਵਕ ਸਮਾਪਤ ਹੋਈ। ਤਹਿਸੀਲ ਕੰਪਲੈਕਸ ਬਾਘਾਪੁਰਾਣਾ ਵੱਲੋਂ ਤਹਿਸੀਲਦਾਰ ਦੇ ਰੀਡਰ ਨੀਰਜ ਭੱਲਾ ਨੇ ਰੈਲੀ ਦੇ ਵਿਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਅਤੇ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖ਼ਾਤਮੇ ਵਾਸਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।